ਮੁੰਬਈ— ਜੁਲਾਈ-ਸਤੰਬਰ ਤਿਮਾਹੀ 'ਚ ਵਿਕਾਸ ਦਰ ਦੇ ਇਕ ਵਾਰ ਫਿਰ ਤੇਜ਼ੀ ਨਾਲ ਅੱਗੇ ਵਧਦੇ ਹੋਏ 6 ਫੀਸਦੀ ਪਾਰ ਹੋਣ ਨਾਲ ਬਾਜ਼ਾਰ ਨੂੰ ਚੰਗਾ ਸੰਕੇਤ ਮਿਲਿਆ ਹੈ। ਲਗਾਤਾਰ ਪੰਜ ਤਿਮਾਹੀਆਂ 'ਚ ਵਿਕਾਸ ਦਰ 'ਕਮਜ਼ੋਰ ਰਹਿਣ ਤੋਂ ਬਾਅਦ ਜੀ. ਡੀ. ਪੀ. ਨੇ 6.3 ਫੀਸਦੀ ਦਾ ਪੱਧਰ ਛੂਹਿਆ ਹੈ। ਹਾਲਾਂਕਿ ਜਿੱਥੇ ਇਕ ਪਾਸੇ ਆਰਥਿਕ ਮੋਰਚੇ 'ਤੇ ਬਾਜ਼ਾਰ ਅਤੇ ਸਰਕਾਰ ਲਈ ਜੀ. ਡੀ. ਪੀ. ਨੇ ਰਾਹਤ ਦੀ ਖਬਰ ਦਿੱਤੀ ਹੈ, ਉੱਥੇ ਹੀ ਸਰਕਾਰੀ ਖਜ਼ਾਨੇ ਨੂੰ 96 ਫੀਸਦੀ ਘਾਟੇ ਦੀ ਖਬਰ ਨੇ ਵਿੱਤ ਮੰਤਰੀ ਅਤੇ ਸਰਕਾਰ ਦੀ ਚਿੰਤਾ ਵੀ ਵਧਾ ਦਿੱਤੀ। ਇਸ ਦਾ ਅਸਰ ਸ਼ੇਅਰ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲੇਗਾ। ਵੀਰਵਾਰ ਦੀ ਗਿਰਾਵਟ ਤੋਂ ਉਭਰਦੇ ਹੋਏ ਬੰਬਈ ਸਟਾਕ ਐਕਸਚੇਂਜ਼ (ਬੀ. ਐੱਸ. ਈ.) ਦਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 98.31 ਅੰਕ ਦੀ ਮਜ਼ਬੂਤੀ ਨਾਲ 33,247.66 ਦੇ ਪੱਧਰ 'ਤੇ ਖੁੱਲ੍ਹਿਆ। ਉੱਥੇ ਹੀ, ਨੈਸ਼ਨਲ ਸਟਾਕ ਐਕਸਚੇਂਜ਼ (ਐੱਨ. ਐੱਸ. ਈ.) ਦਾ ਪ੍ਰਮੁੱਖ ਸੂਚਕ ਅੰਕ ਨਿਫਟੀ 37.15 ਅੰਕ ਦੀ ਮਜ਼ਬੂਤੀ ਨਾਲ 10,263.70 ਦੇ ਪੱਧਰ 'ਤੇ ਖੁੱਲ੍ਹਿਆ।
ਸ਼ੁਰੂਆਤੀ ਕਾਰੋਬਾਰ ਦੌਰਾਨ ਓ. ਐੱਨ. ਜੀ. ਸੀ., ਟੀ. ਸੀ. ਐੱਸ., ਟਾਟਾ ਮੋਟਰਜ਼, ਅਡਾਨੀ ਪੋਰਟਜ਼, ਰਿਲਾਇੰਸ, ਹੀਰੋ ਮੋਟਰਜ਼ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਬੀ. ਐੱਸ. ਈ. 'ਤੇ ਸਮਾਲ ਕੈਪ, ਮਿਡ ਕੈਪ ਅਤੇ ਲਾਰਜ ਕੈਪ ਇੰਡੈਕਸ 'ਚ ਵੀ ਤੇਜ਼ੀ ਦੇਖਣ ਨੂੰ ਮਿਲੀ। ਸਮਾਲ ਕੈਪ ਇੰਡੈਕਸ 160.27 ਅੰਕ ਮਜ਼ਬੂਤ ਹੋ ਕੇ 18389.14 ਦੇ ਪੱਧਰ 'ਤੇ ਅਤੇ ਮਿਡ ਕੈਪ 141.02 ਅੰਕ ਵਧ ਕੇ 17058.46 'ਤੇ ਕਾਰੋਬਾਰ ਕਰਦੇ ਨਜ਼ਰ ਆਏ। ਉੱਥੇ ਹੀ ਲਾਰਜ ਕੈਪ ਇੰਡੈਕਸ 12.64 ਅੰਕ ਮਜ਼ਬੂਤ ਹੋ ਕੇ 4019.05 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।
ਉੱਥੇ ਹੀ, ਇਸ ਦੌਰਾਨ ਏਸ਼ੀਆਈ ਬਾਜ਼ਾਰਾਂ 'ਚ ਗਿਰਾਵਟ ਦੇਖਣ ਨੂੰ ਮਿਲੀ। ਸ਼ੰਘਾਈ ਕੰਪੋਜ਼ਿਟ 11.29 ਅੰਕ, ਐੱਸ. ਜੀ. ਐਕਸ. ਨਿਫਟੀ 5.50 ਅੰਕ ਅਤੇ ਹੈਂਗ ਸੈਂਗ 13.82 ਅੰਕ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਜਦੋਂ ਕਿ ਨਿੱਕੇਈ-225 0.85 ਅੰਕ ਦੀ ਮਾਮੂਲੀ ਗਿਰਾਵਟ ਨਾਲ 29163.53 'ਤੇ ਬੰਦ ਹੋਇਆ ਹੈ। ਹਾਲਾਂਕਿ ਅਮਰੀਕੀ ਬਾਜ਼ਾਰਾਂ 'ਚ ਮਜ਼ਬੂਤੀ ਨਾਲ ਬੰਦ ਹੋਏ ਹਨ। ਡਾਓ ਜੋਂਸ ਟ੍ਰਿਪਲ ਸੈਂਚੁਰੀ ਲਾ ਕੇ ਬੰਦ ਹੋਇਆ। ਇਸ 'ਚ 332 ਅੰਕ ਦਾ ਉਛਾਲ ਦੇਖਣ ਨੂੰ ਮਿਲਿਆ। ਉੱਥੇ ਹੀ, ਐੱਸ. ਐਂਡ. ਪੀ. ਅਤੇ ਨੈਸਡੈਕ 'ਚ ਕਰੀਬ 1 ਫੀਸਦੀ ਦੀ ਤੇਜ਼ੀ ਦੇਖਣ ਨੂੰ ਮਿਲੀ।
ਏਸ਼ੀਆਈ ਬਾਜ਼ਾਰ ਮਿਲੇ-ਜੁਲੇ, ਐੱਸ. ਜੀ. ਐਕਸ. ਨਿਫਟੀ ਸੁਸਤ
NEXT STORY