ਬਿਜਨੈਸ ਡੈਸਕ : ਦੇਸ਼ ਦੀ ਅਰਥ ਵਿਵਸਥਾ ਪਟੜੀ 'ਤੇ ਵਾਪਸ ਆ ਰਹੀ ਹੈ ਅਤੇ ਇਸ ਦਾ ਅਸਰ ਹਾਊਸਿੰਗ ਸੈਕਟਰ 'ਚ ਦਿਖਾਈ ਦੇ ਰਿਹਾ ਹੈ।ਨੈਸ਼ਨਲ ਰਿਅਲ ਏਸਟੇਟ ਡਿਵੈਲਪਮੈਂਟ ਕਾਉਂਸਿਲ ਦੇ ਮੁਤਾਬਕ ਸਤੰਬਰ ਤੋਂ ਦਸੰਬਰ ਮਹੀਨੇ ਵਿਚ ਮਕਾਨਾਂ ਦੀ ਬੁਕਿੰਗ 30 ਫ਼ੀਸਦੀ ਵਧਣ ਦੀ ਸੰਭਾਵਨਾ ਬਣੀ ਹੋਈ ਹੈ। ਦੇਸ਼ ਦੇ ਚੋਟੀ ਦੇ ਅੱਠ ਸ਼ਹਿਰਾਂ ਵਿਚ ਸਾਲ ਦੀ ਪਹਿਲੀ ਛਮਾਹੀ 'ਚ 1.61 ਲੱਖ ਹਾਊਸਿੰਗ ਲਾਂਚ ਹੋਈ ਹੈ ਜੋ ਪਿਛਲੇ ਸਾਲ ਦੀ ਪਹਿਲੀ ਛਮਾਹੀ ਦੇ ਮੁਕਾਬਲੇ 56 ਫ਼ੀਸਦੀ ਵੱਧ ਹੈ। ਪਿਛਲੇ ਪੰਜ ਸਾਲਾਂ ਵਿਚ ਪਹਿਲੀ ਛਮਾਹੀ 'ਚ ਇਸ ਪੈਮਾਨੇ 'ਤੇ ਹਾਊਸਿੰਗ ਪ੍ਰੋਜੈਕਟ ਲਾਂਚ ਨਹੀਂ ਕੀਤੇ ਗਏ ਸਨ। ਇਸ ਕਰਕੇ ਇਸ ਤਿਉਹਾਰੀ ਸੀਜ਼ਨ 'ਚ ਮਕਾਨਾਂ ਦੀ ਰਿਕਾਰਡ ਵਿਕਰੀ ਹੋਣ ਦੀਆਂ ਸੰਭਾਵਨਾਵਾਂ ਜਤਾਈਆਂ ਜਾ ਰਹੀਆਂ ਹਨ।
ਨਾਰੇਡਕੋ ਦੇ ਵਾਈਸ ਚੇਅਰਮੈਨ ਨਿਰੰਜਨ ਹੀਰਾਨੰਦਾਨੀ ਨੇ ਦੱਸਿਆ ਕਿ ਅਪ੍ਰੈਲ- ਜੂਨ 'ਚ ਪ੍ਰਾਪਟੀ ਰਜਿਸਟ੍ਰੇਸ਼ਨ ਦਾ ਦਸ ਸਾਲ ਦਾ ਰਿਕਾਰਡ ਟੁੱਟ ਗਿਆ ਹੈ। ਅਗਸਤ 'ਚ ਵੀ 18 ਫ਼ੀਸਦੀ ਰਜਿਸਟ੍ਰੇਸ਼ਨ ਵਧਿਆ ਹੈ। ਸ਼ੁਰੂਆਤੀ ਤਿਮਾਹੀਆਂ 'ਚ ਤਿਉਹਾਰਾਂ ਕਾਰਨ ਇਸ ਵਿਚ ਤੇਜ਼ੀ ਦੀਆਂ ਸੰਭਾਵਨਾਵਾਂ ਹਨ। ਨਾਈਟ ਫਰੈਂਕ ਇੰਡੀਆ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਯਸ਼ਵਿਨ ਬੰਗੇਰਾ ਨੇ ਦੱਸਿਆ ਕਿ 2020 ਦੀ ਦੂਸਰੀ ਛਮਾਹੀ ਤੋਂ ਲੈ ਕੇ ਇਸ ਸਾਲ ਦੀ ਪਹਿਲੀ ਛਮਾਹੀ ਤੱਕ ਮਕਾਨਾਂ ਦੀ ਵਿਕਰੀ ਵਿਚ ਲਗਾਤਾਰ ਵਾਧਾ ਹਇਆ ਹੈ ਅਤੇ ਆਉਣ ਵਾਲੇ ਮਹੀਨਿਆਂ 'ਚ ਇਸ ਦੇ ਹੋਰ ਵਧਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਅਰਥਵਿਵਸਥਾ ਪਟੜੀ 'ਤੇ ਆ ਰਹੀ ਹੈ।ਪਹਿਲੀ ਤਿਮਾਹੀ 'ਚ ਆਰਥਿਕ ਵਿਕਾਸ ਦਰ 13.5 ਫ਼ੀਸਦੀ ਰਹੀ ਹੈ ਜੋ ਇਹ ਦਰਸਾਉਂਦੀ ਹੈ ਕਿ ਲੋਕਾਂ ਦੀ ਆਮਦਨ ਵਧ ਰਹੀ ਹੈ। ਇਸ ਦੀ ਝਲਕ ਹਾਊਸਿੰਗ ਸੈਕਟਰ ਵਿਚ ਦਿਖਾਈ ਦੇ ਰਹੀ ਹੈ।
ਆਉਣ ਵਾਲੇ ਮਹੀਨਿਆਂ 'ਚ ਮਕਾਨਾਂ ਦੀ ਵਿਕਰੀ ਵਧਣ ਦੇ ਕਾਰਨ
1. ਮਈ ਮਹੀਨੇ ਤੋਂ ਹੁਣ ਤੱਕ ਰੇਪੋ ਰੇਟ 'ਚ ਤਿੰਨ ਵਾਰ ਵਾਧਾ ਹੋਣ ਦੇ ਬਾਵਯੂਦ ਵੀ ਹੋਮਲੋਨ ਦੀਆਂ ਵਿਆਜ਼ ਦਰਾਂ ਪ੍ਰੀ ਕੋਵਿਡ ਤੋਂ ਹੇਠਾਂ ਬਣੀਆਂ ਹੋਈਆਂ ਹਨ।
2. ਮਕਾਨਾਂ ਦੀਆਂ ਕੀਮਤਾਂ ਕਰੀਬ 2019 ਦੇ ਪੱਧਰ 'ਤੇ ਹਨ ਜਿਨ੍ਹਾਂ ਦੇ ਵਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
3. ਮਹਾਮਾਰੀ ਤੋਂ ਬਾਅਦ ਬਾਜ਼ਾਰ ਦੀ ਹਾਲਤ 'ਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਹੈ। ਵਪਾਰ,ਆਮਦਨ ਅਤੇ ਨੌਕਰੀਆਂ 'ਚ ਵਾਧਾ ਹੋਇਆ ਹੈ।
4. 2022 ' ਚ ਇਕੁਟੀ ਨੇ ਹੁਣ ਤੱਕ 3.8 ਫ਼ੀਸਦੀ ਅਤੇ ਸੋਨੇ ਨੇ 3.8 ਫ਼ੀਸਦੀ ਰਿਟਰਨ ਦਿੱਤਾ ਹੈ। ਇਸ ਲਈ ਰਿਅਲ ਅਸਟੇਟ 'ਚ ਨਿਵੇਸ਼ ਵਧਿਆ ਹੈ।
ਇਸ ਤੋਂ ਇਲਾਵਾ 13 ਤੋਂ 15 ਫ਼ੀਸਦੀ ਹਾਊਸਿੰਗ ਲੋਨ ਵਧਣ ਦੀਆਂ ਸੰਭਾਵਨਾ ਜਤਾਈਆਂ ਜਾ ਰਹੀਆਂ ਹਨ। ਬੈਂਕਾਂ ਦਾ ਅੰਦਾਜ਼ਾ ਹੈ ਇਸ ਵਾਰ ਹਾਊਸਿੰਗ ਲੋਨ ਲੈਣ ਵਾਲਿਆਂ ਦੀ ਸੰਖਿਆ 'ਚ 20 ਫ਼ੀਸਦੀ ਵਾਧਾ ਹੋ ਸਕਦਾ ਹੈ।
ਗੰਨਾ ਕਿਸਾਨਾਂ ਦਾ 1 ਸਤੰਬਰ ਤੱਕ ਉੱਤਰ ਪ੍ਰਦੇਸ਼ ਦੀਆਂ ਖੰਡ ਮਿੱਲਾਂ ਵੱਲ 4,832 ਕਰੋੜ ਰੁਪਏ ਦਾ ਬਕਾਇਆ
NEXT STORY