ਜਲੰਧਰ—ਭਾਰਤੀ ਟੈਬ ਬਾਜ਼ਾਰ 'ਚ ਲਿਨੋਵੋ ਦਾ ਜਲਵਾ ਕਾਇਮ ਹੈ। ਇਹ ਗੱਲ ਹਾਲ ਹੀ 'ਚ ਇਕ ਰਿਪੋਰਟ 'ਚ ਸਾਹਮਣੇ ਆਈ ਹੈ। ਭਾਰਤੀ ਟੈਬਲੇਟ ਪੀ.ਸੀ. ਬਾਜ਼ਾਰ 'ਚ ਚਾਲੂ ਵਿੱਤ ਸਾਲ ਦੀ ਤੀਸਰੀ ਤਿਮਾਹੀ 'ਚ ਜਿੱਥੇ ਸਾਲਾਨਾ ਚਾਰ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਉੱਥੇ ਲਿਨੋਵੋ ਦੇ ਕਾਰੋਬਾਰ 'ਚ ਪਿਛਲੀ ਤਿਮਾਹੀ ਦੇ ਮੁਕਾਬਲੇ 94 ਫੀਸਦੀ ਦਾ ਵਾਧਾ ਹੋਇਆ ਹੈ।
ਖਬਰਾਂ ਮੁਤਾਬਕ ਇਸ ਦੀ ਬਾਜ਼ਾਰ 'ਚ ਹਿੱਸੇਦਾਰੀ 20.3 ਫੀਸਦੀ ਹੋ ਗਈ ਹੈ। ਇਹ ਜਾਣਕਾਰੀ ਮਾਰਕੀਟ ਰਿਸਰਚ ਫਰਮ ਸੀ.ਐੱਮ.ਐਰ. ਨੇ ਦਿੱਤੀ। ਯੂਨਿਟ ਸ਼ਿਪਮੈਂਟ ਦੇ ਮਾਮਲੇ 'ਚ ਟੈਬਲੇਟ ਪੀ.ਸੀ. ਬਾਜ਼ਾਰ 'ਚ 'ਏਸਰ' 16 ਫੀਸਦੀ ਹਿੱਸੇਦਾਰੀ ਦੇ ਨਾਲ ਦੇਸ਼ 'ਚ ਦੂਜੇ ਸਥਾਨ 'ਤੇ ਹੈ।
ਸੀ.ਐੱਮ.ਆਰ. ਦੇ ਪ੍ਰਮੁੱਖ ਵਿਸ਼ਲੇਸ਼ਕ ਨਰਿੰਦਰ ਕੁਮਾਰ ਮੁਤਾਬਕ ਇਕ ਸਮੇਂ ਤੋਂ ਬਾਅਦ ਟੈਬਲੇਟ ਕਾਰਪੋਰੇਟ ਨਾਲ-ਨਾਲ ਸਰਕਾਰੀ ਖੇਤਰਾਂ 'ਚ ਵੀ ਟੈਬਲੇਟ ਪੀ.ਸੀ. ਉਦਯੋਗ 'ਚ ਵਾਧਾ ਹੋਣ ਜਾ ਰਿਹਾ ਹੈ। ਬੀ2ਬੀ ਸੈਲਸ ਯਾਨੀ ਵਪਾਰਕ ਕੇਂਦਰਾਂ ਵਿਚਾਲੇ ਖਰੀਦ-ਵਿਕਰੀ ਦੇ ਮਾਮਲੇ 'ਚ ਸਿਖਿਆ ਪ੍ਰਮੁੱਖ ਖੇਤਰ ਰਿਹਾ ਹੈ। ਨਾਲ ਹੀ 2017 ਦੀ ਤੀਸਰੀ ਤਿਮਾਹੀ 'ਚ ਇਸ ਖੇਤਰ 'ਚ ਕਾਰੋਬਾਰ ਦੀ ਤੇਜ਼ ਰਫਤਾਰ ਦੀ ਵਜ੍ਹਾ ਨਾਲ ਵੀ ਸਿਖਿਆ ਹੀ ਰਹੀ ਹੈ।
ਵਿਸ਼ਲੇਸ਼ਕ ਮੁਤਾਬਕ ਲਿਨੋਵੋ ਦੇ ਕਾਰੋਬਾਰ 'ਚ ਵਾਧੇ ਦਾ ਕਾਰਨ ਅਗਸਤ 'ਚ 'ਨਮੋ ਈ-ਟੈਬ ਟੈਬਲੇਟ ਸਹਾਏ ਯੋਜਨਾ' ਤਹਿਤ ਉਸ ਦੇ ਟੈਬਲੇਟ ਦੀ ਵਿਕਰੀ ਦੀ ਯੋਜਨਾ ਰਹੀ ਹੈ। ਕੰਪਨੀ ਦੇ ਟੈਬਲੇਟ ਮਾਡਲ ਟੈਬ 3.7 ਇੰਚ ਯੂਨਿਟ ਨੇ ਸ਼ਿਪਮੈਂਟ ਦੇ ਮਾਮਲੇ 'ਚ ਟੈਬਲੇਟ ਬਾਜ਼ਾਰ 'ਚ 13 ਫੀਸਦੀ ਬਾਜ਼ਾਰ ਹਿੱਸੇਦਾਰੀ ਦੇ ਨਾਲ ਸਭ ਤੋਂ ਜ਼ਿਆਦਾ ਯੋਗਦਾਨ ਦਿੱਤਾ।
ਦਿੱਲੀ ਵਾਲਿਆਂ ਨੂੰ ਫਿਰ ਰੁਲਾਵੇਗਾ ਪਿਆਜ਼, 80 ਰੁਪਏ ਕਿਲੋ ਹੋਈ ਕੀਮਤ
NEXT STORY