ਮੁੰਬਈ—ਬੀ. ਐੱਸ. ਈ. ਦੇ ਸੈਂਸੈਕਸ ਨੇ ਸਾਲ ਦੇ ਆਖਰੀ ਕਾਰੋਬਾਰੀ ਦਿਨ 208.80 ਅੰਕ ਚੜ੍ਹ ਕੇ 34,056.83 ਅੰਕ ਦੇ ਨਵੇਂ ਰਿਕਾਰਡ ਦੇ ਨਾਲ ਸਾਲ 2017 ਨੂੰ ਅਲਵਿਦਾ ਕਿਹਾ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 52.80 ਅੰਕ ਦੀ ਤੇਜ਼ੀ ਨਾਲ 10,530.70 ਅੰਕ 'ਤੇ ਬੰਦ ਹੋਇਆ, ਜੋ ਇਸ ਦਾ ਹੁਣ ਤੱਕ ਦਾ ਦੂਜਾ ਸਭ ਤੋਂ ਉੱਚਾ ਬੰਦ ਪੱਧਰ ਹੈ।
ਘਰੇਲੂ ਸ਼ੇਅਰ ਬਾਜ਼ਾਰ ਲਈ ਸਾਲ 2014 ਦੇ ਬਾਅਦ ਇਹ ਸਾਲ ਸਭ ਤੋਂ ਵਧੀਆ ਰਿਹਾ। ਪਿਛਲੇ ਸਾਲ 26,626.46 ਅੰਕ 'ਤੇ ਬੰਦ ਹੋਣ ਵਾਲਾ ਸੈਂਸੈਕਸ ਇਸ ਸਾਲ 27.91 ਫ਼ੀਸਦੀ ਚੜ੍ਹ ਕੇ 34,056.83 ਅੰਕ 'ਤੇ ਪਹੁੰਚ ਗਿਆ। ਇਸ ਤਰ੍ਹਾਂ ਇਸ 'ਚ 7,430.37 ਅੰਕ ਦਾ ਵਾਧਾ ਵੇਖਿਆ ਗਿਆ। ਨਿਫਟੀ ਪਿਛਲੇ ਸਾਲ 30 ਦਸੰਬਰ ਨੂੰ 8,185.80 ਅੰਕ 'ਤੇ ਬੰਦ ਹੋਇਆ ਸੀ। ਇਸ ਤਰ੍ਹਾਂ ਇਸ ਸਾਲ ਇਹ 28.65 ਫ਼ੀਸਦੀ ਯਾਨੀ 2,344.90 ਅੰਕ ਚੜ੍ਹਿਆ ਹੈ।
ਮੱਧਵਰਗੀ ਅਤੇ ਛੋਟੀਆਂ ਕੰਪਨੀਆਂ ਲਈ ਵੀ ਇਹ ਸਾਲ 2014 ਤੋਂ ਬਾਅਦ ਸਭ ਤੋਂ ਵਧੀਆ ਰਿਹਾ। ਬੀ. ਐੱਸ. ਈ. ਦਾ ਮਿਡਕੈਪ ਇਸ ਸਾਲ 48.13 ਫ਼ੀਸਦੀ ਯਾਨੀ 5,791.06 ਅੰਕ ਚੜ੍ਹ ਕੇ 17,822.40 ਅੰਕ 'ਤੇ ਬੰਦ ਹੋਇਆ। ਪਿਛਲੇ ਸਾਲ 30 ਦਸੰਬਰ ਨੂੰ ਇਹ 12,031.34 ਅੰਕ 'ਤੇ ਬੰਦ ਹੋਇਆ ਸੀ। ਸਮਾਲਕੈਪ 59.64 ਫ਼ੀਸਦੀ ਯਾਨੀ 7,184.59 ਅੰਕ ਦੇ ਸਾਲਾਨਾ ਵਾਧੇ ਦੇ ਨਾਲ 19,230.72 ਅੰਕ 'ਤੇ ਪਹੁੰਚ ਗਿਆ। ਇਹ ਪਿਛਲੇ ਸਾਲ 12,046.13 ਅੰਕ 'ਤੇ ਬੰਦ ਹੋਇਆ ਸੀ।
ਸਾਰੀਆਂ ਪੰਚਾਇਤਾਂ 'ਚ ਲੱਗੇਗਾ ਇੰਟਰਨੈੱਟ, 4,066 ਕਰੋੜ ਰੁਪਏ ਮਨਜ਼ੂਰ
NEXT STORY