ਗੈਜੇਟ ਡੈਸਕ– ਡੀ.ਟੀ.ਐੱਚ. ਅਤੇ ਕੇਬਲ ਟੀਵੀ ਗਾਹਕਾਂ ਲਈ ਚੰਗੀ ਖਬਰ ਹੈ। ਨਵੇਂ ਸਾਲ ’ਚ ਟੀਵੀ ਦੇਖਣਾ ਹੁਣ ਦੇ ਮੁਕਾਬਲੇ ਕਾਫੀ ਸਸਤਾ ਹੋਣ ਵਾਲਾ ਹੈ। ਟੈਲੀਕਾਮ ਰੈਗੁਲੇਟਰੀ ਅਥਾਰਿਟੀ ਆਫ ਇੰਡੀਆ (ਟਰਾਈ) ਟੈਲੀਕਾਮ ਸੈਕਟਰ ’ਚ ਕਈ ਬਦਲਾਅ ਕਰਨ ਤੋਂ ਬਾਅਦ ਹੁਣ ਬ੍ਰਾਡਕਾਸਟਿੰਗ ਸੈਕਟਰ ’ਚ ਵੀ ਨਵੇਂ ਨਿਯਮ ਲਾਗੂ ਕਰਨ ਦੇ ਨਾਲ ਹੀ ਪੁਰਾਣੇ ਚਾਰਜਿਸ ਨੂੰ ਰਿਵਾਈਜ਼ ਕਰਨ ਦੀ ਤਿਆਰੀ ’ਚ ਹੈ। ਇਸੇ ਸਾਲ ਅਪ੍ਰੈਲ ’ਚ ਟਰਾਈ ਨੇ ਡੀ.ਟੀ.ਐੱਚ. ਅਤੇ ਕੇਬਲ ਟੀਵੀ ਸਬਸਕ੍ਰਾਈਬਰਜ਼ ਲਈ ਨਵੇਂ ਟੈਰਿਫ ਨਿਯਮਾਂ ਨੂੰ ਲਾਗੂ ਕੀਤਾ ਸੀ। ਹਾਲਾਂਕਿ, ਇਸ ਨਾਲ ਯੂਜ਼ਰਜ਼ ਖੁਸ਼ ਨਹੀਂ ਹਨ ਕਿਉਂਕਿ ਪਹਿਲਾਂ ਦੇ ਮੁਕਾਬਲੇ ਹੁਣ ਟੀਵੀ ਦੇਖਣਾ ਕਾਫੀ ਮਹਿੰਗਾ ਹੋ ਗਿਆ ਹੈ। ਟੈਰਿਫ ਮਹਿੰਗਾ ਹੋਣ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਸੀ ਨੈੱਟਵਰਕ ਕਪੈਸਿਟੀ ਫੀਸ (NCF) ’ਚ ਕੀਤੇ ਬਦਲਾਅ।
ਸਸਤਾ ਹੋਵੇਗਾ NCF
ਹੁਣ ਡੀ.ਟੀ.ਐੱਚ. ਅਤੇ ਕੇਬਲ ਟੀਵੀ ਗਾਹਕਾਂ ਨੂੰ 153 ਰੁਪਏ ਐੱਸ.ਸੀ.ਐੱਫ. ਦੇਣਾ ਜ਼ਰੂਰੀ ਹੈ। ਐੱਨ.ਸੀ.ਐੱਫ. ਇਸ ਗੱਲ ’ਤੇ ਵੀ ਨਿਰਭਰ ਕਰਦਾ ਹੈ ਕਿ ਯੂਜ਼ਰ ਨੇ ਕਿੰਨ ਫ੍ਰੀ ਟੂ ਏਅਰ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ। ਇਸ ਦੇ ਨਾਲ ਹੀ a-la-carte (ਅਲੱਗ ਤੋਂ ਚੁਣੇ ਹੋਏ) ਚੈਨਲ ਵੀ ਹੁਣ ਪਹਿਲਾਂ ਨਾਲੋਂ ਮਹਿੰਗੇ ਹੋ ਗਏ ਹਨ। ਟਰਾਈ ਹੁਣ ਇਨ੍ਹਾਂ ਨੂੰ ਹੀ ਘੱਟ ਕਰਨ ਬਾਰੇ ਸੋਚ ਰਹੀ ਹੈ ਤਾਂ ਜੋ ਗਾਹਕਾਂ ਨੂੰ ਕੇਬਲ ਟੀਵੀ ਜਾਂ ਡੀ.ਟੀ.ਐੱਚ. ਸਬਸਕ੍ਰਿਪਸ਼ਨ ਲਈ ਜ਼ਿਆਦਾ ਪੈਸੇ ਨਾ ਖਰਚ ਕਰਨੇ ਪੈਣ।
ਦੇਣਾ ਹੋਵੇਗਾ ਕੰਟੈਂਟ ਚਾਰਜ
ਇਸ ਸਮੇਂ ਗਾਹਕਾਂ ਨੂੰ ਟੀਵੀ ਦੇਖਣ ਲਈ ਦੋ ਤਰ੍ਹਾਂ ਦੇ ਬਿੱਲ ਦਾ ਭੁਗਤਾਨ ਕਰਨਾ ਪੈਂਦਾ ਹੈ, ਜਿਸ ਵਿਚ ਐੱਨ.ਸੀ.ਐੱਫ. ਅਤੇ ਕੰਟੈਂਟ ਚਾਰਜ ਸ਼ਾਮਲ ਹੈ। ਗਾਹਕਾਂ ਵਲੋਂ ਦਿੱਤਾ ਗਿਆ ਕੰਟੈਂਟ ਦਾ ਚਾਰਜ ਬ੍ਰਾਡਕਾਸਟਰ ਦੇ ਅਕਾਊਂਟ ’ਚ ਜਾਂਦਾ ਹੈ ਤਾਂ ਦੂਜੇ ਪਾਸੇ ਐੱਨ.ਸੀ.ਐੱਫ. ਚਾਰਜ ਡੀ.ਟੀ.ਐੱਚ. ਜਾਂ ਕੇਬਲ ਟੀਵੀ ਪ੍ਰਦਾਤਾ ਨੂੰ ਦਿੱਤਾ ਜਾਂਦਾ ਹੈ. ਇਸ ਚਾਰਜ ’ਚ ਗਾਹਕਾਂ ਨੂੰ 100 ਚੈਨਲ ਲਈ 153 ਰੁਪਏ ਦੇਣੇ ਪੈਂਦੇ ਹਨ।
ਟਰਾਈ ਚੈਨਲ ਦੀ ਕੀਮਤ ਕਰਨਾ ਚਾਹੁੰਦੀ ਹੈ ਸਸਤੀ
ਟਰਾਈ ਦੀ ਨਵੀਂ ਰਿਪੋਰਟ ’ਚ ਟੈਰਿਫ ਨਿਯਮ ’ਚ ਬਦਲਾਅ ਕਰਨ ਦੀ ਗੱਲ ਕਹੀ ਗਈ ਹੈ। ਉਥੇ ਹੀ ਟਰਾਈ ਨੇ ਨਿਯਮ ’ਚ ਬਦਲਾਅ ਨੂੰ ਲੈ ਕੇ ਪ੍ਰਪੋਜ਼ਲ ਦਿੱਤਾ ਹੈ, ਜਿਸ ਨਾਲ ਗਾਹਕ ਘੱਟ ਕੀਮਤ ’ਚ ਟੀਵੀ ਦੇਖ ਸਕਣ। ਇਸ ਤੋਂ ਇਲਾਵਾ ਐੱਨ.ਸੀ.ਐੱਫ. ਨੂੰ ਗਾਹਕਾਂ ਦੀ ਪਸੰਦ ਅਤੇ ਉਪਲੱਬਧ ਡਾਟਾ ਨੂੰ ਧਿਆਨ ’ਚ ਰੱਖ ਕੇ ਤੈਅ ਕੀਤਾ ਜਾਵੇਗਾ।
ਹੁਣ ਬਾਇਓਮੈਟਰਿਕ ਕਾਰਡ ਨਾਲ ਹੋਵੇਗੀ ਹਵਾਈ ਅੱਡਿਆਂ 'ਤੇ ਕਰਮਚਾਰੀਆਂ ਦੀ ਐਂਟਰੀ
NEXT STORY