ਨਵੀਂ ਦਿੱਲੀ—ਈਂਧਣ, ਬਿਜਲੀ ਅਤੇ ਪ੍ਰਾਇਮਰੀ ਵਸਤੂਆਂ ਦੀਆਂ ਕੀਮਤਾਂ ਵਧਣ ਨਾਲ ਫਰਵਰੀ ਮਹੀਨੇ 'ਚ ਥੋਕ ਮੁੱਲ ਆਧਾਰਿਤ ਮੁਦਰਾਸਫੀਤੀ ਵਧ ਕੇ 2.93 ਫੀਸਦੀ 'ਤੇ ਪਹੁੰਚ ਗਈ ਹੈ। ਵੀਰਵਾਰ ਨੂੰ ਜਾਰੀ ਸਰਕਾਰੀ ਅੰਕੜਿਆਂ 'ਚ ਇਸ ਦੀ ਜਾਣਕਾਰੀ ਦਿੱਤੀ ਗਈ। ਥੋਕ ਮੁੱਲ ਸੂਚਕਾਂਕ ਆਧਾਰਿਤ ਮੁਦਰਾਸਫੀਤੀ ਜਨਵਰੀ 'ਚ 2.76 ਫੀਸਦੀ ਸੀ। ਪਿਛਲੇ ਸਾਲ ਫਰਵਰੀ ਮਹੀਨੇ 'ਚ ਇਹ 2.74 ਫੀਸਦੀ ਸੀ। ਅੰਕੜਿਆਂ ਮੁਤਾਬਕ ਪ੍ਰਾਇਮਰੀ ਵਸਤੂਆਂ ਦੀ ਮਹਿੰਗਾਈ ਦਰ ਜਨਵਰੀ ਦੇ 3.54 ਫੀਸਦੀ ਦੀ ਤੁਲਨਾ 'ਚ ਫਰਵਰੀ 'ਚ ਵਧ ਕੇ 4.84 ਫੀਸਦੀ 'ਤੇ ਪਹੁੰਚ ਗਈ। ਪ੍ਰਾਇਮਰੀ ਵਸਤੂਆਂ 'ਚ ਆਲੂ, ਪਿਆਜ, ਫਲ ਅਤੇ ਦੁੱਧ ਵਰਗੇ ਰਸੋਈ ਦੇ ਜ਼ਰੂਰ ਸਾਮਾਨ ਸ਼ਾਮਲ ਹੈ। ਇਸ ਦੌਰਾਨ ਈਂਧਣ ਅਤੇ ਬਿਜਲੀ ਦੀ ਮੁਦਰਾਸਫੀਤੀ 2.23 ਫੀਸਦੀ ਵਧ ਗਈ। ਜਨਵਰੀ ਮਹੀਨੇ 'ਚ ਇਸ 'ਚ 1.85 ਫੀਸਦੀ ਦਾ ਵਾਧਾ ਹੋਇਆ ਸੀ।
ਭਾਰਤੀ ਏਅਰਟੈੱਲ ਨੇ ਉਡਾਣ ਦੌਰਾਨ ਮੋਬਾਇਲ ਸੇਵਾਵਾਂ ਦੇ ਲਾਈਸੈਂਸ ਲਈ ਦਿੱਤੀ ਅਰਜ਼ੀ
NEXT STORY