ਨਵੀਂ ਦਿੱਲੀ (ਯੂ. ਐੱਨ. ਆਈ.)-ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਹੁਨਰਮੰਦਾਂ ਦੀ ਕਲਾ ਨੂੰ ਹੋਰ ਅੱਗੇ ਵਧਾਉਣ ਦੀ ਲੋੜ ਦੱਸਦੇ ਹੋਏ ਅੱਜ 'ਹੁਨਰ ਹਾਟ' ਦਾ ਦੇਸ਼-ਵਿਦੇਸ਼ 'ਚ ਵੱਡੇ ਪੈਮਾਨੇ 'ਤੇ ਪ੍ਰਚਾਰ-ਪਸਾਰ ਕਰਨ ਲਈ ਇਸ ਦਾ ਪੋਰਟਲ ਬਣਾਏ ਜਾਣ ਦਾ ਸੁਝਾਅ ਦਿੱਤਾ। ਸ਼੍ਰੀ ਸਿੰਘ ਨੇ ਇਥੇ ਕਨਾਟ ਪਲੇਸ ਦੇ ਬਾਬਾ ਖੜਗ ਸਿੰਘ ਮਾਰਗ 'ਤੇ ਘੱਟਗਿਣਤੀ ਮੰਤਰਾਲਾ ਵੱਲੋਂ ਲਾਏ ਗਏ 6ਵੇਂ 'ਹੁਨਰ ਹਾਟ' ਦਾ ਰਸਮੀ ਉਦਘਾਟਨ ਕੀਤਾ ਹੈ, ਜਿਸ ਦਾ ਥੀਮ ਹੈ 'ਸਨਮਾਨ ਨਾਲ ਸਸ਼ਕਤੀਕਰਨ'। ਉਨ੍ਹਾਂ ਹੁਨਰ ਦੀ ਨਵੀਂ ਵਿਆਖਿਆ ਕਰਦੇ ਹੋਏ ਕਿਹਾ ਕਿ 'ਹ' ਦਾ ਮਤਲਬ ਹੈ ਹੱਥਾਂ ਨਾਲ ਬਣਾਇਆ 'ਉ' ਮਤਲਬ ਉਮੀਦਾਂ ਨਾਲ ਸਜਾਇਆ 'ਨ' ਮਤਲਬ ਨਿਰਪੱਖਤਾ ਨਾਲ ਤਰਾਸ਼ਿਆ' 'ਅ' ਮਤਲਬ ਚੰਗਾ ਲਾਭ ਤੇ 'ਰ' ਮਤਲਬ ਰੋਜ਼ਗਾਰ 'ਚ ਵਾਧਾ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਰ ਖੇਤਰ 'ਚ ਹੁਨਰਮੰਦਾਂ ਦੀ ਕਲਾ ਬਿਖਰੀ ਪਈ ਹੈ, ਲੋੜ ਹੈ ਇਸ ਨੂੰ ਹੋਰ ਉਤਸ਼ਾਹਿਤ ਕਰਨ ਦੀ।
GST ਰਿਟਰਨ ਸਰਲੀਕਰਨ ਕਮੇਟੀ ਦੀ ਉਦਯੋਗ ਜਗਤ ਨਾਲ ਹੋਵੇਗੀ ਬੈਠਕ
NEXT STORY