ਨਵੀਂ ਦਿੱਲੀ - ਸੋਨੇ ਦੀ ਤਸਕਰੀ 'ਤੇ ਰੋਕ ਲਗਾਉਣ ਦਾ ਸਭ ਤੋਂ ਵਧੀਆ ਤਰੀਕਾ ਹੈ ਇਹ ਹੈ ਕਿ ਇਸ ਦੇ ਆਯਾਤ 'ਤੇ ਡਿਊਟੀ ਨੂੰ ਘਟਾ ਦਿੱਤਾ ਜਾਵੇ। ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪ੍ਰੀਸ਼ਦ ਦੇ ਚੇਅਰਮੈਨ ਵਿਵੇਕ ਦੇਬਰਾਇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੈਂਟਰ ਫਾਰ ਸਿਵਲ ਸੁਸਾਇਟੀ ਵੱਲੋਂ ਆਯੋਜਿਤ ਇਕ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵਿਵੇਕ ਦੇਬਰਾਇ ਨੇ ਕਿਹਾ ਕਿ ਭਾਰਤ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਵਿਚ ਨਿਰਮਾਣ ਖੇਤਰ ਦਾ ਹਿੱਸਾ ਪਿਛਲੇ 40 ਸਾਲਾਂ ਤੋਂ ਇਕੋ ਜਿਹਾ ਰਿਹਾ ਹੈ।
ਉਨ੍ਹਾਂ ਨੇ ਕਿਹਾ, 'ਜਿੱਥੋਂ ਤੱਕ ਤਸਕਰੀ ਦਾ ਸੰਬੰਧ ਹੈ, ਹੋਰ ਕਈ ਗੱਲਾਂ ਦੇ ਨਾਲ ਮੇਰਾ ਮੰਨਣਾ ਹੈ ਕਿ ਇਸ ਵਿਚ ਸਭ ਤੋਂ ਬਿਹਤਰ ਹੋਵੇਗਾ ਕਿ ਦਰਾਮਦ ਡਿਊਟੀ ਘੱਟ ਹੋਵੇ। ਮੇਰਾ ਮੰਨਣਾ ਹੈ ਕਿ ਸੋਨੇ 'ਤੇ ਦਰਾਮਦ ਡਿਊਟੀ ਘੱਟ ਕੀਤੀ ਜਾਣੀ ਚਾਹੀਦੀ ਹੈ। ਦੇਬਰਾਇ ਨੇ ਇਹ ਵੀ ਕਿਹਾ ਕਿ ਤਸਕਰੀ ਕੁਝ ਹੋਰ ਕਾਰਕਾਂ ਜਿਵੇਂ ਕਿ ਕਰੰਸੀ ਐਕਸਚੇਂਜ ਰੇਟਾਂ ਕਾਰਨ ਵੀ ਹੁੰਦੀ ਹੈ। ਕਈ ਵਾਰ ਨਸ਼ਿਆਂ ਦੀ ਤਸਕਰੀ ਹੁੰਦੀ ਹੈ, ਪਰ ਇਹ ਜ਼ਿਆਦਾਤਰ ਆਯਾਤ ਡਿਊਟੀ ਕਾਰਨ ਹੁੰਦੀ ਹੈ।
ਇਹ ਵੀ ਪੜ੍ਹੋ : ਵੋਟਰ ਕਾਰਡ ਦਾ ਜਲਦ ਬਦਲੇਗਾ ਰੂਪ, ਆਧਾਰ ਕਾਰਡ ਦੀ ਤਰ੍ਹਾਂ ਹੋ ਸਕੇਗਾ 'ਡਾਊਨਲੋਡ'
ਦੇਸ਼ ਵਿਚ ਕਿੰਨਾ ਹੈ ਸੋਨਾ ਭੰਡਾਰ
ਦੇਬਰਾਇ ਨੇ ਇਹ ਵੀ ਕਿਹਾ ਕਿ ਭਾਰਤ ਵਿਚ ਕਿੰਨਾ ਸੋਨਾ ਭੰਡਾਰ ਹੈ ਦੇ ਅੰਕੜੇ ਬਹੁਤੇ ਭਰੋਸੇਯੋਗ ਨਹੀਂ ਹਨ। ਉਸਨੇ ਕਿਹਾ, 'ਭਾਰਤ ਵਿਚ ਜ਼ਿਆਦਾਤਰ ਸੋਨਾ ਗਹਿਣਿਆਂ ਦੇ ਰੂਪ ਵਿਚ ਹੁੰਦਾ ਹੈ। ਇਹ ਸੋਨੇ ਦੇ ਬਿਸਕੁਟ ਜਾਂ ਸਿੱਕਿਆਂ ਦੇ ਰੂਪ ਵਿਚ ਨਹੀਂ ਹੈ, ਇਸਦਾ ਮਤਲਬ ਹੈ ਕਿ ਇਸ ਮਾਮਲੇ ਵਿਚ ਮੁਲਾਂਕਣ ਦਾ ਮੁੱਦਾ ਗੰਭੀਰ ਹੈ।'
ਇਹ ਵੀ ਪੜ੍ਹੋ : ਹੁਣ ਸ਼ਰਧਾਲੂ ਘਰ ਬੈਠੇ ਮੰਗਵਾ ਸਕਦੇ ਹਨ ਸਬਰੀਮਾਲਾ ਮੰਦਿਰ ਦਾ ਪ੍ਰਸਾਦ
ਨੋਟ - ਕੀ ਸਰਕਾਰ ਸੋਨੇ ਦੀ ਤਸਕਰੀ ਰੋਕਣ ਵਿਚ ਸਰਕਾਰ ਕਾਮਯਾਬ ਹੋ ਸਕੇਗੀ , ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਇਕਨੋਮੀ ਲਈ ਚੰਗੀ ਖ਼ਬਰ, 13 ਫ਼ੀਸਦੀ ਵਧੀ ਯਾਤਰੀ ਵਾਹਨਾਂ ਦੀ ਵਿਕਰੀ
NEXT STORY