ਨਵੀਂ ਦਿੱਲੀ — ਇਹ ਕੋਈ ਵੀ ਨਹੀਂ ਚਾਹੁੰਦਾ ਕਿ ਇਸ ਮਹਾਮਾਰੀ ਦਰਮਿਆਨ ਔਖੀ ਘੜੀ 'ਚ ਨੌਕਰੀ ਚਲੀ ਜਾਵੇ। ਪਰ ਜੇਕਰ ਅਜਿਹਾ ਹੋ ਵੀ ਜਾਂਦਾ ਹੈ ਤਾਂ ਕੰਪਨੀ ਤੁਹਾਨੂੰ ਸੇਵਰੇਂਸ ਪੈਕੇਜ ਯਾਨੀ ਕਿ ਸੈਟਲਮੈਂਟ ਰਾਸ਼ੀ ਦੇ ਕੇ ਕੱਢੇਗੀ। ਇਸ ਸੇਵਰੇਂਸ ਪੈਕੇਜ ਨੂੰ ਲੈ ਕੇ ਤੁਹਾਡੇ ਲਈ ਕੁਝ ਗੱÎਲਾਂ ਧਿਆਨ 'ਚ ਰਖਣੀਆਂ ਜ਼ਰੂਰੀ ਹਨ। ਜਦੋਂ ਤੱਕ ਤੁਸੀਂ ਕੋਈ ਨਵੀਂ ਨੌਕਰੀ ਨਹੀਂ ਲੱਭ ਲੈਂਦੇ, ਉਸ ਸਮੇਂ ਤੱਕ ਘਰ ਦਾ ਖਰਚਾ ਚਲਾਉਣ ਲਈ ਇਹ ਪੈਕੇਜ ਬਹੁਤ ਕੰਮ ਆਉਂਦਾ ਹੈ। ਪਰ ਇਸ ਦੌਰਾਨ ਇਹ ਬਿਲਕੁੱਲ ਵੀ ਨਾ ਭੁੱਲੋ ਕਿ ਇਹ ਪੈਕੇਜ ਟੈਕਸਏਬਲ ਹੁੰਦਾ ਹੈ।
ਇਹ ਵੀ ਪੜ੍ਹੋ : CSR ਫੰਡ ਦਾ ਦਾਨ ਹੁਣ PM ਕੇਅਰਸ ਫੰਡ ਵਿਚ ਵੀ ਕੀਤਾ ਜਾ ਸਕੇਗਾ
ਸੇਵਰੇਂਸ ਪੈਕੇਜ 'ਤੇ ਲਗਦਾ ਹੈ ਟੈਕਸ
ਇਨਕਮ ਟੈਕਸ ਐਕਟ ਦੇ ਐਕਸ਼ਨ 17(3) ਮੁਤਾਬਕ, ਸੇਲਰੇਂਸ ਪੈਕੇਜ ਨੂੰ ਮੁਨਾਫਾ ਮੰਨਿਆ ਜਾਂਦਾ ਹੈ, ਜਿਹੜਾ ਕਿ ਸੈਲਰੀ ਦੀ ਥਾਂ ਹੁੰਦਾ ਹੈ। ਅਜਿਹੇ 'ਚ ਕੰਪਨੀ ਭਾਵੇਂ ਬੰਦ ਹੋ ਜਾਵੇ ਜਾਂ ਤੁਹਾਡੀ ਛਾਂਟੀ ਹੋ ਜਾਵੇ, ਦੋਵਾਂ ਸਥਿਤੀਆਂ ਵਿਚ ਟੈਕਸ ਲਈ ਇਕੋ ਟ੍ਰੀਟਮੈਂਟ ਹੁੰਦਾ ਹੈ।
ਇਸ ਤਰ੍ਹਾਂ ਮਿਲ ਸਕਦੀ ਹੈ ਛੋਟ
ਜੇਕਰ ਸੇਵਰੇਂਸ ਪੇਮੈਂਟ ਇੰਡਸਟ੍ਰੀਅਲ ਡਿਸਪਿਊਟ ਐਕਟ 1947 ਦੀਆਂ ਵਿਵਸਥਾਵਾਂ ਮੁਤਾਬਕ ਹੈ ਤਾਂ ਸੈਕਸ਼ਨ 10(10ਬੀ) ਦੇ ਤਹਿਤ ਛੋਟ ਮਿਲ ਸਕਦੀ ਹੈ। ਇਸ ਦੇ ਤਹਿਤ ਮੈਨੇਜਰਿਅਲ ਅਤੇ ਐਡਮਨਿਸਟ੍ਰੇਸ਼ਨ ਨਾਲ ਜੁੜੇ ਕੰਮ ਕਰਨ ਵਾਲੇ ਅਤੇ 10 ਹਜ਼ਾਰ ਰੁਪਏ ਮਹੀਨੇ ਤੋਂ ਜ਼ਿਆਦਾ ਤਨਖਾਹ ਵਾਲੇ ਸੂਪਰਵਾਈਜ਼ਰ ਆਦਿ 'ਤੇ ਇਹ ਲਾਗੂ ਨਹੀਂ ਹੁੰਦਾ।
VRS ਦੇ ਮਾਮਲੇ 'ਚ
ਜੇਕਰ ਸੇਵਰੇਂਸ ਪੇਮੈਂਟ ਵਾਲੰਟਰੀ ਰਿਟਾਇਰਮੈਂਟ ਸਕੀਮ(VRS) ਦੇ ਤਹਿਤ ਮਿਲਿਆ ਹੋਵੇ ਤਾਂ ਇਨਕਮ ਟੈਕਸ ਐਕਟ ਦੇ ਸੈਕਸ਼ਨ 10(10ਸੀ) ਦੇ ਤਹਿਤ ਉਹ ਛੋਟ ਦੇ ਦਾਇਰੇ ਵਿਚ ਆਉਂਦੀ ਹੈ। ਪਰ ਇਸ ਲਈ ਹੋਰ ਵੀ ਸ਼ਰਤਾਂ ਵੀ ਹਨ।
- ਪੈਸਾ ਵਾਲੰਟਰੀ ਰਿਟਾਇਰਮੈਂਟ 'ਤੇ ਮਿਲਿਆ ਹੋਵੇ
- ਰਕਮ 5 ਲੱਖ ਰੁਪਏ ਤੋਂ ਜ਼ਿਆਦਾ ਨਾ ਹੋਵੇ(ਇਸ ਤੋਂ ਜ਼ਿਆਦਾ ਹੋਣ 'ਤੇ ਟੈਕਸ ਲੱਗੇਗਾ)
- ਸੇਵਰੇਂਸ ਲੈਣ ਵਾਲਾ ਕੇਂਦਰ ਜਾਂ ਸੂਬਾ ਸਰਕਾਰ ਸਥਾਪਤ ਕੰਪਨੀ, ਲੋਕ ਅਥਾਰਟੀ, ਯੂਨੀਵਰਸਿਟੀ, ਪੀਯਐਸਯੂ, ਆਈਆਈਟੀ, ਕੋਆਪਰੇਟਿਵ ਸੋਸਾਇਟੀ ਵਿਚ ਕੰਮ ਕਰਦਾ ਹੋਵੇ
- VRS ਦੇ ਤਹਿਤ ਸਪੈਸ਼ਲ ਸਕੀਮ ਵਾਲੀ ਨਿੱਜੀ ਕੰਪਨੀਆਂ ਦੇ ਕਾਮਿਆਂ ਨੂੰ ਵੀ ਛੋਟ
- ਇਨਕਮ ਟੈਕਸ ਦੇ ਨਿਯਮਾਂ ਦੇ ਰੂਲ 2ਬੀਏ ਨੂੰ ਵੀ ਮੰਨਣਾ ਹੋਵੇਗਾ।
- ਛੋਟ ਉਸੇ ਅਸੈਸਮੈਂਟ ਸਾਲ ਵਿਚ ਲਈ ਜਾ ਸਕਦੀ ਹੈ ਜਿਸ ਵਿਚ ਹਾਸਲ ਕੀਤੀ ਗਈ ਹੋਵੇ।
ਬੀਤੇ ਸਾਲ ਹੋਇਆ ਸੀ ਸੋਧ
ਪਿਛਲੇ ਸਾਲ ਇਨਕਮ ਟੈਕਸ ਦੇ ਸੈਕਸ਼ਨ 56 'ਚ ਸੋਧ ਕੀਤਾ ਗਿਆ ਸੀ। ਇਸ ਮੁਤਾਬਕ ਟਰਮੀਨੇਸ਼ਨ ਦੇ ਕੇਸ ਵਿਚ ਮਿਲਣ ਵਾਲੀ ਇਕਮੁਸ਼ਤ ਪੈਸਾ ਹੋਰ ਸਰੋਤਾਂ ਤੋਂ ਕਮਾਈ ਆਮਦਨ ਮੰਨੀ ਜਾਵੇਗੀ ਅਤੇ ਟੈਕਸਏਬਲ ਹੋਵੇਗੀ।
ਸੇਵਰੇਂਸ ਪੈਕੇਜ ਨੂੰ ਸੰਭਲ ਕੇ ਕਰੋ ਖਰਚ
ਮਾਹਰਾਂ ਦਾ ਮੰਨਣਾ ਹੈ ਕਿ ਸੇਵਰੇਂਸ ਪੈਕੇਜ ਨੂੰ ਸੋਚ-ਸਮਝ ਕੇ ਖਰਚ ਕਰਨਾ ਚਾਹੀਦਾ ਹੈ। ਜਿਸ ਸਮੇਂ ਤੱਕ ਤੁਹਾਨੂੰ ਹੋਰ ਨੌਕਰੀ ਨਹੀਂ ਮਿਲ ਜਾਂਦੀ ਉਸ ਸਮੇਂ ਤੱਕ ਇਸ ਪੈਸੇ ਨੂੰ ਜ਼ਰੂਰੀ ਖਰਚਿਆਂ ਲਈ ਹੀ ਖਰਚ ਕਰਨਾ ਚਾਹੀਦਾ ਹੈ। ਇਸ ਨੂੰ ਐਮਰਜੈਂਸੀ ਫੰਡ ਸਮਝਦੇ ਹੋਏ ਖਰਚ ਕਰਨ 'ਚ ਹੀ ਸਮਝਦਾਰੀ ਹੈ।
ਆਈ.ਸੀ.ਪੀ. ਅਟਾਰੀ ਸਰਹੱਦ ਰਾਹੀਂ ਦੋ ਮਹੀਨਿਆਂ ਬਾਅਦ ਆਇਆ ਅਫਗਾਨੀ ਟਰੱਕ
NEXT STORY