ਮੁੰਬਈ - ਇਨਕਮ ਟੈਕਸ ਵਿਭਾਗ ਨੇ ਵੀਰਵਾਰ ਨੂੰ ਟੈਕਸ ਚੋਰੀ ਦੇ ਮਾਮਲੇ ਵਿੱਚ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦੇ ਸਾਬਕਾ ਪ੍ਰਬੰਧ ਨਿਰਦੇਸ਼ਕ (ਐਮਡੀ) ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਚਿਤਰਾ ਰਾਮਕ੍ਰਿਸ਼ਨ ਅਤੇ ਸਮੂਹ ਸੰਚਾਲਨ ਅਧਿਕਾਰੀ ਆਨੰਦ ਸੁਬਰਾਮਨੀਅਮ ਦੇ ਮੁੰਬਈ ਸਥਿਤ ਟਿਕਾਣਿਆਂ ਦੀ ਤਲਾਸ਼ੀ ਲਈ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਕਿਹਾ ਕਿ ਇਸ ਕਾਰਵਾਈ ਦਾ ਮਕਸਦ ਦੋਵਾਂ ਵਿਅਕਤੀਆਂ ਵਿਰੁੱਧ ਟੈਕਸ ਚੋਰੀ ਅਤੇ ਵਿੱਤੀ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਕਰਨਾ ਅਤੇ ਸਬੂਤ ਇਕੱਠੇ ਕਰਨਾ ਹੈ।
ਇਹ ਵੀ ਪੜ੍ਹੋ: ਕੋਰੋਨਾ ਕਾਲ 'ਚ ਰੁਜ਼ਗਾਰ ਤੇ ਕਾਰੋਬਾਰ ਸੰਕਟ ਮਗਰੋਂ ਹੁਣ 'ਸੋਨਾ' ਨਿਲਾਮ ਹੋਣ ਦੇ ਕੰਢੇ
ਯੋਗੀ ਦੇ ਪ੍ਰਭਾਵ 'ਚ ਆ ਕੇ ਕਰ ਰਹੀ ਕੰਮ
ਆਮਦਨ ਕਰ ਵਿਭਾਗ ਦੇ ਮੁੰਬਈ ਜਾਂਚ ਵਿੰਗ ਨੇ ਅੱਜ ਤੜਕੇ ਰਾਮਕ੍ਰਿਸ਼ਨ ਅਤੇ ਸੁਬਰਾਮਣੀਅਮ ਦੇ ਟਿਕਾਣਿਆਂ 'ਤੇ ਛਾਪੇ ਮਾਰੇ। ਰਾਮਕ੍ਰਿਸ਼ਨ ਉਸ ਸਮੇਂ ਸੁਰਖੀਆਂ ਵਿੱਚ ਰਹੀ ਸੀ ਜਦੋਂ ਮਾਰਕੀਟ ਰੈਗੂਲੇਟਰ ਸੇਬੀ ਨੇ ਹਾਲ ਹੀ ਵਿੱਚ ਇੱਕ ਆਦੇਸ਼ ਜਾਰੀ ਕੀਤਾ ਸੀ ਜਿਸ ਦੇ ਅਨੁਸਾਰ ਇੱਕ ਯੋਗੀ ਦੇ ਪ੍ਰਭਾਵ ਹੇਠ ਐਨਐਸਈ ਦੇ ਸਾਬਕਾ ਐਮਡੀ ਅਤੇ ਸੀਈਓ ਚਿਤਰਾ ਰਾਮਕ੍ਰਿਸ਼ਨ ਨੇ ਆਨੰਦ ਸੁਬਰਾਮਨੀਅਮ ਨੂੰ ਐਕਸਚੇਂਜ ਵਿੱਚ ਸਮੂਹ ਸੰਚਾਲਨ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਦਾ ਸਲਾਹਕਾਰ ਨਿਯੁਕਤ ਕੀਤਾ ਸੀ। ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ (ਸੇਬੀ) ਨੇ ਰਾਮਕ੍ਰਿਸ਼ਨ ਅਤੇ ਹੋਰਨਾਂ 'ਤੇ ਸੁਬਰਾਮਣੀਅਮ ਦੀ ਮੁੱਖ ਰਣਨੀਤਕ ਸਲਾਹਕਾਰ ਵਜੋਂ ਨਿਯੁਕਤੀ ਅਤੇ ਫਿਰ ਸਮੂਹ ਦੇ ਸੰਚਾਲਨ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਦੇ ਸਲਾਹਕਾਰ ਵਜੋਂ ਉਨ੍ਹਾਂ ਦੀ ਮੁੜ ਨਿਯੁਕਤੀ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ ਸੀ।
ਇਹ ਵੀ ਪੜ੍ਹੋ: ਮਨਾਲੀ ਜਾਣ ਵਾਲੇ ਸੈਲਾਨੀਆਂ ਨੂੰ ਮਿਲੇਗਾ ਜਾਮ ਤੋਂ ਛੁਟਕਾਰਾ, ਫਾਸਟੈਗ ਰਾਹੀਂ ਵੀ ਜਮ੍ਹਾ ਹੋਵੇਗਾ ਗ੍ਰੀਨ ਟੈਕਸ
ਖ਼ੁਫੀਆਂ ਜਾਣਕਾਰੀਆਂ ਕੀਤੀਆਂ ਸਨ ਸਾਂਝੀਆਂ - ਸੇਬੀ
ਸੇਬੀ ਨੇ ਰਾਮਕ੍ਰਿਸ਼ਨ 'ਤੇ 3 ਕਰੋੜ ਰੁਪਏ, ਐੱਨ ਐੱਸ ਈ ਅਤੇ ਉਸ ਦੇ ਸਾਬਕਾ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਵੀ ਨਾਰਾਇਣ ਅਤੇ ਸੁਬਰਾਮਣੀਅਮ ਤੇ 2-2 ਕਰੋੜ ਰੁਪਏ ਅਤੇ ਮੁੱਖ ਰੈਗੂਲੇਟਰੀ ਅਧਿਕਾਰੀ ਵੀ ਆਰ ਨਰਸਿਮਹਨ ਤੇ 6 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਸੀ। ਸੇਬੀ ਨੇ ਆਪਣੇ ਆਦੇਸ਼ 'ਚ ਕਿਹਾ ਸੀ ਕਿ ਰਾਮਕ੍ਰਿਸ਼ਨ ਨੇ ਯੋਗੀ ਨਾਲ ਵਿਭਾਗੀ ਖੁਫੀਆ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ, ਜਿਨ੍ਹਾਂ ਚ ਐੱਨ ਐੱਸ ਈ ਦੀਆਂ ਆਰਥਿਕ ਅਤੇ ਕਾਰੋਬਾਰੀ ਯੋਜਨਾਵਾਂ ਵੀ ਸ਼ਾਮਲ ਹਨ। ਰਾਮਕ੍ਰਿਸ਼ਨ ਅਪ੍ਰੈਲ 2013 ਤੋਂ ਦਸੰਬਰ 2016 ਦੇ ਵਿਚਕਾਰ ਐਨਐਸਈ ਦੇ ਐਮਡੀ ਅਤੇ ਸੀਈਓ ਸਨ। ਰਾਮਕ੍ਰਿਸ਼ਨ ਅਤੇ ਸੁਬਰਾਮਨੀਅਮ ਨੂੰ ਕਿਸੇ ਵੀ ਮਾਰਕੀਟ ਬੁਨਿਆਦੀ ਢਾਂਚੇ ਦੀ ਸੰਸਥਾ ਜਾਂ ਸੇਬੀ ਨਾਲ ਰਜਿਸਟਰਡ ਕਿਸੇ ਵੀ ਵਿਚੋਲੇ ਨਾਲ ਤਿੰਨ ਸਾਲਾਂ ਦੀ ਮਿਆਦ ਲਈ ਸ਼ਾਮਲ ਹੋਣ ਦੀ ਮਨਾਹੀ ਹੈ।
ਇਹ ਵੀ ਪੜ੍ਹੋ: ਇਲਕਰ ਆਯਚੀ ਸੰਭਾਲਣਗੇ ਏਅਰ ਇੰਡੀਆ ਦੇ CEO ਵਜੋਂ ਅਹੁਦਾ , ਤੁਰਕੀ ਏਅਰਲਾਈਨਜ਼ ਵਿੱਚ ਕਰ ਚੁੱਕੇ ਹਨ ਕੰਮ
ਕਾਂਗਰਸ ਨੇ ਵ੍ਹਾਈਟ ਪੇਪਰ ਦੀ ਕੀਤੀ ਮੰਗ
ਨਾਰਾਇਣ ਲਈ ਇਹ ਪਾਬੰਦੀ ਦੋ ਸਾਲ ਦੀ ਹੈ। ਸੇਬੀ ਨੇ ਐਨਐਸਈ ਨੂੰ ਰਾਮਕ੍ਰਿਸ਼ਨ ਦੀ ਵਾਧੂ ਛੁੱਟੀ ਦੇ ਬਦਲੇ ਅਦਾ ਕੀਤੇ ਗਏ 1.54 ਕਰੋੜ ਰੁਪਏ ਅਤੇ 2.83 ਕਰੋੜ ਰੁਪਏ ਦੇ ਮੁਲਤਵੀ ਬੋਨਸ ਨੂੰ ਜ਼ਬਤ ਕਰਨ ਦਾ ਨਿਰਦੇਸ਼ ਵੀ ਦਿੱਤਾ ਸੀ। ਇਸ ਦੇ ਨਾਲ ਹੀ ਰੈਗੂਲੇਟਰ ਨੇ ਐੱਨਐੱਸਈ ਨੂੰ ਕਿਸੇ ਵੀ ਨਵੇਂ ਉਤਪਾਦ ਦੀ ਪੇਸ਼ਕਸ਼ ਕਰਨ ਤੋਂ 6 ਮਹੀਨੇ ਲਈ ਰੋਕ ਦਿੱਤਾ ਹੈ। ਇਨ੍ਹਾਂ ਖੁਲਾਸਿਆਂ ਤੋਂ ਬਾਅਦ ਕਾਂਗਰਸ ਨੇ ਸਰਕਾਰ ਤੋਂ ਮੰਗ ਕੀਤੀ ਕਿ ਐੱਨਐੱਸਈ ਦੇ ਕੰਮ ਕਰਨ ਦੇ ਤਰੀਕੇ 'ਤੇ ਵ੍ਹਾਈਟ ਪੇਪਰ ਲਿਆਂਦਾ ਜਾਵੇ।
ਇਹ ਵੀ ਪੜ੍ਹੋ: ਇਤਿਹਾਸਕ IPO ਲਈ ਸਰਕਾਰ ਵੇਚੇਗੀ ਆਪਣੀ 5 ਫ਼ੀਸਦੀ ਹਿੱਸੇਦਾਰੀ, SEBI ਕੋਲ ਦਾਖ਼ਲ ਹੋਏ ਦਸਤਾਵੇਜ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੰਜਾਬ ਐਂਡ ਸਿੰਧ ਬੈਂਕ ਨੂੰ ਬੋਰਡ ਤੋਂ ਸਰਕਾਰ ਨੂੰ ਸ਼ੇਅਰ ਜਾਰੀ ਕਰਕੇ ਪੂੰਜੀ ਜੁਟਾਉਣ ਦੀ ਮਿਲੀ ਮਨਜ਼ੂਰੀ
NEXT STORY