ਨਵੀਂ ਦਿੱਲੀ — ਪਿਰਾਮਲ ਇੰਟਰਪ੍ਰਾਈਜਿਜ਼ ਨੇ ਐਤਵਾਰ ਨੂੰ ਕਿਹਾ ਕਿ ਉਹ ਆਪਣੇ ਐਸੋਸੀਏਟ ਯੂਨਿਟ ਪਿਰਾਮਲ ਕੈਪੀਟਲ ਐਂਡ ਹਾਊੁਸਿੰਗ ਫਾਈਨਾਂਸ ਲਿਮਟਿਡ ਵਲੋਂ ਰਿਅਲ ਅਸਟੇਟ ਕੰਪਨੀਆਂ ਨੂੰ ਦਿੱਤੇ ਗਏ ਕਰਜ਼ੇ ਦਾ ਭੁਗਤਾਨ ਨਾ ਹੋ ਸਕਣ ਸੰਬੰਧੀ ਬੇਬੁਨਿਆਦ ਅਫਵਾਹਾਂ ਦਾ ਸਖਤੀ ਨਾਲ ਖੰਡਨ ਕਰਦੀ ਹੈ। ਕੰਪਨੀ ਨੇ ਕਿਹਾ ਕਿ ਉਸਦੇ ਕਰਜ਼ੇ ਦੀ ਪ੍ਰੋਸੈਸਿੰਗ ਅਤੇ ਰਿਕਵਰੀ ਸ਼ਾਨਦਾਰ ਹੈ ਜਿਸ ਵਿਚ ਜੋਖਮ ਪ੍ਰਬੰਧਨ ਅਤੇ ਜਾਇਦਾਦ ਨਿਗਰਾਨੀ ਵੀ ਸ਼ਾਮਲ ਹੈ।
ਕੰਪਨੀ ਨੇ ਕਿਹਾ ਕਿ ਅਫਵਾਹਾਂ 'ਚ ਲੋਢਾ, ਓਮਕਾਰ, ਵਾਟਿਕਾ ਅਤੇ ਐਮਬੈਸੀ ਵਰਗੇ ਰਿਅਲ ਅਸਟੇਟ ਡਵੈਲਪਰਾਂ ਦਾ ਜ਼ਿਕਰ ਕੀਤਾ ਗਿਆ ਹੈ। ਉਸਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਉਸ ਕੋਲੋਂ ਕਰਜ਼ਾ ਲਿਆ ਹੈ ਪਰ ਵਿਆਜ ਅਤੇ ਮੂਲ ਦਾ ਭੁਗਤਾਨ ਕਰਨ 'ਚ ਕਦੇ ਕਿਸੇ ਨੇ ਦੇਰੀ ਨਹੀਂ ਕੀਤੀ ਹੈ। ਪਿਰਾਮਲ ਨੇ ਕਿਹਾ ਕਿ ਉਹ ਆਪਣੀ ਰਿਅਲ ਅਸਟੇਟ ਕਰਜ਼ ਪੋਰਟਫੋਲੀਓ ਕੰਪਨੀ ਨਾਲ ਜੁੜੀ ਹਰ ਤਰ੍ਹਾਂ ਦੀ ਬੇਬੁਨਿਆਦ ਅਫਵਾਹਾਂ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ।
ਓਡੀਸ਼ਾ 'ਚ ਪੈਟਰੋਲ ਤੋਂ ਮਹਿੰਗਾ ਵਿਕ ਰਿਹਾ ਡੀਜ਼ਲ
NEXT STORY