ਨਵੀਂ ਦਿੱਲੀ—ਅਵੰਤੀ ਬੀਜ ਨਾ ਤਾਂ ਕਈ ਜੋਸ਼ੋਖਰਸ਼ ਨਾਲ ਲਬਰੇਜ ਸ਼ੁਰੂਆਤ ਹੈ ਅਤੇ ਨਾ ਹੀ ਕੋਈ ਫਾਇਨੇਂਸ ਕੰਪਨੀ, ਪਰ ਆਂਧਰਾ ਪ੍ਰਦੇਸ਼ ਦੇ ਮੁਕਾਬਲਤਨ ਘੱਟ ਚਰਚਿਤ ਇਸ ਫਾਰਮ ਦਾ ਵੈਲਿਊਸ਼ਨ ਇਕ ਦਹਾਕੇ ਤੋਂ ਵੀ ਘੱਟ ਸਮੇਂ 'ਚ 20 ਲੱਖ ਡਾਲਰ ਵੱਧ ਕੇ 2 ਅਰਬ ਡਾਲਰ ਹੋ ਗਿਆ ਹੈ। 90 ਦੇ ਦਹਾਕੇ 'ਚ ਜਦੋਂ ਇੰਡੀਆ 'ਚ ਐਕਵਾ ਫਾਰਮਿੰਗ ਦਾ ਟਰੈਂਡ ਜ਼ੋਰ ਫੜ ਰਿਹਾ ਸੀ, ਉਦੋਂ ਬਹੁਤ ਸਾਰੇ ਵੱੱਡੇ ਕਿਸਾਨ ਅਤੇ ਹਿੰਦੂਸਤਾਨ ਯੂਨੀਲੀਵਰ, ਟਾਟਾ ਅਤੇ ਥਾਪਰਸ ਵਰਗੇ ਵੱਡੇ ਕਾਰੋਬਾਰੀ ਸਮੂਹਾਂ ਨੇ ਇਸਨੂੰ ਹੱਥੋਂ ਹੱਥ ਲਿਆ ਸੀ। ਉੱਦੋਂ ਤੱਕ ਅਵੰਤੀ ਦੇ ਪ੍ਰਮੋਟਰ ਅਲੂਰੀ ਇੰਦਰ ਕੁਮਾਰ ਦਾ ਪਰਿਵਾਰ ਪ੍ਰੋਟੀਨ ਸਪਲੀਮੇਂਟ ਬਣਾਇਆ ਕਰਦਾ ਸੀ। ਉਦੋਂ 20 ਸਾਲ ਦੇ ਕੁਮਾਰ ਨੂੰ ਝੀਂਗੇ ਦੇ ਲਈ ਪ੍ਰੋਟੀਨ ਵਾਲਾ ਚਾਰਾ ਤਿਆਰ ਕਰਨ ਦਾ ਆਈਡਿਆ ਆਇਆ।
ਕੁਮਾਰ ਨੇ ਦੱਸਿਆ,' ਬਾਜ਼ਾਰ 'ਚ ਪਹਿਲਾ ਤੋਂ ਮੌਜੂਦ ਜਮੇਜਮਾਏ ਵਿਦੇਸ਼ੀ ਬਰਾਂਡਜ਼ ਨਾਲ ਮੁਕਾਬਲਾ ਕਰਨਾ ਮੁਸ਼ਕਲ ਸੀ, ਪਰ ਅਸੀਂ ਪੂਰੀ ਕੋਸ਼ਿਸ਼ ਕੀਤੀ। ਕਾਰੋਬਾਰ 'ਚ ਬਹੁਤ ਉਤਰਾਅ ਚੜਾਅ ਆਏ।' ਫਿਰ ਐਕਵਾ ਫਾਰਮਿੰਗ ਦੀ ਦੁਨੀਆ 'ਚ ਤਾਈਵਾਨੀ ਦੀ ਕੰਪਨੀਆਂ ਦੀ ਦਬਾਅ ਸੀ। ਅਵੰਤੀ ਨੇ ਇੱਕ ਵੱਡੀ ਤਾਈਵਾਨੀ ਕੰਪਨੀ ਨਾਲ ਡੀਲ ਕੀਤੀ, ਪਰ ਕੁਝ ਸਾਲ ਬਾਅਦ ਵਿਦੇਸ਼ੀ ਪਾਰਟਨਰ ਦੂਸਰੇ ਬਿਜ਼ਨੈੱਸ ਅਸਫਲਤਾ ਦੇ ਕਾਰਨ ਦਿਵਾਲੀਆ ਹੋ ਗਿਆ।
ਇਸ ਤਰ੍ਹਾਂ ਚੜ੍ਹੀ ਸਫਲਤਾ ਦੀ ਪੌੜੀ
ਜਦੋਂ ਬਾਜ਼ਾਰ 'ਚ ਥਾਈ ਕੰਪਨੀਆਂ ਦਾ ਵਾਧਾ ਸ਼ੁਰੂ ਹੋਇਆ, ਤਾਂ ਕੁਮਾਰ ਨੇ ਮੌਕੇ ਦਾ ਫਾਇਦਾ ਉਠਾਇਆ ਅਤੇ ਤਕਨੀਕੀ ਸਹਿਯੋਗ ਲਈ ਥਾਈ ਯੂਨੀਅਨ ਨਾਲ ਸਮਝੌਤਾ ਕਰ ਲਿਆ। ਥਾਈ ਯੁਨੀਅਨ ਉਦੋਂ ਝੀਂਗੋਂ ਦੇ ਲਈ ਚਾਰਾ ਤਿਆਰ ਕਰਨ ਵਾਲੀ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਸੀ। 2002 'ਚ ਅਵੰਤੀ ਸਟਾਕ ਮਾਰਕੀਟ ਦੀ ਸੂਚੀ ਸੀ। ਥਾਈ ਯੂਨੀਅਨ ਦੇ ਨਾਲ ਰਿਸ਼ਤੇ ਹੌਲੀ-ਹੌਲੀ ਗੂੜੇ ਹੁੰਦੇ ਗਏ। ਉਨ੍ਹਾਂ ਨੇ 2009 'ਚ ਅਵੰਤੀ 'ਚ 25 ਫੀਸਦੀ ਸ਼ੇਅਰ ਖਰੀਦੇ। ਇਸ ਡੀਲ ਦੇ ਹਿਸਾਬ ਨਾਲ ਉਦੋਂ ਕੰਪਨੀ ਦੀ ਕੀਮਤ 20 ਲੱਖ ਡਾਲਰ ਸੀ। ਕੰਪਨੀ ਦਾ ਜੋ ਦੂਸਰਾ ਸਿੱਟਾ ਕਾਮਯਾਬ ਹੋਇਆ, ਉਹ 2009 'ਚ ਗੁਜਰਾਤ 'ਚ ਲਗਾਇਆ ਗਿਆ ਝੀਂਗੋਂ ਦਾ ਚਾਰਾ ਪਲਾਂਟ ਸੀ।
ਕੁਮਾਰ ਨੇ ਦੱਸਿਆ,' ਕਿਸਾਨਾਂ ਦੀ ਏਨਟਰਪ੍ਰੈਨਯੋਰਸ਼ਿਪ ਅਤੇ ਲੰਬੇ ਤੱਟਵਰਤੀ ਇਲਾਕਿਆ ਨੇ ਕੰਪਨੀ ਦੀ ਦਿਸ਼ਾ ਬਦਲ ਦਿੱਤੀ। ਅਸੀਂ ਕਿਸਾਨਾਂ ਨੂੰ ਜਾਗਰੂਕ ਕੀਤਾ, ਸਾਨੂੰ ਸਥਾਨਕ ਸੰਸਥਾਵਾਂ ਨੂੰ ਮਨਾਉਂਣਾ ਪਿਆ।' ਜਦੋਂ ਅਵੰਤੀ ਤਰੱਕੀ ਦੇ ਰਾਹ ਦੌੜਣ ਲਈ ਤਿਆਰ ਸੀ ਕਿ ਦੁਨੀਆ ਦੇ ਸਭ ਤੋਂ ਵੱਡੇ ਝੀਂਗ ਉਤਪਾਦਕ ਦੇਸ਼ ਥਾਈਲੈਂਡ ਅਤੇ ਵੀਅਤਨਾਮ ਦੇ ਐਕਵਾ ਫਾਰਮਾਂ 'ਚ ਅਰਲੀ ਮੋਰਟੈਲਿਟੀ ਸਿੰਡਰੋਮ (ਈ.ਐੱਮ.ਐੱਸ) ਦੀ ਬਿਮਾਰੀ ਦਾ ਹਮਲਾ ਹੋਇਆ।
ਸੰਕਰਮਣ ਫੈਲਣ ਦੇ ਡਰ ਨਾਲ ਭਾਰਤ ਵਿੱਚ ਆਯਾਤ ਪਾਬੰਦੀ ਲਗਾ ਦਿੱਤੀ ਗਈ। ਪਾਬੰਦੀ ਹਟਾਉਣ ਲਈ ਕੁਮਾਰ ਦੀ ਅਗਵਾਈ 'ਚ ਉਦਯੋਗਿਕ ਐਸੋਸੀਏਸ਼ਨ ਦਰ ਦਰ ਭੱਟਕਿਆ। ਅੰਤ 'ਚ ਝੀਂਗੋਂ ਦੀ ਨਵੀਂ ਵੇਰਾÂਾਟੀ ਵਨੰਮਾਈ ਦੇ ਇੰਪੋਟ ਨੂੰ ਮਨਜ਼ੂਰੀ ਦਿੱਤੀ ਗਈ। ਉਦੋਂ ਵੀ ਬਲੈਕ ਛਿੰਪ 'ਚ ਸਲੋਡਾਉਨ ਜਾਰੀ ਰਿਹਾ। ਵਨੰਨਮਾਈ ਅਵੰਤੀ ਦੇ ਲਈ ਗੇਮ ਚੇਜ਼ਰ ਸਾਬਿਤ ਹੋਇਆ। ਕੁਮਾਰ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਉਸਦੀ ਖੇਤੀ ਵੱਲ ਖਿੱਚਣ 'ਚ ਲੱਗੇ ਰਿਹਾ।
ਝੀਂਗੋਂ ਦਾ ਸਭ ਤੋਂ ਵੱਡਾ ਸਪਲਾਇਰ
ਅਵੰਤੀ ਦੀ ਕਿਸਮਤ ਝੀਂਗੋ ਦੇ ਐਕਸਪੋਰਟ ਨਾਲ ਜੁੜੀ ਹੈ। ਇੰਡੀਆ, ਯੂਰੋਪ ਅਮਰੀਕਾ ਦੇ ਲਈ ਝੀਂਗੋਂ ਦਾ ਸਭ ਤੋਂ ਵੱਡਾ ਸਪਲਾਇਰ ਬਣ ਕੇ ਉਭਰਿਆ ਹੈ। 2009 ਤੋਂ ਹੁਣ ਤੱਕ ਦੇਸ਼ ਦੇ ਝੀਂਗੋ ਦਾ ਐਕਸਪੋਰਟ 75,000 ਟਨ ਤੋਂ 25-30 ਫੀਸਦੀ ਵੱਧ ਕੇ 4 ਲੱਖ ਟਨ ਹੋ ਗਿਆ ਹੈ। ਅਵੰਤੀ ਦੇ ਨਿਵੇਸ਼ਕ ਨੂੰ ਵੀ ਉਨ੍ਹਾਂ ਦੇ ਦਾਅ 'ਤੇ ਜਬਰਦਸਤ ਰਿਟਰਨ ਮਿਲਿਆ। ਕੰਪਨੀ ਦੀ ਆਮਦਨ 55 ਫੀਸਦੀ ਦੀ ਕੰਪਾਉਂਡ ਗਰੋਥ ਦੇ ਨਾਲ ਫਿਸਕਲ ਏਅਰ 2009 ਦੇ 69 ਕਰੋੜ ਰੁਪਏ ਤੋਂ ਉਛਾਲਕੇ 2230 ਕਰੋੜ ਤੱਕ ਪਹੁੰਚ ਗਿਆ ਹੈ। ਇਸ ਦੌਰਾਨ ਕੰਪਨੀ 4 ਕਰੋੜ ਦੇ ਨੁਕਸਾਨ 'ਚੋਂ ਨਿਕਲ ਕੇ 200 ਕਰੋੜ ਰੁਪਏ ਦੇ ਮੁਨਾਫੇ 'ਚ ਆ ਗਈ ਹੈ।
500 ਕਰੋੜ ਤੱਕ ਪਹੁੰਚ ਸਕਦਾ ਹੈ ਮੁਨਾਫਾ
ਜੂਨ ਦੀ ਤਿਮਾਹੀ 'ਚ ਕੰਪਨੀ ਦਾ ਮੁਨਾਫਾ ਹਾਰ ਸਾਲ 142 ਮਿਲੀਅਨ ਸਲਾਨਾ ਤੋਂ ਤਿੰਨ ਗੁਣਾ ਹੋ ਗਿਆ। ਕੁਝ ਵਿਸ਼ਲੇਸ਼ਕਾ ਦਾ ਕਹਿਣਾ ਹੈ ਕਿ ਦੁਨੀਆ ਭਰ 'ਚ ਝੀਂਗੋ ਦੀ ਵੱਧਦੀ ਮੰਗ ਨੂੰ ਦੇਖਦੇ ਹੋਏ ਇਸ ਫਿਸਕਲ 'ਚ ਕੰਪਨੀ ਦਾ ਮੁਨਾਫਾ 500 ਕਰੋੜ ਤੱਕ ਪਹੁੰਚ ਸਕਦਾ ਹੈ। ਕੰਪਨੀ ਦੇ ਸ਼ੇਅਰ 'ਚ 19.5 ਪੀ.ਏ. 'ਤੇ ਟ੍ਰੇਡ ਹੋ ਰਿਹਾ ਹੈ ਅਤੇ ਇਸਦਾ 60 ਫੀਸਦੀ ਰਿਟਰਨ ਆਨ ਕੈਪੀਟਲ, ਰੇਗੂਲਰ ਡਿਵਿਡੇਂਡ ਪੇਮੇਂਟ ਅਤੇ ਲਗਭਗ ਡੇਟ ਫ੍ਰੀ ਬੈਲੇਂਸ ਸ਼ੀਟ ਐਨਾਲਿਸਟਾਂ ਨੂੰ ਆਕਰਸ਼ਿਤ ਕਰ ਰਿਹਾ ਹੈ। ਗੋਦਰੇਜ ਐਗਰੋਵੈਟ ਦੇ ਐੱਮ.ਡੀ. ਬਲਰਾਮ ਯਾਦਵ ਨੇ ਕਿਹਾ, ' ਅਵੰਤੀ ਬਹੁਤ ਹੀ ਧਿਆਨ ਕੇਂਦਰਿਤ ਕੰਪਨੀ ਹੈ। ਉਹ ਸ਼ੁਰੂਆਤ 'ਚ ਹੀ ਬਿਜ਼ਨੈੱਸ 'ਚ ਆ ਗਈ ਸੀ, ਜਿਸਦਾ ਪੂਰਾ ਫਾਇਦਾ ਉਸਨੂੰ ਮਿਲ ਰਿਹਾ ਹੈ।
ਸੈਂਸੈਕਸ 'ਚ ਤੇਜ਼ੀ, ਨਿਫਟੀ 10 ਹਜ਼ਾਰ ਤੋਂ ਪਾਰ
NEXT STORY