ਨਵੀਂ ਦਿੱਲੀ (ਇੰਟ.) – ਗੋਲਡ ਲੋਨ ਲੈਣਾ ਜਿੰਨਾ ਸੌਖਾਲਾ ਹੁੰਦਾ ਹੈ, ਉਸ ਨੂੰ ਅਦਾ ਕਰਨਾ ਓਨਾ ਹੀ ਔਖਾ। ਸਮੇਂ ਸਿਰ ਭੁਗਤਾਨ ਨਾ ਕਰਨ ਵਾਲੇ ਅਜਿਹੇ ਹੀ ਕਰੀਬ 1 ਲੱਖ ਲੋਕਾਂ ਦਾ ਗਹਿਣੇ ਪਿਆ ਸੋਨਾ ਨੀਲਾਮੀ ਦੇ ਕੰਢੇ ’ਤੇ ਹੈ। ਇਨ੍ਹਾਂ ਪਰਿਵਾਰਾਂ ਦਾ ਸੋਨਾ ਬੈਂਕ ਅਤੇ ਐੱਨ. ਬੀ. ਐੱਫ. ਸੀ. ਨੀਲਾਮ ਕਰਨ ਜਾ ਰਹੇ ਹਨ।
ਦਰਅਸਲ ਗੋਲਡ ਲੋਨ ਬਾਜ਼ਾਰ ’ਚ ਸਭ ਤੋਂ ਵੱਡੀ ਹਿੱਸੇਦਾਰੀ ਰੱਖਣ ਵਾਲੇ ਮੁਥੂਟ ਫਾਇਨਾਂਸ ਅਤੇ ਮਣਪਪੁਰਮ ਫਾਇਨਾਂਸ ਨੇ ਨੋਟਿਸ ਜਾਰੀ ਕਰ ਕੇ ਕਰਜ਼ਾ ਅਦਾ ਕਰਨ ’ਚ ਡਿਫਾਲਟ ਕਰਨ ਵਾਲਿਆਂ ਦਾ ਸੋਨਾ ਨੀਲਾਮ ਕਰਨ ਦੀ ਗੱਲ ਕਹੀ ਹੈ। ਅਨੁਮਾਨ ਹੈ ਕਿ ਇਸ ਬੁੱਧਵਾਰ ਨੂੰ ਨੀਲਾਮੀ ਦਾ ਪਹਿਲਾ ਪੜਾਅ ਸ਼ੁਰੂ ਹੋ ਜਾਵੇਗਾ। ਐੱਨ. ਬੀ. ਐੱਫ. ਸੀ. ਅਤੇ ਬੈਂਕ ਹਰ ਮਹੀਨੇ ਅਜਿਹੇ ਗੋਲਡ ਲੋਨ ਦੇ ਸੋਨੇ ਦੀ ਨੀਲਾਮੀ ਕਰਦੇ ਹਨ। ਹੁਣ ਇਕ ਲੱਖ ਤੋਂ ਵੱਧ ਡਿਫਾਲਟਰਾਂ ਦੇ ਸੋਨੇ ਦੀ ਨੀਲਾਮੀ 16 ਫਰਵਰੀ ਨੂੰ ਹੋਵੇਗੀ।
ਇਹ ਵੀ ਪੜ੍ਹੋ : ਦੇਸ਼ ’ਚ ਡਾਟਾ ਸੈਂਟਰਾਂ ਦੇ ਜ਼ਰੀਏ ਹਜ਼ਾਰਾਂ ਨੌਕਰੀਆਂ ਦੇ ਮੌਕੇ, ਕਈ ਕੰਪਨੀਆਂ ਭਰਤੀ ਲਈ ਤਿਆਰ
ਕਿਤੇ ਆਰਥਿਕ ਮੰਦੀ ਦਾ ਸੰਕੇਤ ਤਾਂ ਨਹੀਂ
ਮਾਹਰਾਂ ਦਾ ਕਹਿਣਾ ਹੈ ਕਿ ਗੋਲਡ ਲੋਨ ਦੇ ਵਧਦੇ ਡਿਫਾਲਟ ਅਤੇ ਸੋਨੇ ਦੀ ਨੀਲਾਮੀ ਦੇਸ਼ ’ਚ ਆਰਥਿਕ ਮੰਦੀ ਵੱਲ ਇਸ਼ਾਰਾ ਕਰਦੀ ਹੈ। ਕੋਰੋਨਾ ਕਾਲ ’ਚ ਲੱਖਾਂ ਲੋਕਾਂ ਦਾ ਰੁਜ਼ਗਾਰ ਚਲਾ ਗਿਆ ਜਾਂ ਉਨ੍ਹਾਂ ਦਾ ਕਾਰੋਬਾਰ ਬੰਦ ਹੋ ਗਿਆ। ਅਜਿਹੇ ਲੋਕਾਂ ਨੇ ਸੋਨਾ ਗਹਿਣੇ ਰੱਖ ਕੇ ਲੋਨ ਲਿਆ ਪਰ ਮੁੜ ਆਮਦਨ ਨਾ ਹੋਣ ਕਾਰਨ ਇਸ ਨੂੰ ਅਦਾ ਨਹੀਂ ਕਰ ਪਾ ਰਹੇ। ਇਹ ਅਜਿਹੀ ਆਰਥਿਕ ਤੰਗੀ ਹੈ ਜੋ ਦਿਖਾਈ ਨਹੀਂ ਦਿੰਦੀ ਹੈ ਅਤੇ ਬੈਂਕ ਇਸ ਦਾ ਫਾਇਦਾ ਉਠਾ ਰਹੇ ਹਨ।
ਇਹ ਵੀ ਪੜ੍ਹੋ : ਇਤਿਹਾਸਕ IPO ਲਈ ਸਰਕਾਰ ਵੇਚੇਗੀ ਆਪਣੀ 5 ਫ਼ੀਸਦੀ ਹਿੱਸੇਦਾਰੀ, SEBI ਕੋਲ ਦਾਖ਼ਲ ਹੋਏ ਦਸਤਾਵੇਜ਼
ਤੇਜ਼ੀ ਨਾਲ ਵਧ ਰਹੀ ਗੋਲਡ ਲੋਨ ਦੀ ਮੰਗ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਅੰਕੜੇ ਦੱਸਦੇ ਹਨ ਕਿ ਕੋਰੋਨਾ ਕਾਲ ’ਚ ਦੇਸ਼ ’ਚ ਗੋਲਡ ਲੋਨ ਦੀ ਰਵਾਇਤ ਤੇਜ਼ੀ ਨਾਲ ਵਧੀ ਹੈ। ਜਨਵਰੀ 2020 ਯਾਨੀ ਕੋਵਿਡ ਤੋਂ ਠੀਕ ਪਹਿਲਾਂ ਦੇਸ਼ ਦੇ ਕਮਰਸ਼ੀਅਲ ਬੈਂਕਾਂ ਦੇ ਕੁੱਲ ਗੋਲਡ ਲੋਨ ਦਾ ਆਕਾਰ ਸਿਰਫ 29,355 ਕਰੋੜ ਰੁਪਏ ਸੀ। ਇਹ ਦੋ ਸਾਲਾਂ ’ਚ ਢਾਈ ਗੁਣਾ ਵਧ ਕੇ 70,871 ਕਰੋੜ ਰੁਪਏ ਪਹੁੰਚ ਗਿਆ। ਦੇਸ਼ ਦੀ ਸਭ ਤੋਂ ਵੱਡੀ ਗੋਲਡ ਲੋਨ ਕੰਪਨੀ ਮੁਥੂਟ ਫਾਇਨਾਂਸ ਦਾ ਕੁੱਲ ਲੋਨ ਪੋਰਟਫੋਲੀਓ ਇਸ ਦੌਰਾਨ 39,096 ਕਰੋੜ ਤੋਂ ਵਧ ਕੇ 61,696 ਕਰੋੜ ਰੁਪਏ ਹੋ ਗਿਆ ਹੈ।
ਇਹ ਵੀ ਪੜ੍ਹੋ : ਮਨਰੇਗਾ ਸਕੀਮ 'ਚ ਗੜਬੜੀ ਦੀ ਸੂਚਨਾ, ਖ਼ਾਮੀਆਂ ਰੋਕਣ ਲਈ ਸਰਕਾਰ ਬਣਾ ਰਹੀ ਯੋਜਨਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਮਾਰਕਿਟ ਵਿਚ 'ਬਲੱਡਬਾਥ', ਇਕ ਮਹੀਨੇ ’ਚ 4818 ਅੰਕ ਗੁਆ ਚੁੱਕਾ ਹੈ ਸੈਂਸੈਕਸ
NEXT STORY