ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ ਇੰਡੀਆ(RBI) ਸਿਸਟਮ ਵਿਚ ਨਕਦੀ ਤਰਲਤਾ ਵਧਾਉਣ ਲਈ ਕਰੀਬ 35,000 ਕਰੋੜ ਰੁਪਏ(500 ਕਰੋੜ ਡਾਲਰ) ਪਾਵੇਗਾ। ਇਹ ਨਕਦੀ ਬੈਂਕਾਂ ਨਾਲ ਤਿੰਨ ਸਾਲ ਲਈ ਵਿਦੇਸ਼ੀ ਮੁਦਰਾ ਪ੍ਰਬੰਧਨ ਦੇ ਜ਼ਰੀਏ ਪਾਈ ਜਾਵੇਗੀ। ਇਸ ਵਿਵਸਥਾ ਦੇ ਤਹਿਤ ਬੈਂਕ ਸਵੈਪ ਮਿਆਦ ਦੇ ਆਖਿਰ 'ਚ RBI ਨੂੰ ਅਮਰੀਕੀ ਡਾਲਰ ਵੇਚ ਸਕਣਗੇ। ਰਿਜ਼ਰਵ ਬੈਂਕ ਨੇ ਬਿਆਨ 'ਚ ਦੱਸਿਆ ਕਿ ਲੰਮੀ ਮਿਆਦ ਲਈ ਨਕਦੀ ਤਰਲਤਾ ਵਧਾਉਣ ਦੀ ਯੋਜਨਾ ਦੇ ਤਹਿਤ ਇਹ ਕਦਮ ਚੁੱਕਿਆ ਜਾ ਰਿਹਾ ਹੈ।
ਬੋਲੀ ਦੇ ਤਹਿਤ ਡਾਲਰ ਐਕਸਚੇਂਜ ਸਹੂਲਤ 26 ਮਾਰਚ ਨੂੰ ਖੋਲ੍ਹੀ ਜਾਵੇਗੀ। ਇਸ ਪ੍ਰਕਿਰਿਆ ਵਿਚ ਹਿੱਸਾ ਲੈਣ ਵਾਲੇ ਪ੍ਰਤੀਭਾਗੀ ਪ੍ਰੀਮੀਅਮ ਦੇ ਤੌਰ 'ਤੇ ਬੋਲੀ ਲਗਾਉਣਗੇ, ਜਿਸ ਦਾ ਭੁਗਤਾਨ RBI ਨੂੰ ਕਰਨਾ ਹੋਵੇਗਾ। ਇਸ ਲਈ ਘੱਟੋ-ਘੱਟ ਬੋਲੀ 2.50 ਕਰੋੜ ਡਾਲਰ ਯਾਨੀ ਕਿ ਕਰੀਬ 175 ਕਰੋੜ ਰੁਪਏ ਹੋਵੇਗਾ, ਜਿਹੜਾ 1 ਮਿਲਿਅਨ ਡਾਲਰ(7 ਕਰੋੜ ਰੁਪਏ) ਦੇ ਗਣਾਂਕ 'ਚ ਹੋਵੇਗਾ।
ਇਹ ਹੋਵੇਗਾ ਫਾਇਦਾ
RBI ਵਲੋਂ ਇਹ ਪੈਸਾ ਬੈਂਕਿੰਗ ਸਿਸਟਮ 'ਚ ਪਾਏ ਜਾਣ ਨਾਲ ਬੈਂਕਾਂ ਨੂੰ ਕਾਫੀ ਰਾਹਤ ਮਿਲੇਗੀ। ਇਸ ਦੇ ਨਾਲ ਹੀ ਬੈਂਕਾਂ ਨੂੰ ਮਿਲੀ ਇਸ ਰਾਹਤ ਦਾ ਲਾਭ ਆਮ ਲੋਕਾਂ ਨੂੰ ਵੀ ਹੋ ਸਕਦਾ ਹੈ। ਇਸ ਪੈਸੇ ਦੇ ਸਿਸਟਮ 'ਚ ਆ ਜਾਣ ਕਾਰਨ ਬੈਂਕ ਅਸਾਨੀ ਨਾਲ ਛੋਟੇ ਉਦਯੋਗਾਂ ਅਤੇ ਆਮ ਲੋਕਾਂ ਨੂੰ ਲੋਨ ਦੇ ਸਕਣਗੇ।
ਫਰਵਰੀ 'ਚ ਥੋਕ ਮੁਦਰਾਸਫੀਤੀ ਵਧ ਕੇ 2.93 ਫੀਸਦੀ ਹੋਈ
NEXT STORY