Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 30, 2026

    12:38:16 PM

  • 4 punjabis us road rage

    ਅਮਰੀਕਾ ਦੀ ਸੜਕ ਵਿਚਾਲੇ ਲੜ ਪਏ 4 ਪੰਜਾਬੀ ! ਹੁਣ...

  • nepal airlines apologized

    ਨੇਪਾਲ ਏਅਰਲਾਈਨਜ਼ ਨੇ ਭਾਰਤ ਤੋਂ ਮੰਗੀ ਮੁਆਫ਼ੀ!...

  • return kohinoor to india

    'ਭਾਰਤ ਨੂੰ ਕੋਹਿਨੂਰ ਵਾਪਸ ਕਰ ਦਿਓ'! ਕਿੰਗ ਚਾਰਲਸ...

  • holiday in punjab

    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਯੁੱਧ ਨੇ ਊਰਜਾ ਖੇਤਰ ’ਚ ਆਤਮਨਿਰਭਰਤਾ ਦਾ ਢੋਂਗ ਉਜਾਗਰ ਕੀਤਾ

BLOG News Punjabi(ਬਲਾਗ)

ਯੁੱਧ ਨੇ ਊਰਜਾ ਖੇਤਰ ’ਚ ਆਤਮਨਿਰਭਰਤਾ ਦਾ ਢੋਂਗ ਉਜਾਗਰ ਕੀਤਾ

  • Edited By Rakesh,
  • Updated: 28 Mar, 2026 04:14 PM
Blog
the war exposed the pretense of self reliance in the energy sector
  • Share
    • Facebook
    • Tumblr
    • Linkedin
    • Twitter
  • Comment

ਸਰਕਾਰੀ ਵਿਭਾਗਾਂ ਦੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀਆਂ ਅਤੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਦੇ ਨੇਤਾਵਾਂ ਨੇ ਇਸ ਗੱਲ ਦਾ ਜ਼ੋਰ-ਸ਼ੋਰ ਨਾਲ ਪ੍ਰਚਾਰ ਕਰਨ ’ਚ ਕੋਈ ਕਸਰ ਨਹੀਂ ਛੱਡੀ ਕਿ ਭਾਰਤ ਆਤਮਨਿਰਭਰ ਹੋ ਗਿਆ ਹੈ ਅਤੇ ਦੇਸ਼ ਤੀਜੀ ਜਾਂ ਚੌਥੀ ਆਰਥਿਕਤਾ ਬਣ ਗਿਆ ਹੈ। ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਦਾ ਬਿਆਨ ਕਿ ਮੌਜੂਦਾ ਚੁਣੌਤੀ ਕੋਰੋਨਾ ਕਾਲ ਵਾਂਗ ਹੈ ਅਤੇ ਸਾਰਿਆਂ ਨੂੰ ਮਿਲ ਕੇ ਇਸ ਦਾ ਸਾਹਮਣਾ ਕਰਨਾ ਹੈ, ਇਹ ਸ਼ੱਕ ਪੈਦਾ ਕਰਦਾ ਹੈ ਕਿ ਅਸਲੀਅਤ ਕੀ ਹੈ? ਸਵਾਲ ਇਹ ਹੈ ਕਿ ਜੇਕਰ ਸਾਡੀਆਂ ਈਂਧਨ, ਬਿਜਲੀ ਸਪਲਾਈ ਅਤੇ ਗੈਰ-ਰਵਾਇਤੀ ਸਰੋਤਾਂ ਤੋਂ ਊਰਜਾ ਪੈਦਾ ਕਰਨ ਦੀਆਂ ਨੀਤੀਆਂ ਸਹੀ ਹੁੰਦੀਆਂ, ਤਾਂ ਅਸੀਂ ਨਾ ਸਿਰਫ਼ ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਕਰ ਰਹੇ ਹੁੰਦੇ, ਸਗੋਂ ਜੋ ਦੇਸ਼ ਯੁੱਧ ਦੌਰਾਨ ਇਸ ਸੰਕਟ ਨਾਲ ਜੂਝ ਰਹੇ ਹਨ, ਉਨ੍ਹਾਂ ਨੂੰ ਵਾਧੂ ਊਰਜਾ ਵੇਚ ਕੇ ਮੁਨਾਫ਼ਾ ਵੀ ਕਮਾ ਰਹੇ ਹੁੰਦੇ?

ਗਲਤੀ ਕਿੱਥੇ ਹੋਈ : ਇਹ ਗੱਲ ਸਰਕਾਰ ਨੂੰ ਲੰਬੇ ਖਿੱਚੇ ਗਏ ਰੂਸ-ਯੂਕ੍ਰੇਨ ਯੁੱਧ ਤੋਂ ਸਮਝ ਲੈਣੀ ਚਾਹੀਦੀ ਸੀ ਕਿ ਇਹ ਹੋਰ ਕੁਝ ਨਹੀਂ, ਸਗੋਂ ਰੂਸ ਵਲੋਂ ਆਪਣੇ ਤੋਂ ਛੋਟੇ ਦੇਸ਼ ਦੇ ਕੁਦਰਤੀ ਸਰੋਤਾਂ ਨੂੰ ਹੜੱਪਣ ਅਤੇ ਯੂਕ੍ਰੇਨ ਵੱਲੋਂ ਉਨ੍ਹਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਹੈ। ਇਸੇ ਤਰ੍ਹਾਂ ਈਰਾਨ ਅਤੇ ਇਜ਼ਰਾਈਲ ਦੀ ਲੜਾਈ ਅੱਜ ਦੀ ਨਹੀਂ ਹੈ। ਇਸ ’ਚ ਅਮਰੀਕਾ ਇਸ ਲਈ ਕੁੱਦਿਆ ਕਿਉਂਕਿ ਉਹ ਊਰਜਾ ਸਰੋਤਾਂ ਨੂੰ ਆਪਣੀ ਜਾਇਦਾਦ ਸਮਝਦਾ ਹੈ, ਵੈਨੇਜ਼ੁਏਲਾ ਇਸ ਦੀ ਉਦਾਹਰਣ ਹੈ ਅਤੇ ਹੁਣ ਉਹ ਮਿਡਲ ਈਸਟ ਦੇ ਤੇਲ ਭੰਡਾਰਾਂ ’ਤੇ ਨਜ਼ਰ ਟਿਕਾਈ ਬੈਠਾ ਹੈ। ਈਰਾਨ ਦੀ ਤਾਕਤ ਨੂੰ ਸਮਝੇ ਬਿਨਾਂ ਹਮਲਾ ਕਰ ਦਿੱਤਾ ਗਿਆ। ਬਦਲੇ ’ਚ ਸਾਰੇ ਖਾੜੀ ਦੇਸ਼ਾਂ ਦੇ ਊਰਜਾ ਭੰਡਾਰਾਂ ਦੀ ਹੋਂਦ ਹੀ ਖ਼ਤਰੇ ’ਚ ਆ ਗਈ।

ਸਾਡੇ ‘ਸਭ ਕੁਝ ਜਾਣਨ ਵਾਲੇ’ ਪ੍ਰਸ਼ਾਸਕ ਅਤੇ ਭਵਿੱਖ ਦਾ ਅੰਦਾਜ਼ਾ ਲਗਾਉਣ ’ਚ ਮਾਹਿਰ ਲੀਡਰਸ਼ਿਪ ਇਸ ਵਿਸ਼ੇ ’ਚ ਕੁਝ ਸੋਚ ਹੀ ਨਹੀਂ ਸਕੀ ਅਤੇ ਇਹ ਤਾਂ ਹੁਣ ਜਨਤਾ ਨੂੰ ਪਤਾ ਲੱਗ ਰਿਹਾ ਹੈ ਕਿ ਅਸੀਂ 41 ਦੇਸ਼ਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਆਪਣਾ ਤੇਲ ਮੂੰਹ ਮੰਗੀ ਕੀਮਤ ’ਤੇ ਸਾਨੂੰ ਦੇ ਦਿਓ, ਨਹੀਂ ਤਾਂ ਅਸੀਂ ਕੋਰੋਨਾ ਕਾਲ ਵਾਂਗ ਬੇਸਹਾਰਾ ਹੋ ਜਾਵਾਂਗੇ। ਦੇਸ਼ ’ਚ ਤੇਲ, ਗੈਸ ਅਤੇ ਹੋਰ ਚੀਜ਼ਾਂ ਦੀ ਕਮੀ ਮਹਿਸੂਸ ਹੋਣ ਲੱਗੀ ਹੈ, ਸਿਲੰਡਰਾਂ ਲਈ ਲਾਈਨਾਂ ਅਤੇ ਮਾਰਕੁੱਟ ਸ਼ੁਰੂ ਹੋ ਗਈ ਹੈ। ਇਸ ਦਾ ਅਸਰ ਉਨ੍ਹਾਂ ’ਤੇ ਵੱਧ ਪੈ ਰਿਹਾ ਹੈ ਜੋ ਛੋਟੇ ਸਿਲੰਡਰਾਂ ਨਾਲ ਆਪਣੀਆਂ ਲੋੜਾਂ ਪੂਰੀਆਂ ਕਰਦੇ ਸਨ, ਪਾਈਪਲਾਈਨ ਰਾਹੀਂ ਗੈਸ ਮਿਲਣਾ ਉਨ੍ਹਾਂ ਦੀ ਕਿਸਮਤ ’ਚ ਨਹੀਂ ਹੈ ਅਤੇ ਹੁਣ ਉਹ ਮਿੱਟੀ ਦੇ ਤੇਲ ਅਤੇ ਲੱਕੜ ਨਾਲ ਬਲਣ ਵਾਲੇ ਚੁੱਲ੍ਹੇ ਲੱਭ ਰਹੇ ਹਨ। ਪੈਸੇ ਵਾਲਿਆਂ ਨੇ ਬਿਜਲੀ ਨਾਲ ਚੱਲਣ ਵਾਲੇ ਉਪਕਰਨ ਖਰੀਦ ਲਏ ਹਨ ਅਤੇ ਬਾਜ਼ਾਰ ’ਚ ਹੁਣ ਉਨ੍ਹਾਂ ਦੀ ਵੀ ਕਿੱਲਤ ਹੈ।

ਬਦਲਵੇਂ ਊਰਜਾ ਸਰੋਤ : ਸਾਲ 1970 ’ਚ ਵੀ ਤੇਲ ਦਾ ਸੰਕਟ ਹੋਇਆ ਸੀ। ਉਦੋਂ ਵਿਸ਼ਵ ਦੇ ਦੂਰਦਰਸ਼ੀ ਨੇਤਾਵਾਂ ਨੇ ਸੋਚਿਆ ਕਿ ਜੇਕਰ ਤੇਲ ਮਿਲਣਾ ਬੰਦ ਹੋ ਗਿਆ ਤਾਂ ਕੀ ਹੋਵੇਗਾ? ਉਸ ਸਮੇਂ ਕਈ ਦੇਸ਼ਾਂ ਨੇ ਇਸ ਗੱਲ ਦੀ ਗੰਭੀਰਤਾ ਨੂੰ ਸਮਝ ਕੇ ਬਦਲਵੇਂ ਊਰਜਾ ਸਰੋਤਾਂ ਤੋਂ ਬਿਜਲੀ ਬਣਾਉਣੀ ਸ਼ੁਰੂ ਕੀਤੀ ਅਤੇ ਅੱਜ ਉਨ੍ਹਾਂ ਦੇਸ਼ਾਂ ’ਚ ਲਗਭਗ 10 ਫੀਸਦੀ ਪੈਟਰੋਲੀਅਮ ਪਦਾਰਥਾਂ ਦੀ ਵਰਤੋਂ ਹੁੰਦੀ ਹੈ ਅਤੇ ਅਸੀਂ 90 ਫੀਸਦੀ ਤੱਕ ਤੇਲ ਉਤਪਾਦਕ ਦੇਸ਼ਾਂ ’ਤੇ ਨਿਰਭਰ ਹਾਂ।

ਜ਼ਿਕਰਯੋਗ ਹੈ ਕਿ ਭਾਰਤ ’ਚ ਕੁਦਰਤੀ ਊਰਜਾ ਦੇ ਰੂਪ ’ਚ ਸੂਰਜੀ, ਪਵਨ, ਜਲ ਅਤੇ ਰਹਿੰਦ-ਖੂੰਹਦ ਪਦਾਰਥਾਂ ਦੇ ਕਾਫੀ ਭੰਡਾਰ ਹਨ। ਮੌਸਮ ਦੀ ਵਿਸ਼ੇਸ਼ ਮਿਹਰਬਾਨੀ ਹੈ। ਇਹ ਅਜਿਹੇ ਸਾਧਨ ਹਨ ਜੋ ਕਿੰਨੇ ਵੀ ਵਰਤੋ, ਜ਼ਰਾ ਵੀ ਘੱਟ ਨਹੀਂ ਹੋਣਗੇ। ਇਸ ਨੂੰ ਦੇਖਦੇ ਹੋਏ 1980 ’ਚ ਪਹਿਲ ਕੀਤੀ ਗਈ ਸੀ ਕਿ ਇਕ ਵੱਖਰਾ ਵਿਭਾਗ ਹੋਵੇ, ਜੋ ਇਨ੍ਹਾਂ ਦੀ ਵਰਤੋਂ ਬਾਰੇ ਸਹੀ ਜਾਣਕਾਰੀ ਦੇਵੇ ਅਤੇ ਉਸ ਦੇ ਆਧਾਰ ’ਤੇ ਯੋਜਨਾਬੱਧ ਤਰੀਕੇ ਨਾਲ ਨਵੇਂ ਊਰਜਾ ਸਰੋਤਾਂ ਤੋਂ ਬਿਜਲੀ ਪੈਦਾ ਕੀਤੀ ਜਾਵੇ ਤਾਂ ਜੋ ਅਸੀਂ ਤੇਲ ਦੀ ਖਪਤ ਘਟਾ ਸਕੀਏ। ਇਸ ਗੱਲ ਨੂੰ 50 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਹੈ ਅਤੇ ਅਸੀਂ ਇਨ੍ਹਾਂ ਸਾਧਨਾਂ ਨੂੰ ਨਾ ਤਾਂ ਪੂਰੀ ਤਰ੍ਹਾਂ ਵਿਕਸਿਤ ਕਰ ਸਕੇ ਹਾਂ ਅਤੇ ਨਾ ਹੀ ਦੂਜੇ ਦੇਸ਼ਾਂ ’ਤੇ ਨਿਰਭਰਤਾ ਘਟਾ ਸਕੇ ਹਾਂ। ਕਾਰਨ ਦੱਸਿਆ ਗਿਆ ਕਿ ਤੇਲ ਦਰਾਮਦ ਕਰਨਾ ਆਪਣੇ ਕੁਦਰਤੀ ਖਜ਼ਾਨੇ ਦੀ ਵਰਤੋਂ ਕਰਨ ਨਾਲੋਂ ਸਸਤਾ ਹੈ। ਕਮਾਲ ਦੀ ਸੋਚ ਸੀ, ਅਦਭੁਤ ਦੂਰਅੰਦੇਸ਼ੀ ਅਤੇ ਬੇਮਿਸਾਲ ਨੀਤੀ!

ਇਸ ਤੋਂ ਵੀ ਵੱਧ ਖ਼ਤਰਨਾਕ ਇਹ ਸੀ ਕਿ ਇਨ੍ਹਾਂ ਊਰਜਾ ਸਰੋਤਾਂ ਨੂੰ ਇੰਨਾ ਮਹਿੰਗਾ ਕਰ ਦਿੱਤਾ ਗਿਆ ਕਿ ਆਮ ਨਾਗਰਿਕ ਨਹੀਂ, ਸਿਰਫ਼ ਐਸ਼ੋ-ਆਰਾਮ ਦੀ ਜ਼ਿੰਦਗੀ ਜਿਊਣ ਵਾਲੇ ਹੀ ਉਨ੍ਹਾਂ ਦੀ ਵਰਤੋਂ ਕਰਨ ਦੀ ਸਮਰੱਥਾ ਰੱਖਦੇ ਹੋਣ। ਉਦਾਹਰਣ ਵਜੋਂ ਜੇਕਰ ਕਿਸੇ ਨੇ ਬੈਟਰੀ ਨਾਲ ਚੱਲਣ ਵਾਲੀ ਕਾਰ ਜਾਂ ਕੋਈ ਹੋਰ ਵਾਹਨ ਖਰੀਦਿਆ ਤਾਂ ਬੈਟਰੀ ਚਾਰਜਿੰਗ ਦਾ ਦੂਰ-ਦੂਰ ਤੱਕ ਕੋਈ ਪ੍ਰਬੰਧ ਨਹੀਂ। ਇਨ੍ਹਾਂ ਦੇ ਮਕੈਨਿਕ ਮਿਲਣਾ ਆਸਾਨ ਨਹੀਂ ਅਤੇ ਇਕ ਵਾਰ ਖਰਾਬ ਹੋਈ ਤਾਂ ਕਬਾੜ ’ਚ ਵੇਚਣਾ ਪੈ ਸਕਦਾ ਹੈ।

ਸੂਰਜੀ ਊਰਜਾ ਦੀ ਵਰਤੋਂ ਕਰਨ ਦੀਆਂ ਕਈ ਤਕਨੀਕਾਂ ਵਿਕਸਿਤ ਹੋਈਆਂ ਤਾਂ ਜੋ ਪਿੰਡਾਂ ਦੀਆਂ ਗਲੀਆਂ, ਸੜਕਾਂ ਅਤੇ ਘਰ ਕਦੇ ਹਨੇਰੇ ਦਾ ਸ਼ਿਕਾਰ ਨਾ ਹੋਣ। ਉਮੀਦ ਸੀ ਕਿ ਪਵਨ ਊਰਜਾ ਪ੍ਰਾਪਤ ਕਰਨ ਲਈ ਵੱਡੇ-ਵੱਡੇ ਖੰਭਿਆਂ ਵਾਲੇ ਪੱਖੇ ਰੇਲ ਜਾਂ ਹਵਾਈ ਯਾਤਰਾ ਦੌਰਾਨ ਦਿਖਾਈ ਦੇਣਗੇ ਪਰ ਅੱਜ ਸ਼ਾਇਦ ਹੀ ਇਹ ਦੇਖਣ ਦਾ ਮੌਕਾ ਕਿਸੇ ਨੂੰ ਮਿਲਦਾ ਹੋਵੇਗਾ। ਇਸੇ ਤਰ੍ਹਾਂ ਮੀਂਹ ਦੇ ਪਾਣੀ ਦੀ ਸੰਭਾਲ ਕਰਕੇ ਹਾਈਡਰੋ ਊਰਜਾ ਪ੍ਰਾਪਤ ਕਰਨ ਦੇ ਪਲਾਂਟ ਹਰ ਪਿੰਡ-ਸ਼ਹਿਰ ’ਚ ਲਗਾਏ ਜਾਂਦੇ ਤਾਂ ਅੱਜ ਤੇਲ ਦੀਆਂ ਕੀਮਤਾਂ ਤੋਂ ਪ੍ਰੇਸ਼ਾਨ ਨਹੀਂ ਹੋਣਾ ਪੈਣਾ ਸੀ।

ਹਰਿਤ ਊਰਜਾ ਕ੍ਰਾਂਤੀ ਹੋਵੇ : ਹਰਿਤ ਊਰਜਾ ਦੇ ਉਤਪਾਦਨ ਨਾਲ ਦੇਸ਼ ਨੂੰ ਆਤਮਨਿਰਭਰ ਬਣਾਉਣਾ ਅਜਿਹਾ ਮੌਕਾ ਹੈ ਕਿ ਅਸੀਂ ਆਪਣੀਆਂ ਲੋੜਾਂ ਤਾਂ ਪੂਰੀਆਂ ਕਰਦੇ ਹੀ ਹਾਂ, ਨਾਲ ਹੀ ਉਨ੍ਹਾਂ ਦੇਸ਼ਾਂ ਨੂੰ ਵੀ ਹਨੇਰੇ ਤੋਂ ਬਚਾ ਸਕਦੇ ਹਾਂ ਜੋ ਤੇਲ ਦੀ ਕਮੀ ਨਾਲ ਜੂਝ ਰਹੇ ਹਨ ਪਰ ਇਹ ਹੋ ਨਾ ਸਕਿਆ। ਆਵਾਜਾਈ ਅਤੇ ਕਿਸੇ ਵੀ ਸਾਧਨ ਨਾਲ ਯਾਤਰਾ ਕਰਨ ਲਈ ਪੈਟਰੋਲੀਅਮ ਪਦਾਰਥਾਂ ’ਤੇ ਨਿਰਭਰਤਾ ਦਾ ਮਤਲਬ ਹੈ ਕਿ ਜੇਕਰ ਸਪਲਾਈ ਰੁਕੀ ਤਾਂ ਸਭ ਕੁਝ ਠੱਪ ਹੋ ਜਾਵੇਗਾ। ਜੇਕਰ ਅਸੀਂ ਕੁਦਰਤੀ ਸਰੋਤਾਂ ਦੀ ਵਰਤੋਂ ਦੀ ਸਹੀ ਨੀਤੀ ਬਣਾ ਲੈਂਦੇ ਤਾਂ ਮੌਜੂਦਾ ਸੰਕਟ ਨਹੀਂ ਹੋਣਾ ਸੀ। ਜੋ ਤੇਲ ਉਤਪਾਦਕ ਦੇਸ਼ ਹਨ, ਉਨ੍ਹਾਂ ਦੇ ਭੰਡਾਰਾਂ ਅਤੇ ਸੰਸਥਾਨਾਂ ਦੇ ਤਬਾਹ ਹੋਣ ਦੀ ਸਥਿਤੀ ’ਚ ਭਾਰਤ ਦੀ ਅਰਥਵਿਵਸਥਾ ਨੂੰ ਕਿੰਨਾ ਨੁਕਸਾਨ ਹੋਵੇਗਾ, ਇਸ ਦਾ ਅਨੁਮਾਨ ਪ੍ਰਧਾਨ ਮੰਤਰੀ ਅਤੇ ਸੰਬੰਧਤ ਵਿਭਾਗਾਂ ਦੇ ਮੰਤਰੀਆਂ ਦੇ ਬਿਆਨਾਂ ਤੋਂ ਸਾਫ ਤੌਰ ’ਤੇ ਝਲਕਦਾ ਹੈ।

ਇਹ ਇਕ ਧੋਖਾ ਹੈ ਕਿ ਪੈਟਰੋਲੀਅਮ ਪਦਾਰਥਾਂ ਦੇ ਸਸਤਾ ਹੋਣ ਕਾਰਨ ਬਦਲਵੇਂ ਊਰਜਾ ਨੂੰ ਮਹਿੰਗਾ ਰੱਖਿਆ ਜਾਵੇ। ਅੱਜ ਇਸ ਗਲਤੀ ਦਾ ਅਹਿਸਾਸ ਹੋ ਰਿਹਾ ਹੈ। ਜੇਕਰ ਸਰਕਾਰ ਨੇ ਧੁੱਪ, ਹਵਾ ਅਤੇ ਪਾਣੀ ਦੀ ਤਾਕਤ ਨੂੰ ਵੱਡੇ ਪੱਧਰ ’ਤੇ ਵਰਤਣ ਲਈ ਸਮਾਂਬੱਧ ਯੋਜਨਾਵਾਂ ਬਣਾਈਆਂ ਹੁੰਦੀਆਂ ਤਾਂ ਅੱਜ ਉਨ੍ਹਾਂ ਦਾ ਅਸਰ ਹੁੰਦਾ। ਅਸੀਂ ਤੇਲ ਤੋਂ ਲੱਗਣ ਵਾਲੀ ਅੱਗ ਤੋਂ ਬਚ ਸਕਦੇ ਹਾਂ ਜੇਕਰ ਦੇਸ਼ ‘ਸੋਲਰ ਪਾਵਰ ਹਾਊਸ’ ਬਣ ਸਕੇ। ਪੈਟਰੋਲੀਅਮ ਦੀ ਜਗ੍ਹਾ ਬਿਜਲੀਕਰਨ ਦੀ ਲਹਿਰ ਚਲਾਉਣੀ ਹੋਵੇਗੀ। ਇਨ੍ਹਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਸਿਰਫ਼ ਸਬਸਿਡੀ ਦਾ ਲਾਲਚ ਦੇਣ ਦੀ ਬਜਾਏ, ਸਰਕਾਰ ਨੂੰ ਨਿਯਮ ਬਣਾਉਣੇ ਹੋਣਗੇ ਕਿ ਹੁਣ ਸਭ ਕੁਝ ਉਸ ਬਿਜਲੀ ਨਾਲ ਚੱਲੇਗਾ ਜੋ ਸੂਰਜੀ ਊਰਜਾ ਕਹਾਉਂਦੀ ਹੈ। ਜਲ ਸ਼ਕਤੀ ਦੀ ਸਹੀ ਵਰਤੋਂ ਅਤੇ ਕੂੜੇ-ਕਰਕਟ ਤੋਂ ਗੈਸ ਬਣਾਉਣ ਦੇ ਪਲਾਂਟ ਹਰ ਗਲੀ-ਮੁਹੱਲੇ ’ਚ ਲਗਾਉਣ ਲਈ ਨਾਗਰਿਕਾਂ ਨੂੰ ਪ੍ਰੇਰਿਤ ਕਰਨਾ ਹੋਵੇਗਾ।

ਜੋ ਨਹੀਂ ਹੋਇਆ ਉਸ ਨੂੰ ਹੁਣ ਤਾਂ ਕਰੋ, ਨਹੀਂ ਤਾਂ ਦੇਸ਼ ਆਤਮਨਿਰਭਰ ਨਹੀਂ ਹੋਵੇਗਾ। ਭਾਸ਼ਣਾਂ ਤੋਂ ਗੁਰੇਜ਼ ਕਰੋ ਅਤੇ ਦੇਸ਼ ਦੇ ਬਦਲਵੇਂ ਊਰਜਾ ਸਰੋਤਾਂ ਦਾ ਪੂਰਾ ਲਾਭ ਉਠਾਉਣ ਦੀ ਨੀਤੀ ਬਣਾ ਕੇ ਉਸ ’ਤੇ ਅਮਲ ਕਰਨ ਦਾ ਕੰਮ ਕਰੋ।

ਪੂਰਨ ਚੰਦ ਸਰੀਨ

  • war exposed
  • pretense
  • self reliance
  • energy sector

ਹਰਿਆਣਾ ਦੇ ਮੁੱਖ ਮੰਤਰੀ ਦੀ ਪੰਜਾਬ ’ਚ ਵਧਦੀ ਸਵੀਕਾਰਤਾ

NEXT STORY

Stories You May Like

  • why is india lagging behind in the energy sector despite
    ਥੋਰੀਅਮ ਦੇ ਅਨਮੋਲ ਖਜ਼ਾਨੇ ਦੇ ਬਾਵਜੂਦ ਊਰਜਾ ਖੇਤਰ ’ਚ ਭਾਰਤ ਬਹੁਤ ਪਿੱਛੇ ਕਿਉਂ
  • the world is facing the biggest energy crisis ever iea chief warns
    ਦੁਨੀਆ 'ਤੇ ਮੰਡਰਾ ਰਿਹਾ ਹੁਣ ਤੱਕ ਦਾ ਸਭ ਤੋਂ ਵੱਡਾ 'ਊਰਜਾ ਸੰਕਟ', IEA ਮੁਖੀ ਨੇ ਦਿੱਤੀ ਇਹ ਚਿਤਾਵਨੀ
  • youtuber who faked death arrested in 31 year old murder case
    31 ਸਾਲ ਪੁਰਾਣੇ ਕਤਲ ਕੇਸ 'ਚ ਮੌਤ ਦਾ ਢੋਂਗ ਰਚਣ ਵਾਲਾ ਯੂ-ਟਿਊਬਰ ਗ੍ਰਿਫਤਾਰ, ਇੰਝ ਖੁੱਲ੍ਹਿਆ ਸਾਰਾ ਭੇਤ
  • iran israel war deepens energy crisis  iea reduces supply demand estimates
    ਈਰਾਨ-ਇਜ਼ਰਾਈਲ ਜੰਗ ਨਾਲ ਊਰਜਾ ਸੰਕਟ ਹੋਇਆ ਡੂੰਘਾ, IEA ਨੇ ਮੰਗ-ਸਪਲਾਈ ਦੇ ਘਟਾਏ ਅੰਦਾਜ਼ੇ
  • father rapes daughter in nawanshahr
    ਪੰਜਾਬ 'ਚ ਰਿਸ਼ਤੇ ਸ਼ਰਮਸਾਰ! ਕਲਯੁਗੀ ਪਿਓ ਨੇ ਧੀ ਦੀ ਰੋਲ਼ੀ ਪੱਤ, ਕੀਤਾ ਗਰਭਵਤੀ, ਇੰਝ ਖੁੱਲ੍ਹਿਆ ਭੇਤ
  • african swine fever  repopulation declared
    ਅਫਰੀਕਨ ਸਵਾਈਨ ਫੀਵਰ ਪ੍ਰਭਾਵਿਤ ਖੇਤਰ ਨੂੰ ਰੀਪੋਪੂਲੇਸ਼ਨ ਘੋਸ਼ਿਤ ਕੀਤਾ ਗਿਆ
  • dig checks checkpoints in border areas
    DIG ਵੱਲੋਂ ਸਰਹੱਦੀ ਖੇਤਰ ਦੇ ਨਾਕਿਆਂ ਦੀ ਕੀਤੀ ਗਈ ਚੈਕਿੰਗ
  • russian military  luhansk region
    ਰੂਸ ਦਾ ਦਾਅਵਾ, ਲੁਹਾਨਸਕ ਖੇਤਰ 'ਤੇ ਪੂਰੀ ਤਰ੍ਹਾਂ ਕਰ ਲਿਆ ਕਬਜ਼ਾ
  • ludhiana couple fir
    ਜਲੰਧਰ ਦੇ ਜਵੈਲਰ ਨਾਲ 35 ਲੱਖ ਰੁਪਏ ਦੀ ਠੱਗੀ! ਲੁਧਿਆਣਾ ਦੇ ਜੋੜੇ ਖ਼ਿਲਾਫ਼ ਮਾਮਲਾ...
  • holiday in punjab
    ਪੰਜਾਬ 'ਚ ਛੁੱਟੀ ਦਾ ਐਲਾਨ! ਭਲਕੇ ਬੰਦ ਰਹਿਣਗੇ ਸਕੂਲ-ਕਾਲਜ
  • transfers of officials have been made in the punjab waqf board
    ਪੰਜਾਬ 'ਚ ਪ੍ਰਸ਼ਾਸਨਿਕ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ
  • three indian oil tankers catch fire in jalandhar
    ਜਲੰਧਰ 'ਚ ਇੰਡੀਅਨ ਆਇਲ ਦੇ 3 ਟੈਂਕਰਾਂ ਨੂੰ ਲੱਗੀ ਭਿਆਨਕ ਅੱਗ, ਪ੍ਰਸ਼ਾਸਨ ਨੂੰ...
  • big   scam   in company garden parking lot
    ਕੰਪਨੀ ਬਾਗ਼ ਦੀ ਪਾਰਕਿੰਗ 'ਚ ਵੱਡਾ 'ਘਪਲਾ': ਸਰਕਾਰੀ ਖ਼ਜ਼ਾਨੇ ਦੀ ਬਜਾਏ...
  • college bus surrounded in nakodar
    ਨਕੋਦਰ 'ਚ ਕਾਲਜ ਬੱਸ ਘੇਰ ਕੇ ਵਿਦਿਆਰਥੀ 'ਤੇ ਕਾਤਲਾਨਾ ਹਮਲਾ, 6 ਮੁਲਜ਼ਮ...
  • golden opportunity to work in uae
    UAE 'ਚ ਬਾਈਕ ਰਾਈਡਰਾਂ ਨੂੰ 1 ਲੱਖ ਤੱਕ ਕਮਾਉਣ ਦਾ ਮੌਕਾ, GCC ਲਾਈਸੈਂਸ ਵਾਲੇ...
  • weather warning in punjab alert for 8 districts
    ਪੰਜਾਬ 'ਚ 5 ਦਿਨ ਅਹਿਮ! 8 ਜ਼ਿਲ੍ਹਿਆਂ ਲਈ Alert, 3 ਮਈ ਤੱਕ ਮੌਸਮ ਦੀ ਹੋਈ ਵੱਡੀ...
Trending
Ek Nazar
vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

vaibhav sooryavanshi

IPL 2026: ਬੈਟ 'ਚ AI ਚਿੱਪ ਬਾਰੇ ਵੈਭਵ ਸੂਰਿਆਵੰਸ਼ੀ ਨੇ ਦਿੱਤਾ ਹੈਰਾਨੀਜਨਕ ਜਵਾਬ

bengaluru rains 7 dead after hospital compound wall collapses

ਬੈਂਗਲੁਰੂ 'ਚ ਭਾਰੀ ਮੀਂਹ ਦਾ ਕਹਿਰ! ਹਸਪਤਾਲ ਦੀ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ

delhi high court virtual hearing video controversy

ਦਿੱਲੀ ਹਾਈ ਕੋਰਟ 'ਚ ਸੁਣਵਾਈ ਦੌਰਾਨ ਚੱਲ ਪਈ 'ਗੰਦੀ' ਵੀਡੀਓ! ਜਸਟਿਸ ਨੇ ਤੁਰੰਤ...

april declared as   sikh awareness month

ਸਿਨਸਿਨਾਟੀ ਅਤੇ ਮੇਸਨ ਸ਼ਹਿਰਾਂ ਦੀਆਂ ਨਗਰ ਕੌਂਸਲਾਂ ਨੇ ਅਪ੍ਰੈਲ ਦਾ ਮਹੀਨਾ 'ਸਿੱਖ...

people dressed as nihangs committed a major incident overnight

Punjab: ਨਿਹੰਗ ਬਾਣੇ 'ਚ ਆਏ ਵਿਅਕਤੀ ਰਾਤੋ-ਰਾਤ ਕਰ ਗਏ ਵੱਡਾ ਕਾਂਡ! CCTV ਆਈ...

indian youth in italy

ਇਟਲੀ 'ਚ ਇੱਕ ਹੋਰ ਭਾਰਤੀ ਨੌਜਵਾਨ ਦੀ ਦਰਦਨਾਕ ਮੌਤ, ਭਾਈਚਾਰੇ 'ਚ ਸੋਗ ਦੀ ਲਹਿਰ

order regarding petrol and diesel price hikes is fake  government

ਪੈਟਰੋਲ-ਡੀਜ਼ਲ ਨਹੀਂ ਹੋਵੇਗਾ ਮਹਿੰਗਾ! ਕੇਂਦਰ ਨੇ ਸੋਸ਼ਲ ਮੀਡੀਆ 'ਤੇ ਵਾਇਰਲ...

nooran sisters   brother sahil shares special video with father gulshan meer

ਨੂਰਾਂ ਸਿਸਟਰਜ਼ ਦੇ ਭਰਾ ਸਾਹਿਲ ਨੇ ਸਾਂਝੀ ਕੀਤੀ ਪਿਤਾ ਗੁਲਸ਼ਨ ਮੀਰ ਤੇ ਮਾਂ ਨਾਲ...

bell attraction among gift

ਕਿੰਗ ਚਾਰਲਸ III ਦੁਆਰਾ ਟਰੰਪ ਨੂੰ ਭੇਂਟ ਕੀਤੇ ਤੋਹਫ਼ਿਆਂ ਵਿਚ 'ਘੰਟੀ' ਰਹੀ...

russia victory day parade

80 ਸਾਲ ਪੁਰਾਣੀ ਟੁੱਟੇਗੀ ਪਰੰਪਰਾ! ਰੂਸ ਦੀ ਵਿਜੇ ਦਿਵਸ ਪਰੇਡ 'ਚ ਨਹੀਂ ਦਿਸਣਗੇ...

currency hits record low

ਭਾਰਤੀ 1000 ਰੁਪਏ ਲੈ ਜਾਓ ਤੇ ਇਸ ਦੇਸ਼ ਪਹੁੰਚਦੇ ਸਾਰ ਬਣ ਜਾਓਗੇ ਕਰੋੜਪਤੀ

interview tips this planning can triple callbacks

Job ਇੰਟਰਵਿਊ 'ਚ ਨਹੀਂ ਆ ਰਹੀ ਕਾਲ? ਅਪਣਾਓ ਇਹ 30 ਸੈਕਿੰਡ ਵਾਲੀ ਖਾਸ ਰਣਨੀਤੀ

heart beating stopped for 40 hours

ਹੈਰਾਨੀਜਨਕ! 40 ਘੰਟਿਆਂ ਤੱਕ ਨਹੀਂ ਆਏ ਸਾਹ, ਫਿਰ ਵੀ ਜ਼ਿੰਦਾ ਬਚ ਗਿਆ ਸ਼ਖਸ

five accused including four women arrested for looting money through fraud

Punjab: 'ਮੇਰੇ ਨਾਲ ਜੋ ਕਰਨਾ ਹੈ...', ਔਰਤਾਂ ਦਾ ਕਾਰਨਾਮਾ ਜਾਣ ਤੁਹਾਡੇ ਵੀ...

nasa  s artemis ii spacecraft returned

ਨਾਸਾ ਦਾ ਆਰਟੇਮਿਸ-2 ਪੁਲਾੜ ਯਾਨ ਆਪਣੇ ਲਾਂਚ ਸਥਾਨ 'ਤੇ ਪਰਤਿਆ ਵਾਪਸ

singer pali detwalia s son passes away

ਪੰਜ ਤੱਤਾਂ 'ਚ ਵਿਲੀਨ ਹੋਇਆ ਮਸ਼ਹੂਰ ਪੰਜਾਬੀ ਗਾਇਕ ਦਾ ਪੁੱਤ, ਨਮ ਅੱਖਾਂ ਨਾਲ...

narendra modi  kashi  trishul  damru  bjp  prime minister

ਕਾਸ਼ੀ 'ਚ ਗੂੰਜਿਆ 'ਹਰ ਹਰ ਮਹਾਦੇਵ', ਹੱਥਾਂ 'ਚ ਤ੍ਰਿਸ਼ੂਲ ਅਤੇ ਡਮਰੂ ਫੜੀ ਨਜ਼ਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • encroachment free roads
      ਸੜਕਾਂ ਨੂੰ ਕਰਨਾ ਹੀ ਚਾਹੀਦਾ ਹੈ ਕਬਜ਼ੇ ਤੋਂ ਮੁਕਤ
    • the risk of nuclear weapons being used in the world
      ‘ਦੁਨੀਆ ’ਚ ਨਿਊਕਲੀਅਰ ਹਥਿਆਰਾਂ ਦੀ ਵਰਤੋਂ ਦਾ ਖਤਰਾ’ ਇਸ ਸਮੇਂ ਸਿਖਰਲੇ ਪੱਧਰ ’ਤੇ!
    • parents and kids
      ਬੱਚੇ ਸਹੀ ਨਹੀਂ ਅਤੇ ਨਾ ਹੀ ਉਨ੍ਹਾਂ ਦੇ ਮਾਤਾ-ਪਿਤਾ
    • voting and if buts
      ਜ਼ਿਆਦਾ ਵੋਟਿੰਗ ਦੇ ਕਿੰਤੂ-ਪ੍ਰੰਤੂ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +