ਦੁਬਈ (ਭਾਸ਼ਾ) – ਰੀਅਲ ਅਸਟੇਟ ਸਮੂਹ ਐੱਮਮਾਰ ਪ੍ਰਾਪਰਟੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਮਿਤ ਜੈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਦੇ ਕਈ ਸੂਬਿਆਂ ਵਿਚ ਵੱਖ-ਵੱਖ ਯੋਜਨਾਵਾਂ ਨੂੰ ਲੈ ਕੇ ਵਪਾਰ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨਾਲ ਚਰਚਾ ਹੋਈ ਹੈ ਅਤੇ ਕੰਪਨੀ ‘ਵਾਈਬ੍ਰੇਂਟ ਗੁਜਰਾਤ ਸੰਮੇਲਨ’ ਵਿਚ ਕੁੱਝ ਐਲਾਨ ਕਰ ਸਕਦੀ ਹੈ। ਵਾਈਬ੍ਰੇਂਟ ਗੁਜਰਾਤ ਸੰਮੇਲਨ ਦਾ 10ਵਾਂ ਐਡੀਸ਼ਨ ਅਗਲੇ ਸਾਲ ਜਨਵਰੀ ’ਚ ਆਯੋਜਿਤ ਹੋਵੇਗਾ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ।
ਇਹ ਵੀ ਪੜ੍ਹੋ : Coca-Cola ਦੀ ਵੱਡੀ ਪਹਿਲਕਦਮੀ, ਲਾਂਚ ਕੀਤੀ 100% ਰੀਸਾਈਕਲ ਯੋਗ PET ਬੋਤਲ
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕਿਸਾਨ ਯੋਜਨਾ ਤਹਿਤ ਮਿਲਣਗੇ 8000 ਰੁਪਏ! ਜਲਦ ਹੀ ਹੋ ਸਕਦਾ ਹੈ ਐਲਾਨ
ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਦੋ ਦਿਨਾਂ ਦੌਰੇ ’ਤੇ ਆਏ ਗੋਇਲ ਨੇ ਦੋਹਾਂ ਦੇਸ਼ਾਂ ਦਰਮਿਆਨ ਦੋਪੱਖੀ ਕਾਰੋਬਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਉੱਦਮੀਆਂ ਅਤੇ ਸੀਨੀਅਰ ਨੇਤਾਵਾਂ ਨਾਲ ਬੈਠਕਾਂ ਕੀਤੀਆਂ ਹਨ। ਐੱਮਮਾਰ ਸਮੂਹ ਦੇ ਸੀ. ਈ. ਓ. ਨੇ ਗੋਇਲ ਨੇ ਦੋਪੱਖੀ ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ ਕਈ ਖੇਤਰਾਂ ’ਤੇ ਵਿਚਾਰ ਕਰ ਰਹੇ ਹਾਂ, ਜਿੱਥੇ ਅਸੀਂ ਰੀਅਲ ਅਸਟੇਟ ਨਾਲ ਸਬੰਧਤ ਕਈ ਖੇਤਰਾਂ ’ਚ ਵਿਸਤਾਰ ਕਰ ਸਕਦੇ ਹਾਂ। ਵਾਈਬ੍ਰੇਂਟ ਗੁਜਰਾਤ ਵੀ ਆਉਣ ਵਾਲਾ ਹੈ, ਉੱਥੇ ਵੀ ਐਲਾਨ ਹੋ ਸਕਦੇ ਹਨ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ ਕਿਸਾਨਾਂ ਨੂੰ ਮਿਲੇਗਾ ਤੋਹਫਾ, ਫਸਲਾਂ ਦੀ MSP ’ਚ ਹੋ ਸਕਦੈ ਵਾਧਾ
ਇਹ ਵੀ ਪੜ੍ਹੋ : ਲੁਲੂ ਗਰੁੱਪ ਦੇ ਚੇਅਰਮੈਨ ਨੇ ਕੀਤੀ PM ਮੋਦੀ ਦੀ ਤਾਰੀਫ਼, ਕਿਹਾ-ਵਿਸ਼ਵ ਸ਼ਕਤੀ ਬਣ ਰਿਹੈ ਭਾਰਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੇਸ਼ ਦੇ 10 ਉੱਭਰ ਰਹੇ ਰੀਅਲ ਅਸਟੇਟ ਬਾਜ਼ਾਰਾਂ 'ਚ ਲਖਨਊ, ਕੋਚੀ, ਜੈਪੁਰ ਹੋਏ ਸ਼ਾਮਲ
NEXT STORY