ਨਵੀਂ ਦਿੱਲੀ—ਸਰਕਾਰ ਨੇ ਸ਼ੁੱਕਰਵਾਰ ਨੂੰ ਸਾਫ ਕੀਤਾ ਕਿ ਧਾਰਮਿਕ ਸੰਸਥਾਨਾਂ ਨੂੰ ਆਪਣੇ ਸਥਾਈ ਖਾਤਾ ਗਿਣਤੀ (ਪੈਨ) ਤੋਂ ਆਧਾਰ ਨੰਬਰ ਨੂੰ ਜੋੜਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਸੰਸਥਾਵਾਂ ਆਧਾਰ ਕਾਰਡ ਹਾਸਲ ਕਰਨ ਦੀ ਪਾਤਰ ਨਹੀਂ ਹੁੰਦੀਆਂ ਹਨ। ਲੋਕ ਸਭਾ 'ਚ ਇਕ ਮੈਂਬਰ ਨੇ ਪ੍ਰਸ਼ਨ ਦੇ ਲਿਖਿਤ ਉੱਤਰ 'ਚ ਵਿੱਤ ਸੂਬਾ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਕਿਹਾ ਕਿ ਧਾਰਮਿਕ ਸੰਸਥਾਨਾਂ ਅਤੇ ਦੂਜੇ ਧਾਰਮਿਕ ਭਾਈਚਾਰਿਆਂ ਨੂੰ ਆਪਣੇ ਪੈਨ ਨਾਲ ਆਧਾਰ ਨੂੰ ਜੋੜਣ ਦੀ ਲੋੜ ਨਹੀਂ ਹੈ ਇਸ ਲਈ ਟੈਕਸ ਵਿਭਾਗ ਐਕਟ ਦੀ ਧਾਰਾ 139ਏ ਏ ਇਨ੍ਹਾਂ ਮਾਮਲਿਆਂ ਨੂੰ ਲਾਗੂ ਨਹੀਂ ਹੁੰਦੀ। ਅਜਿਹੇ 'ਚ ਉਨ੍ਹਾਂ ਨੇ ਆਪਣੇ ਪੈਨ ਨਾਲ ਆਧਾਰ ਨੂੰ ਲਿੰਕ ਕਰਨ ਦੀ ਕੋਈ ਲੋੜ ਨਹੀਂ ਹੈ।
ਅਪੋਲੋ ਟਾਇਰਸ ਦਾ ਮੁਨਾਫਾ 72 ਫੀਸਦੀ ਘਟਿਆ
NEXT STORY