ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਦੇ ਕਾਰਪੋਰੇਟ ਜਗਤ ਨੂੰ ਨਿਵੇਸ਼ ਵਧਾਉਣਾ ਚਾਹੀਦਾ ਹੈ ਅਤੇ ਬਜਟ 2023-24 ਵਿਚ ਦਿੱਤੇ ਗਏ ਮੌਕਿਆਂ ਦਾ ਲਾਭ ਲੈਣਾ ਚਾਹੀਦਾ ਹੈ। ਬਜਟ 'ਤੇ 10ਵੇਂ ਵੇਬਿਨਾਰ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਰਕਾਰ ਨੇ ਪੂੰਜੀਗਤ ਖ਼ਰਚਿਆ ਲਈ ਵਿਵਸਥਾ ਨੂੰ ਵਧਾ ਕੇ 10 ਲੱਖ ਕਰੋੜ ਰੁਪਏ ਕਰ ਦਿੱਤਾ ਹੈ ਜਿਹੜੀ ਕਿ ਹੁਣ ਤੱਕ ਦੀ ਸਭ ਤੋਂ ਵਧ ਰਾਸ਼ੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ , 'ਮੈਂ ਦੇਸ਼ ਦੇ ਨਿੱਜੀ ਖ਼ੇਤਰ ਨੂੰ ਬੇਨਤੀ ਕਰਦਾ ਹਾਂ ਕਿ ਸਰਕਾਰ ਦੀ ਤਰ੍ਹਾਂ ਉਹ ਵੀ ਆਪਣੇ ਵਲੋਂ ਨਿਵੇਸ਼ ਵਧਾਉਣ ਤਾਂ ਜੋ ਦੇਸ਼ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਭ ਹੋ ਸਕੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਵਸਤੂ ਅਤੇ ਸੇਵਾ ਟੈਕਸ(ਜੀਐੱਸਟੀ), ਆਮਦਨ ਟੈਕਸ ਅਤੇ ਕਾਰਪੋਰੇਟ ਟੈਕਸ 'ਚ ਕਟੌਤੀ ਕਾਰਨ ਟੈਕਸ ਦਾ ਬੋਝ ਕਾਫੀ ਘੱਟ ਹੋਇਆ ਹੈ।
ਇਹ ਵੀ ਪੜ੍ਹੋ : ਅਡਾਨੀ-ਹਿੰਡਨਬਰਗ ਵਿਵਾਦ 'ਚ ਸਾਬਕਾ RBI ਗਵਰਨਰ ਰਘੂਰਾਮ ਰਾਜਨ ਨੇ ਚੁੱਕੇ ਕਈ ਅਹਿਮ ਸਵਾਲ
ਮੋਦੀ ਨੇ ਕਿਹਾ ਇਸ ਨਾਲ ਟੈਕਸ ਕੁਲੈਕਸ਼ਨ ਵਿਚ ਸੁਧਾਰ ਹੋਇਆ ਹੈ। ਕੁੱਲ ਟੈਕਸ ਮਾਲੀਆ 2013-14 ਵਿੱਚ ਲਗਭਗ 11 ਲੱਖ ਕਰੋੜ ਰੁਪਏ ਸੀ, ਜੋ 2023-24 ਵਿੱਚ 200 ਫੀਸਦੀ ਵਧ ਕੇ 33 ਲੱਖ ਕਰੋੜ ਰੁਪਏ ਹੋ ਗਿਆ ਹੈ। ਵਿਅਕਤੀਗਤ ਟੈਕਸ ਰਿਟਰਨਾਂ ਦੀ ਗਿਣਤੀ ਵੀ 2013-14 ਵਿੱਚ 3.5 ਕਰੋੜ ਤੋਂ ਵਧ ਕੇ 2020-21 ਵਿੱਚ 6.5 ਕਰੋੜ ਹੋ ਗਈ।
ਉਨ੍ਹਾਂ ਕਿਹਾ ਕਿ ''ਟੈਕਸ ਦਾ ਭੁਗਤਾਨ ਇਕ ਅਜਿਹਾ ਫਰਜ਼ ਹੈ ਜੋ ਸਿੱਧੇ ਤੌਰ 'ਤੇ ਰਾਸ਼ਟਰ ਨਿਰਮਾਣ ਨਾਲ ਜੁੜਿਆ ਹੋਇਆ ਹੈ। ਟੈਕਸ ਆਧਾਰ 'ਚ ਵਾਧਾ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਸਰਕਾਰ 'ਤੇ ਭਰੋਸਾ ਹੈ ਅਤੇ ਵਿਸ਼ਵਾਸ ਹੈ ਕਿ ਉਨ੍ਹਾਂ ਵੱਲੋਂ ਅਦਾ ਕੀਤੇ ਗਏ ਟੈਕਸ ਨੂੰ ਲੋਕ ਭਲਾਈ ਲਈ ਖਰਚ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ RuPay ਅਤੇ UPI ਲਾਗਤ-ਪ੍ਰਭਾਵਸ਼ਾਲੀ ਅਤੇ ਉੱਚ ਸੁਰੱਖਿਅਤ ਤਕਨੀਕਾਂ ਦੇ ਨਾਲ-ਨਾਲ ਅਸੀਂ ਦੁਨੀਆ ਵਿੱਚ ਸਾਡੀ ਪਹਿਚਾਣ ਵੀ ਹੈ। ਨਵੀਨਤਾ ਦੀਆਂ ਅਪਾਰ ਸੰਭਾਵਨਾਵਾਂ ਦਾ ਵਰਣਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ UPI ਨੂੰ ਪੂਰੀ ਦੁਨੀਆ ਲਈ ਵਿੱਤੀ ਸਮਾਵੇਸ਼ ਅਤੇ ਸਸ਼ਕਤੀਕਰਨ ਦਾ ਸਾਧਨ ਬਣਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਇਸ ਦਿਸ਼ਾ ਵੱਲ ਕੰਮ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਸੋਨਾ ਅਤੇ ਸ਼ੇਅਰ ਬਾਜ਼ਾਰ ਨਹੀਂ ਇਸ ਖ਼ੇਤਰ 'ਚ ਨਿਵੇਸ਼ ਨੂੰ ਤਰਜੀਹ ਦੇ ਰਹੀਆਂ ਔਰਤਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਕਾਰੋਬਾਰ ਕਰਨ ’ਚ ਸੌਖ ਲਈ ਰਿਟੇਲ ਟ੍ਰੇਡ ਪਾਲਿਸੀ ਲਿਆਵੇਗੀ ਸਰਕਾਰ
NEXT STORY