ਨਵੀਂ ਦਿੱਲੀ— ਵਸਤੂ ਅਤੇ ਸੇਵਾਕਰ (ਜੀ. ਐੱਸ. ਟੀ.) ਨੂੰ ਲੈ ਕੇ ਜਾਗਰੂਕਤਾ ਦੀ ਕਮੀ ਅਤੇ ਆਖਰੀ ਵੇਲੇ ਸਾਰੀਆਂ ਜਾਣਕਾਰੀਆਂ ਦੇਣ ਨਾਲ ਕਾਰੋਬਾਰੀਆਂ ਨੂੰ ਇਸ ਨੂੰ ਸਰਲਤਾ ਨਾਲ ਲਾਗੂ ਕਰਨ 'ਚ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਕਹਿਣਾ ਹੈ ਵੱਖ-ਵੱਖ ਖੇਤਰਾਂ ਦੇ ਗਾਹਕਾਂ ਦੇ ਨਾਲ ਕੰਮ ਕਰਨ ਵਾਲੇ ਇਕ ਸਿਖਰ ਕੰਸਲਟੈਂਟ ਦਾ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਟੈਕਸ ਪ੍ਰਣਾਲੀ ਨੂੰ ਲਾਗੂ ਕਰਨ ਤੋਂ ਬਾਅਦ ਆਨਲਾਈਨ ਅਤੇ ਆਫਲਾਈਨ ਵਰਕਸ਼ਾਪਾਂ ਆਯੋਜਿਤ ਕਰਨ ਦੀ ਜਗ੍ਹਾ ਕਰੀਬ 3 ਮਹੀਨੇ ਪਹਿਲਾਂ ਤੋਂ ਹੀ ਅਜਿਹਾ ਕਰਨਾ ਚਾਹੀਦਾ ਸੀ।
ਜੀ. ਐੱਸ. ਟੀ. ਨਾਲ ਜੁੜੇ ਇਕ ਸ਼ਖਸ ਨੇ ਦੱਸਿਆ ਕਿ ਵੱਖ-ਵੱਖ ਮੰਤਰਾਲਿਆਂ ਅਤੇ ਸਰਕਾਰੀ ਵਿਭਾਗਾਂ ਵੱਲੋਂ ਨਵੇਂ-ਨਵੇਂ ਬਿਆਨਾਂ ਅਤੇ ਨੋਟੀਫਿਕੇਸ਼ਨਾਂ ਨਾਲ ਵੀ ਭੁਲੇਖੇ ਦੀ ਸਥਿਤੀ ਬਣੀ। ਖਪਤਕਾਰ ਮਾਮਲਿਆਂ ਦੇ ਮੰਤਰਾਲਾ ਦੇ ਹਾਲੀਆ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਜੀ. ਐੱਸ. ਟੀ. ਤੋਂ ਪਹਿਲਾਂ ਦੇ ਸਟਾਕ ਨੂੰ ਸੋਧ ਕੇ ਵੱਧ ਤੋਂ ਵੱਧ ਪ੍ਰਚੂਨ ਮੁੱਲ (ਐੱਮ. ਆਰ. ਪੀ.) 'ਤੇ ਹੀ ਵੇਚਿਆ ਜਾ ਸਕਦਾ ਹੈ ਪਰ ਇਸ 'ਚ ਕਈ ਗੁੰਝਲਾਂ ਜੁੜੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਟੈਕਸੇਸ਼ਨ ਵਿਵਸਥਾ ਨਾਲ ਸੰਬੰਧਿਤ ਹਰ ਤਰ੍ਹਾਂ ਦੇ ਐਲਾਨਾਂ ਲਈ ਵਿੱਤ ਮੰਤਰਾਲਾ ਨੂੰ ਹੀ ਇਕ-ਮਾਤਰ ਨੋਡਲ ਬਾਡੀ ਹੋਣਾ ਚਾਹੀਦਾ ਹੈ।
ਅਨੀਤਾ ਰਸਤੋਗੀ (ਪੀ. ਡਬਲਿਊ. ਸੀ. ਇੰਡੀਆ 'ਚ ਪਾਰਟਨਰ, ਅਪ੍ਰਤੱਖ ਟੈਕਸ ਅਤੇ ਜੀ. ਐੱਸ. ਟੀ.) ਨੇ ਕਿਹਾ ਕਿ ਪਹਿਲੇ ਹਫਤੇ ਨੂੰ ਵਧੀਆ ਨਹੀਂ ਕਿਹਾ ਜਾ ਸਕਦਾ।
ਸਾਨੂੰ ਪ੍ਰੇਸ਼ਾਨੀ ਦਾ ਅਹਿਸਾਸ ਸੀ ਪਰ ਸਮੱਸਿਆ ਉਸ ਤੋਂ ਵੀ ਕਿਤੇ ਜ਼ਿਆਦਾ ਵੇਖੀ ਗਈ। ਈ. ਵਾਈ. 'ਚ ਟੈਕਸ ਪਾਰਟਨਰ ਬਿਪਿਨ ਸਪਰਾ ਨੇ ਕਿਹਾ ਕਿ ਜੀ. ਐੱਸ. ਟੀ. ਦੇ ਲਾਗੂ ਹੋਣ ਦੇ ਪਹਿਲੇ ਹਫਤੇ 'ਚ ਕਾਰੋਬਾਰੀ ਲੈਣ-ਦੇਣ 'ਚ ਤਾਂ ਕੋਈ ਮੁਸ਼ਕਿਲ ਨਹੀਂ ਹੋਈ ਪਰ ਡੀਲਰ ਅਜੇ ਵੀ ਜੀ. ਐੱਸ. ਟੀ. ਦੇ ਪੂਰੇ ਅਸਰ ਨੂੰ ਸਮਝਣ 'ਚ ਲੱਗੇ ਹਨ।
ਕਈ ਜਗ੍ਹਾ ਕਾਰੋਬਾਰੀਆਂ ਨੇ ਬਣਾਏ ਗਲਤ ਬਿੱਲ
ਜੀ. ਐੱਸ. ਟੀ. ਦੇ ਪਹਿਲੇ ਹਫਤੇ 'ਚ ਕਈ ਦੁਕਾਨਦਾਰਾਂ ਅਤੇ ਡੀਲਰਾਂ ਵੱਲੋਂ ਗਲਤ ਤਰੀਕੇ ਨਾਲ ਬਿੱਲ ਬਣਾਏ ਗਏ। ਜੀ. ਐੱਸ. ਟੀ. ਦੇ ਇਕ ਮਾਹਰ ਨੇ ਕਿਹਾ, ''ਮੇਰੀ ਕਾਰ ਹਾਦਸਾਗ੍ਰਸਤ ਹੋ ਗਈ ਸੀ ਅਤੇ ਇਸ ਨੂੰ ਵਰਕਸ਼ਾਪ 'ਚ ਲਿਜਾਣਾ ਪਿਆ ਸੀ ਪਰ ਬਿੱਲ ਬਣਾਉਣ 'ਚ 4 ਦਿਨ ਲੱਗ ਗਏ।'' ਕਈ ਮਾਮਲਿਆਂ 'ਚ ਸਰਕਾਰ ਵੱਲੋਂ ਟੈਕਸ ਮਾਹਿਰਾਂ ਅਤੇ ਸਲਾਹਕਾਰਾਂ ਨੂੰ ਪਹਿਲਾਂ ਜੋ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਅਤੇ ਹੁਣ ਸਰਕਾਰ ਦੇ ਟਵਿਟਰ ਹੈਂਡਲ ਤੋਂ ਜੋ ਕਿਹਾ ਗਿਆ ਹੈ, ਉਸ 'ਚ ਆਪਸੀ ਮੇਲ ਨਹੀਂ ਹੈ।
ਨਵਾਂ ਰਿਕਾਰਡ ਬਣਾ ਸਕਦੈ ਭਾਰਤ ਦਾ ਗੋਲਡ ਇੰਪੋਰਟ, ਜਾਣੋ ਸੋਨੇ ਦਾ ਰੇਟ
NEXT STORY