ਗੈਜੇਟ ਡੈਸਕ– ਡੀ.ਟੀ.ਐੱਚ. ਗਾਹਕ ਜਲਦੀ ਹੀ ਇਕ ਟੈਕਸਟ ਮੈਸੇਜ ਰਾਹੀਂ ਚੈਨਲ ਸਬਸਕ੍ਰਾਈਬ ਜਾਂ ਅਨਸਬਸਕ੍ਰਾਈਬ ਕਰ ਸਕਣਗੇ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ ਯਾਨੀ ਟਰਾਈ ਨੇ ਡਿਸਟਰੀਬਿਊਸ਼ਨ ਪਲੇਟਫਾਰਮ ਆਪਰੇਟਰਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਜਲਦੀ ਹੀ ਸਬਸਕ੍ਰਾਈਬਰਾਂ ਨੂੰ ਐਸ.ਐੱਮ.ਐਸ. ਰਾਹੀਂ ਚੈਨਲ ਨੂੰ ਪੈਕ ’ਚ ਜੋੜਨ ਜਾਂ ਘਟਾਉਣ ਦੀ ਸੁਵਿਧਾ ਦੇਣ। ਨਾਲ ਹੀ ਟਰਾਈ ਨੇ ਡੀ.ਪੀ.ਓ. ਨੂੰ ਚੈਨਲ ਨੰਬਰ 999 ’ਤੇ ਸਾਰੇ ਚੈਨਲਾਂ ਦੀ ਸੂਚੀ ਐੱਮ.ਆਰ.ਪੀ. ਦੇ ਨਾਲ ਉਪਲੱਬਧ ਕਰਵਾਉਣ ਲਈ ਕਿਹਾ ਹੈ ਤਾਂ ਜੋ ਗਾਹਕ ਆਸਾਨੀ ਨਾਲ ਆਪਣੀ ਪਸੰਦ ਦੇ ਚੈਲਨਾਂ ਦੀ ਚੋਣ ਕਰ ਸਕਣ ਅਤੇ ਇਹ ਜਾਣ ਸਕਣ ਕਿ ਉਸ ਚੈਨਲ ਲਈ ਉਨ੍ਹਾਂ ਨੂੰ ਕਿੰਨੇ ਪੈਸੇ ਦੇਣੇ ਹੋਣਗੇ।
15 ਦਿਨਾਂ ਦੇ ਅੰਦਰ ਦੇਣੀ ਹੋਵੇਗੀ ਇਹ ਸਰਵਿਸ
ਟਰਾਈ ਨੇ ਡੀ.ਪੀ.ਓ. ਨੂੰ 15 ਦਿਨਾਂ ਦੇ ਅੰਦਰ ਚੈਨਲ ਨੰਬਰ 999 ’ਤੇ ਉਸ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਮੁਤਾਬਕ, ਸਾਰੀਆਂ ਜਾਣਕਾਰੀਆਂ ਉਪਲੱਬਧ ਕਰਵਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ ਟਰਾਈ ਨੇ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਐੱਸ.ਐੱਮ.ਐੱਸ. ਨਾਲ ਚੈਨਲ ਐਡ ਕਰਨ ਜਾਂ ਹਟਾਉਣ ਦੀ ਸੁਵਿਧਾ ਵੀ 15 ਦਿਨਾਂ ਦੇ ਅੰਦਰ ਗਾਹਕਾਂ ਨੂੰ ਮਿਲ ਜਾਣੀ ਚਾਹੀਦੀ ਹੈ। ਇੰਨਾ ਹੀ ਨਹੀਂ ਟਰਾਈ ਦੇ ਆਦੇਸ਼ ਮੁਤਾਬਕ, ਗਾਹਕਾਂ ਦੁਆਰਾ ਕੀਤੀ ਗਈ ਰਿਕਵੈਸਟ ਨੂੰ ਵੀ ਡੀ.ਪੀ.ਓ. ਨੂੰ 72 ਘੰਟਿਆਂ ਦੇ ਅੰਦਰ ਲਾਗੂ ਕਰਨਾ ਹੋਵੇਗਾ। ਨਵੇਂ ਨਿਯਮ ’ਚ ਖਾਸ ਗੱਲ ਇਹ ਹੈ ਕਿ ਇਸ ਵਿਚ ਗਾਹਕਾਂ ਕੋਲੋਂ ਸਿਰਫ ਉਂਨੇ ਸਮੇਂ ਲਈ ਹੀ ਚਾਰਜ ਕੀਤਾ ਜਾਵੇਗਾ ਜਿਸ ਲਈ ਉਨ੍ਹਾਂ ਨੇ ਸਰਵਿਸ ਲਈ ਹੈ।
ਜਲਦੀ ਤੈਅ ਹੋਵੇਗਾ ਐੱਸ.ਐੱਮ.ਐੱਸ. ਫਾਰਮੇਟ
ਟਰਾਈ ਨੇ ਇਸ ਸਰਵਿਸ ਨੂੰ ਜਲਦੀ ਤੋਂ ਜਲਦੀ ਲਾਗੂ ਕਰਨ ਲਈ 20 ਸਤੰਬਰ 2019 ਨੂੰ ਡੀ.ਪੀ.ਓ. ਦੇ ਨਾਲ ਜਾਣਕਾਰੀ ਸਾਂਝੀ ਕਰਨ ਦੇ ਫਾਰਮੇਟ ਨੂੰ ਸ਼ੇਅਰ ਕੀਤਾ ਸੀ। 26 ਸਤੰਬਰ ਨੂੰ ਹੋਈ ਟਰਾਈ ਦੀ ਇਕ ਬੈਠਕ ’ਚ ਡੀ.ਪੀ.ਓ. ਤੋਂ ਇਸ ਫਾਰਮੇਟ ’ਤੇ ਰਾਏ ਮੰਗੀ ਗਈ ਸੀ। ਟਰਾਈ ਨੇ ਹੁਣ ਇਸ ਫਾਰਮੇਟ ਨੂੰ ਫਾਈਨਲ ਕਰ ਦਿੱਤਾ ਹੈ। ਉਥੇ ਹੀ ਚੈਨਲ ਨੂੰ ਐਡ ਜਾਂ ਹਟਾਉਣ ਲਈ ਐੱਸ.ਐੱਮ.ਐੱਸ. ਕਿਸ ਫਾਰਮੇਟ ’ਚ ਭੇਜਿਆ ਜਾਵੇਗਾ, ਇਸ ’ਤੇ ਵੀ ਜਲਦੀ ਹੀ ਫੈਸਲਾ ਹੋਣਾ ਹੈ।
ਭਾਰਤ ’ਚ 5ਜੀ ਦਾ ਟਰਾਇਲ ਕਰੇਗੀ Huawei, ਸਰਕਾਰ ਨੇ ਦਿੱਤੀ ਮਨਜ਼ੂਰੀ
NEXT STORY