ਨਵੀਂ ਦਿੱਲੀ— ਟੈਕਸ ਭਰਨ ਵਾਲਿਆਂ ਦੀ ਮੁਸ਼ਕਿਲ ਨੂੰ ਦੇਖਦੇ ਹੋਏ ਇਨਕਮ ਟੈਕਸ ਰਿਟਰਨ (ਆਈ. ਟੀ. ਆਰ.) ਭਰਨ ਦੀ ਆਖਰੀ ਤਰੀਕ ਨੂੰ 5 ਅਗਸਤ 2017 ਤਕ ਵਧਾਇਆ ਗਿਆ ਸੀ, ਜੋ ਅੱਜ ਆਖਰੀ ਦਿਨ ਹੈ। ਅਜਿਹੇ 'ਚ ਜੇਕਰ ਤੁਸੀਂ ਹੁਣ ਤਕ ਆਪਣੀ ਰਿਟਰਨ ਨਹੀਂ ਭਰੀ ਹੈ ਤਾਂ ਅੱਜ ਭਰ ਲਓ, ਫਿਰ ਹੋਰ ਮੌਕਾ ਨਹੀਂ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ 31 ਜੁਲਾਈ ਨੂੰ ਸਰਕਾਰ ਨੇ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਅੱਗੇ ਵਧਾਈ ਸੀ। ਇਨਕਮ ਟੈਕਸ ਵਿਭਾਗ ਦੇ ਖੇਤਰੀ ਦਫਤਰ ਅੱਜ ਅੱਧੀ ਰਾਤ ਤਕ ਖੁੱਲ੍ਹੇ ਰਹਿਣਗੇ।
ਹਾਲਾਂਕਿ ਸ਼ਨੀਵਾਰ ਨੂੰ ਕਈ ਸਰਕਾਰ ਦਫਤਰ ਬੰਦ ਰਹਿੰਦੇ ਹਨ ਪਰ ਰਿਟਰਨ ਭਰਨ ਦੀ ਆਖਰੀ ਤਰੀਕ ਹੋਣ ਦੇ ਮੱਦੇਨਜ਼ਰ ਸਰਕਾਰ ਨੇ ਸ਼ਨੀਵਾਰ ਨੂੰ ਦਫਤਰ ਖੁੱਲ੍ਹਣੇ ਰੱਖਣ ਦਾ ਹੁਕਮ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਲ 2016-17 ਦੇ ਸਲੈਬ ਦੇ ਹਿਸਾਬ ਨਾਲ ਆਮਦਨ ਟੈਕਸ ਛੋਟ ਦੀ ਹੱਦ 60 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਲਈ 2.5 ਲੱਖ ਰੁਪਏ ਹੈ। ਜੇਕਰ ਤੁਹਾਡੀ ਆਮਦਨ 2.5 ਲੱਖ ਰੁਪਏ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਇਨਕਮ ਟੈਕਸ ਰਿਟਰਨ ਭਰਨੀ ਚਾਹੀਦੀ ਹੈ। ਉੱਥੇ ਹੀ, 60 ਸਾਲ ਜਾਂ ਉਸ ਤੋਂ ਵਧ ਉਮਰ ਦੇ ਲੋਕਾਂ ਲਈ ਇਨਕਟਮ ਟੈਕਸ ਦੀ ਛੋਟ 3 ਲੱਖ ਰੁਪਏ ਹੈ।
ਧਾਰਮਿਕ ਸੰਸਥਾਵਾਂ ਨੂੰ ਪੈਨ ਤੋਂ ਆਧਾਰ ਨਾਲ ਜੋੜਣ ਦੀ ਲੋੜ ਨਹੀਂ : ਸਰਕਾਰ
NEXT STORY