ਨਵੀਂ ਦਿੱਲੀ - ਹੇਨਲੇ ਪਾਸਪੋਰਟ ਇੰਡੈਕਸ ਨੇ ਸਭ ਤੋਂ ਮਜ਼ਬੂਤ ਅਤੇ ਕਮਜ਼ੋਰ ਪਾਸਪੋਰਟਾਂ ਦੀ ਸੂਚੀ ਜਾਰੀ ਕੀਤੀ ਹੈ। ਹੈਨਲੇ ਦੀ ਇਸ ਰੈਂਕਿੰਗ 'ਚ ਜਾਪਾਨ ਪਹਿਲੇ ਨੰਬਰ 'ਤੇ ਹੈ, ਉਥੇ ਹੀ ਪਾਕਿਸਤਾਨ ਦੀ ਹਾਲਤ ਬੇਹੱਦ ਖਰਾਬ ਦੱਸੀ ਗਈ ਹੈ। 109 ਦੇਸ਼ਾਂ ਦੀ ਇਸ ਸੂਚੀ 'ਚ ਪਾਕਿਸਤਾਨ ਦਾ ਪਾਸਪੋਰਟ ਦੁਨੀਆ ਦੇ ਸਭ ਤੋਂ ਖਰਾਬ ਪਾਸਪੋਰਟਾਂ ਦੀ ਸੂਚੀ 'ਚ ਸ਼ਾਮਲ ਹੈ, ਜਦਕਿ ਜਾਪਾਨ ਦਾ ਪਾਸਪੋਰਟ ਮਜ਼ਬੂਤ ਪਾਸਪੋਰਟਾਂ ਦੀ ਸੂਚੀ 'ਚ ਸਭ ਤੋਂ ਉੱਪਰ ਹੈ। ਪਾਸਪੋਰਟ ਦੀ ਤਾਕਤ ਜਾਂ ਕਮਜ਼ੋਰੀ ਇਸ ਗੱਲ ਤੋਂ ਨਿਰਧਾਰਤ ਕੀਤੀ ਜਾਂਦੀ ਹੈ ਕਿ ਪਾਸਪੋਰਟ ਕਿੰਨੀਆਂ ਡੈਸਟੀਨੇਸ਼ਨ 'ਤੇ ਮੁਫਤ ਵੀਜ਼ਾ ਜਾਂ ਪਹੁੰਚਣ(ਵੀਜ਼ਾ ਆਨ ਅਰਾਈਵਲ) ਦੀ ਇਜਾਜ਼ਤ ਦਿੰਦਾ ਹੈ।
ਪਾਕਿਸਤਾਨ ਦੇ ਪਾਸਪੋਰਟ ਨੂੰ ਮਿਲਿਆ ਇਹ ਰੈਂਕ
ਅੱਤਵਾਦ ਲਈ ਬਦਨਾਮ ਪਾਕਿਸਤਾਨ ਦੇ ਪਾਸਪੋਰਟ ਨੂੰ ਦੁਨੀਆ ਦੇ ਸਭ ਤੋਂ ਖਰਾਬ ਪਾਸਪੋਰਟਾਂ 'ਚੋਂ ਇਕ ਮੰਨਿਆ ਗਿਆ ਹੈ। ਲੰਡਨ ਸਥਿਤ ਟਰੈਵਲ ਫਰਮ ਹੈਨਲੇ ਪਾਸਪੋਰਟ ਇੰਡੈਕਸ ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ਸੂਚੀ 'ਚ ਕਿਹਾ ਗਿਆ ਹੈ ਕਿ ਦੁਨੀਆ ਦੇ 109 ਦੇਸ਼ਾਂ ਦੇ ਪਾਸਪੋਰਟਾਂ ਦੀ ਸੂਚੀ 'ਚ ਪਾਕਿਸਤਾਨੀ ਪਾਸਪੋਰਟ ਪੰਜ ਸਭ ਤੋਂ ਖਰਾਬ ਪਾਸਪੋਰਟਾਂ 'ਚੋਂ ਇਕ ਹੈ। ਇਸ ਸੂਚੀ ਵਿੱਚ ਪਾਕਿਸਤਾਨ ਚੌਥੇ ਨੰਬਰ 'ਤੇ ਹੈ। ਪਾਕਿਸਤਾਨੀ ਪਾਸਪੋਰਟ ਰੱਖਣ ਵਾਲੇ ਲੋਕ ਵੀਜ਼ਾ ਆਨ ਅਰਾਈਵਲ ਜਾਂ ਵੀਜ਼ਾ ਫ੍ਰੀ 'ਤੇ ਸਿਰਫ਼ 35 ਦੇਸ਼ਾਂ ਦੀ ਯਾਤਰਾ ਕਰ ਸਕਦੇ ਹਨ। ਅਫਗਾਨਿਸਤਾਨ ਖਰਾਬ ਪਾਸਪੋਰਟਾਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹੈ, ਸਿਰਫ 27 ਥਾਵਾਂ 'ਤੇ ਵੀਜ਼ਾ-ਮੁਕਤ ਯਾਤਰਾ ਦੀ ਆਗਿਆ ਦਿੰਦਾ ਹੈ। ਦੂਜੇ ਸਥਾਨ 'ਤੇ ਇਰਾਕ (29 ਸਥਾਨ) ਅਤੇ ਤੀਜੇ ਸਥਾਨ 'ਤੇ ਸੀਰੀਆ ਹੈ ਜੋ ਸਿਰਫ 30 ਥਾਵਾਂ 'ਤੇ ਵੀਜ਼ਾ ਮੁਕਤ ਯਾਤਰਾ ਦੀ ਆਗਿਆ ਦਿੰਦਾ ਹੈ। ਦੂਜੇ ਪਾਸੇ, ਯਮਨ ਇਸ ਸੂਚੀ ਵਿੱਚ ਪੰਜਵੇਂ ਸਥਾਨ 'ਤੇ ਹੈ, ਜਿਸਦਾ ਪਾਸਪੋਰਟ ਸਿਰਫ਼ 34 ਥਾਵਾਂ 'ਤੇ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦਿੰਦਾ ਹੈ।
ਇਹ ਵੀ ਪੜ੍ਹੋ : McDonald ਦੇ ਸਾਬਕਾ CEO ਈਸਟਰਬਰੂਕ 'ਤੇ ਲੱਗਾ ਨਿਵੇਸ਼ਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼
ਸੂਚੀ ਵਿੱਚ ਸਿਖਰ 'ਤੇ ਹਨ ਇਹ ਦੇਸ਼
ਲੰਡਨ ਸਥਿਤ ਗਲੋਬਲ ਸਿਟੀਜ਼ਨਸ਼ਿਪ ਅਤੇ ਰੈਜ਼ੀਡੈਂਟ ਐਡਵਾਈਜ਼ਰੀ ਫਰਮ ਹੈਨਲੇ ਦੀ ਨਵੀਂ ਰਿਪੋਰਟ ਅਨੁਸਾਰ ਜਪਾਨ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ, ਜਿਸ ਨਾਲ ਸੰਯੁਕਤ ਰਾਸ਼ਟਰ ਦੇ ਸਾਰੇ 193 ਦੇਸ਼ਾਂ ਵਿੱਚ ਵੀਜ਼ਾ-ਆਨ-ਅਰਾਈਵਲ ਜਾਂ ਵੀਜ਼ਾ-ਮੁਕਤ ਯਾਤਰਾ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਹੈਨਲੇ ਇੰਡੈਕਸ ਦੁਆਰਾ ਦੁਨੀਆ ਭਰ ਦੇ ਪਾਸਪੋਰਟਾਂ ਦੀ ਇਹ ਰਿਪੋਰਟ ਹਰ ਤਿੰਨ ਮਹੀਨੇ ਬਾਅਦ ਜਾਰੀ ਕੀਤੀ ਜਾਂਦੀ ਹੈ। 10 ਜਨਵਰੀ ਨੂੰ ਜਾਰੀ ਇਸ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਦੀ ਸੂਚੀ 'ਚ ਚੋਟੀ ਦੇ ਤਿੰਨ ਪਾਸਪੋਰਟ ਏਸ਼ੀਆਈ ਦੇਸ਼ਾਂ ਦੇ ਹਨ। ਫਰਾਂਸ, ਆਇਰਲੈਂਡ, ਪੁਰਤਗਾਲ ਅਤੇ ਬ੍ਰਿਟੇਨ ਵਰਗੇ ਦੇਸ਼ 187 ਵੀਜ਼ਾ ਮੁਕਤ ਸਥਾਨਾਂ ਦੇ ਨਾਲ ਛੇਵੇਂ ਸਥਾਨ 'ਤੇ ਹਨ। ਇਸ ਦੇ ਨਾਲ ਹੀ ਅਮਰੀਕਾ, ਬੈਲਜੀਅਮ, ਨਿਊਜ਼ੀਲੈਂਡ, ਨਾਰਵੇ, ਚੈੱਕ ਗਣਰਾਜ ਅਤੇ ਸਵਿਟਜ਼ਰਲੈਂਡ ਵਰਗੇ ਦੇਸ਼ 186 ਮੁਫਤ ਵੀਜ਼ਾ ਸਥਾਨਾਂ ਦੇ ਨਾਲ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟਾਂ ਵਿੱਚ ਸੱਤਵੇਂ ਸਥਾਨ 'ਤੇ ਹਨ।
ਭਾਰਤੀ ਪਾਸਪੋਰਟ ਨੂੰ ਮਿਲਿਆ ਇਹ ਰੈਂਕ
ਭਾਰਤ ਦੀ ਗੱਲ ਕਰੀਏ ਤਾਂ ਰਿਪੋਰਟ ਮੁਤਾਬਕ ਭਾਰਤੀ ਪਾਸਪੋਰਟ ਵਿਸ਼ਵ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਸੂਚਕਾਂਕ 2023 ਵਿੱਚ 85ਵੇਂ ਸਥਾਨ 'ਤੇ ਹੈ। ਭਾਰਤੀ ਪਾਸਪੋਰਟ ਦੁਨੀਆ ਦੀਆਂ 59 ਥਾਵਾਂ 'ਤੇ ਵੀਜ਼ਾ ਮੁਕਤ ਪਹੁੰਚ ਦੀ ਆਗਿਆ ਦਿੰਦਾ ਹੈ। ਇਸ ਤੋਂ ਪਹਿਲਾਂ 2019, 2020, 2021 ਅਤੇ 2022 ਵਿੱਚ, ਭਾਰਤੀ ਪਾਸਪੋਰਟ ਇਸ ਸੂਚੀ ਵਿੱਚ ਕ੍ਰਮਵਾਰ 82ਵੇਂ, 84ਵੇਂ, 85ਵੇਂ ਅਤੇ 83ਵੇਂ ਸਥਾਨ 'ਤੇ ਸੀ। ਭਾਰਤੀ ਪਾਸਪੋਰਟ ਧਾਰਕ ਭੂਟਾਨ, ਕੰਬੋਡੀਆ, ਇੰਡੋਨੇਸ਼ੀਆ, ਮਕਾਓ, ਮਾਲਦੀਵ, ਨੇਪਾਲ, ਸ਼੍ਰੀਲੰਕਾ, ਥਾਈਲੈਂਡ, ਕੀਨੀਆ, ਮਾਰੀਸ਼ਸ, ਸੇਸ਼ੇਲਸ, ਜ਼ਿੰਬਾਬਵੇ, ਯੂਗਾਂਡਾ, ਈਰਾਨ ਅਤੇ ਕਤਰ ਵਰਗੀਆਂ 59 ਥਾਵਾਂ 'ਤੇ ਬਿਨਾਂ ਵੀਜ਼ਾ ਦੇ ਸਫ਼ਰ ਕਰ ਸਕਦੇ ਹਨ। ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਥਾਵਾਂ ਭਾਰਤੀ ਪਾਸਪੋਰਟ ਧਾਰਕਾਂ ਲਈ ਵੀਜ਼ਾ-ਆਨ-ਅਰਾਈਵਲ ਦੀ ਲੋੜ ਹੋ ਸਕਦੀ ਹੈ।
ਇਹ ਵੀ ਪੜ੍ਹੋ : GoFirst ਦਾ ਨਵਾਂ ਕਾਰਨਾਮਾ ਆਇਆ ਸਾਹਮਣੇ, DGCA ਨੇ ਮੰਗੀ ਰਿਪੋਰਟ
2023 ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ:
1. ਜਾਪਾਨ (193 ਡੈਸਟੀਨੇਸ਼ਨ)
2. ਸਿੰਗਾਪੁਰ, ਦੱਖਣੀ ਕੋਰੀਆ (192 ਡੈਸਟੀਨੇਸ਼ਨ)
3. ਜਰਮਨੀ, ਸਪੇਨ (190 ਡੈਸਟੀਨੇਸ਼ਨ)
4. ਫਿਨਲੈਂਡ, ਇਟਲੀ, ਲਕਸਮਬਰਗ (189 ਡੈਸਟੀਨੇਸ਼ਨ)
5. ਆਸਟਰੀਆ, ਡੈਨਮਾਰਕ, ਨੀਦਰਲੈਂਡ, ਸਵੀਡਨ (188 ਡੈਸਟੀਨੇਸ਼ਨ)
6. ਫਰਾਂਸ, ਆਇਰਲੈਂਡ, ਪੁਰਤਗਾਲ, ਯੂਨਾਈਟਿਡ ਕਿੰਗਡਮ (187 ਡੈਸਟੀਨੇਸ਼ਨ)
7. ਬੈਲਜੀਅਮ, ਨਿਊਜ਼ੀਲੈਂਡ, ਨਾਰਵੇ, ਸਵਿਟਜ਼ਰਲੈਂਡ, ਸੰਯੁਕਤ ਰਾਜ ਅਮਰੀਕਾ, ਚੈੱਕ ਗਣਰਾਜ (186 ਡੈਸਟੀਨੇਸ਼ਨ)
8. ਆਸਟ੍ਰੇਲੀਆ, ਕਨਾਡਾ, ਗ੍ਰੀਸ, ਮਾਲਟਾ (185 ਡੈਸਟੀਨੇਸ਼ਨ)
9. ਹੰਗਰੀ, ਪੋਲੈਂਡ (184 ਡੈਸਟੀਨੇਸ਼ਨ)
10. ਲਿਥੁਆਨੀਆ, ਸਲੋਵਾਕੀਆ (183 ਡੈਸਟੀਨੇਸ਼ਨ)
ਇਹ ਵੀ ਪੜ੍ਹੋ : ਨੈਨੋ ਯੂਰੀਆ ਦੇ ਰਾਸ਼ਟਰੀ ਉਤਪਾਦਨ ਨੂੰ ਰਫ਼ਤਾਰ ਦੇਵੇਗਾ ਪੰਜਾਬ, 45 ਕਿਲੋ ਬੈਗ ਦੀ ਥਾਂ ਲਵੇਗੀ 'ਬੋਤਲ'
2023 ਦੇ ਸਭ ਤੋਂ ਖਰਾਬ ਪਾਸਪੋਰਟ:
ਉਹ ਦੇਸ਼ ਜੋ 40 ਜਾਂ ਇਸ ਤੋਂ ਘੱਟ ਡੈਸਟੀਨੇਸ਼ਨ 'ਤੇ ਵੀਜ਼ਾ-ਮੁਕਤ ਜਾਂ ਵੀਜ਼ਾ-ਆਨ-ਅਰਾਈਵਲ ਪਹੁੰਚ ਦੀ ਇਜਾਜ਼ਤ ਦਿੰਦੇ ਹਨ
1. ਅਫਗਾਨਿਸਤਾਨ (27 ਡੈਸਟੀਨੇਸ਼ਨ)
2. ਇਰਾਕ (29 ਡੈਸਟੀਨੇਸ਼ਨ)
3. ਸੀਰੀਆ (30 ਡੈਸਟੀਨੇਸ਼ਨ)
4. ਪਾਕਿਸਤਾਨ (32 ਡੈਸਟੀਨੇਸ਼ਨ)
5. ਯਮਨ (34 ਡੈਸਟੀਨੇਸ਼ਨ)
6. ਸੋਮਾਲੀਆ (35 ਡੈਸਟੀਨੇਸ਼ਨ)
7. ਨੇਪਾਲ, ਫਲਸਤੀਨੀ ਖੇਤਰ (38 ਡੈਸਟੀਨੇਸ਼ਨ)
8. ਉੱਤਰੀ ਕੋਰੀਆ (40 ਡੈਸਟੀਨੇਸ਼ਨ)
ਇਹ ਵੀ ਪੜ੍ਹੋ : ਬਜਟ 'ਚ ਦਿਖਾਈ ਦੇਵੇਗੀ ਆਤਮ-ਨਿਰਭਰ ਭਾਰਤ ਦੀ ਝਲਕ, ਇਨ੍ਹਾਂ 35 ਚੀਜ਼ਾਂ 'ਤੇ ਵਧੇਗੀ ਕਸਟਮ ਡਿਊਟੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟਾਟਾ ਮੋਟਰਜ਼ ਨੇ ਖਰੀਦਿਆ ਫੋਰਡ ਦਾ ਸਾਨੰਦ ਵਾਲਾ ਪਲਾਂਟ, 725 ਕਰੋੜ ਰੁਪਏ 'ਚ ਪੂਰੀ ਹੋਈ ਡੀਲ
NEXT STORY