ਨਵੀਂ ਦਿੱਲੀ—ਸਰਕਾਰ ਨੇ ਸਾਵਰਨ ਗੋਲਡ ਬਾਂਡ ( ਐੱਸ.ਜੀ.ਬੀ) ਦਾ ਰੇਟ 2,971 ਰੁਪਏ ਪ੍ਰਤੀ ਗ੍ਰਾਮ ਨਿਧਾਰਿਤ ਕਰ ਦਿੱਤਾ ਹੈ। ਵਿੱਤ ਮੰਤਰਾਲੇ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ ਕਿ ਇਸ ਦੌਰ 'ਚ ਗੋਲਡ ਬਾਂਡ ਦੇ ਲਈ ਆਵੇਦਨ 23 ਤੋਂ 25 ਅਕਤੂਬਰ ਤੱਕ ਕੀਤਾ ਜਾ ਸਕਦਾ ਹੈ। 30 ਅਕਤੂਬਰ ਨੂੰ ਨਿਪਟਾਉਣ ਦੀ ਸਥਿਤੀ 'ਤੇ ਨਿਰਗਰਮ ਮੁੱਲ 2,971 ਰੁਪਏ ਪ੍ਰਤੀ ਗ੍ਰਾਮ ਹੋਵੇਗਾ।
ਇਹ ਵਿਕਰੀ ਸਰਕਾਰੀ ਗੋਲਡ ਬਾਂਡ ਤੱਕ ਦੇ ਘੋਸ਼ਿਤ ਪ੍ਰੋਗਰਾਮ ਦੇ ਤਹਿਤ ਕੀਤੀ ਜਾ ਰਹੀ ਹੈ। ਇਸ ਪ੍ਰੋਗਰਾਮ ਦੇ ਮੁਤਾਬਕ ਇਹ 9 ਅਕਤੂਬਰ ਤੋਂ 27 ਦਸੰਬਰ ਤੱਕ ਹਰ ਸੋਮਵਾਰ ਤੋਂ ਬੁੱਧਵਾਰ ਤੱਕ ਇਸਦੀ ਖਰੀਦ ਕੀਤੀ ਜਾ ਸਕੇਗੀ। ਇਸ ਪ੍ਰੋਗਰਾਮ ਦੇ ਤਹਿਤ ਪਹਿਲੀ ਵਿਕਰੀ 9-11 ਅਕਤੂਬਰ ਤੱਕ ਚਲੀ ਸੀ।
ਮੰਤਰਾਲੇ ਦੇ ਬਿਆਨ 'ਚ ਕਿਹਾ ਗਿਆ ਹੈ ਕਿ ਆਨਲਾਈਨ ਆਵੇਦਨ ਅਤੇ ਡਿਜੀਟਲ ਮਾਧਿਅਮ ਦੇ ਜਰੀਏ ਭੁਗਤਾਨ 'ਤੇ 50 ਰੁਪਏ ਪ੍ਰਤੀ ਗ੍ਰਾਮ ਛੂਟ ਮਿਲੇਗੀ। ਇਸ ਯੋਜਨਾ ਦੇ ਤਹਿਤ. ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਅਤੇ ਘੱਟ ਤੋਂ ਘੱਟ 1 ਗ੍ਰਾਮ ਸੋਨੇ ਦੇ ਮੁੱਲ ਤੱਕ ਦੇ ਬਾਂਡ ਖਰੀਦ ਸਕਦੇ ਹੋ। ਬਾਂਡ ਇਕ ਗ੍ਰਾਮ ਸੋਨੇ ਅਤੇ ਉਸਦੇ ਗੁਣਕ ਇਕਾਈਆਂ 'ਚ ਹੁੰਦੇ ਹਨ। ਇਨ੍ਹਾਂ 'ਚ ਨਿਵੇਸ਼ਕਰਤਾ ਨੂੰ ਸਾਲਾਨਾ 2.75 ਪ੍ਰਤੀਸ਼ਤ ਦਾ ਛੋਟਾ ਬਿਆਜ਼ ਵੀ ਮਿਲਦਾ ਹੈ। ਸਾਵਰਨ ਗੋਲਡ ਬਾਂਡ 'ਚ ਨਿਵੇਸ਼ ਫਿਜਿਕਲ ਗੋਲਡ 'ਚ ਨਿਵੇਸ਼ ਕਰਨ ਦਾ ਵਿਕਲਪ ਹੈ। ਇਹ ਸਕੀਮ ਨਵੰਬਰ 2016 'ਚ ਲਾਂਚ ਹੋਈ ਸੀ। ਇਸ ਸਕੀਮ ਦਾ ਮੁੱਖ ਉਦੇਸ਼ ਫਿਜੀਕਲ ਗੋਲਡ 'ਚ ਕੀਤੀ ਮੰਗ ਨੂੰ ਘੱਟ ਕਰਨਾ ਹੈ।
40 ਸਾਲ ਦੀ ਉਮਰ 'ਚ ਹੀ ਕਿਉਂ ਵਸੀਅਤ ਲਿਖ ਰਹੇ ਹਨ ਭਾਰਤੀ
NEXT STORY