ਨਵੀਂ ਦਿੱਲੀ (ਏਜੰਸੀਆਂ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਨੂੰ ਭਾਰਤ ’ਚ ਆਈਫੋਨ ਬਣਾਉਣ ਨੂੰ ਲੈ ਕੇ ਇਕ ਵਾਰ ਫਿਰ ਧਮਕੀ ਦਿੱਤੀ ਹੈ।
ਇਹ ਵੀ ਪੜ੍ਹੋ : ਰਿਕਾਰਡ ਤੋੜਨ ਲਈ ਤਿਆਰ Gold ਦੀਆਂ ਕੀਮਤਾਂ, ਚਾਂਦੀ ਨੇ ਕੀਤਾ 1 ਲੱਖ ਦਾ ਅੰਕੜਾ ਪਾਰ
ਟਰੰਪ ਨੇ ਸ਼ੁੱਕਰਵਾਰ ਕਿਹਾ ਕਿ ਅਮਰੀਕਾ ’ਚ ਵਿਕਣ ਵਾਲਾ ਆਈਫੋਨ ਭਾਰਤ ਜਾਂ ਕਿਸੇ ਹੋਰ ਦੇਸ਼ ’ਚ ਨਹੀਂ ਸਗੋਂ ਅਮਰੀਕਾ ’ਚ ਹੀ ਬਣਾਇਆ ਜਾਣਾ ਚਾਹੀਦਾ ਹੈ। ਮੈਂ ਪਹਿਲਾਂ ਹੀ ਐਪਲ ਦੇ ਸੀ. ਈ. ਓ. ਟਿਮ ਕੁੱਕ ਨੂੰ ਸਪਸ਼ਟ ਦੱਸ ਦਿੱਤਾ ਹੈ ਕਿ ਜੇ ਐਪਲ ਕੰਪਨੀ ਅਮਰੀਕਾ ’ਚ ਆਈਫੋਨ ਨਹੀਂ ਬਣਾਉਂਦੀ ਤਾਂ ਉਸ ’ਤੇ ਘੱਟੋ-ਘੱਟ 25 ਫੀਸਦੀ ਦਾ ਟੈਰਿਫ ਲਾਇਆ ਜਾਵੇਗਾ।
ਇਹ ਵੀ ਪੜ੍ਹੋ : ਅਚਾਨਕ ਬੰਦ ਹੋਈ ਕਰਿਆਨਾ-ਸਬਜ਼ੀ ਦੀ ਡਿਲੀਵਰੀ ਕਰਨ ਵਾਲੀ app, ਲੋਕਾਂ ਨੇ RBI ਤੋਂ ਮੰਗਿਆ ਜਵਾਬ
ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ’ ’ਤੇ ਲਿਖਿਆ ਕਿ ਮੈਂ ਟਿਮ ਕੁੱਕ ਨੂੰ ਬਹੁਤ ਪਹਿਲਾਂ ਸੂਚਿਤ ਕਰ ਦਿੱਤਾ ਸੀ ਕਿ ਅਮਰੀਕਾ ’ਚ ਵੇਚਿਅਾ ਜਾਣ ਵਾਲਾ ਆਈਫੋਨ ਅਮਰੀਕਾ ’ਚ ਹੀ ਬਣਾਇਅਾ ਜਾਏਗਾ ਭਾਰਤ ਜਾਂ ਕਿਤੇ ਹੋਰ ਨਹੀਂ। ਜੇ ਅਜਿਹਾ ਨਹੀਂ ਹੁੰਦਾ ਹੈ ਤਾਂ ਐਪਲ ਨੂੰ ਘੱਟੋ-ਘੱਟ 25 ਫੀਸਦੀ ਟੈਰਿਫ ਦੇਣਾ ਪਵੇਗਾ।
ਇਹ ਵੀ ਪੜ੍ਹੋ : ਘਾਟੇ 'ਚ ਆਇਆ ਦੇਸ਼ ਦਾ ਵੱਡਾ Bank, ਧੋਖਾਧੜੀ ਨੇ ਵਧਾਈ ਮੁਸ਼ਕਲ, ਖ਼ਾਤਾਧਾਰਕ ਰਹਿਣ Alert
ਪਿਛਲੇ ਹਫ਼ਤੇ ਟਰੰਪ ਨੇ ਟਿਮ ਕੁੱਕ ਨੂੰ ਕਿਹਾ ਸੀ ਕਿ ਭਾਰਤ ’ਚ ਫੈਕਟਰੀਆਂ ਲਾਉਣ ਦੀ ਕੋਈ ਲੋੜ ਨਹੀਂ। ਭਾਰਤ ਆਪਣਾ ਧਿਆਨ ਆਪ ਰੱਖ ਸਕਦਾ ਹੈ।
ਇਹ ਵੀ ਪੜ੍ਹੋ : Gold ਦੀਆਂ ਵਧਦੀਆਂ ਕੀਮਤਾਂ ਨੇ ਵਧਾਈ ਗਾਹਕਾਂ ਦੀ ਚਿੰਤਾ, ਚਾਂਦੀ ਵੀ ਪਹੁੰਚੀ 1 ਲੱਖ ਦੇ ਕਰੀਬ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
8 ਸਾਲ ਤੋਂ ਲਾਗੂ GST ਕਾਨੂੰਨ ਬਦਲਣ ’ਤੇ ਹੈ ਸਰਕਾਰ ਦੀ ਨਜ਼ਰ, ਇਸ ਕਾਰਨ ਹੋ ਸਕਦੈ ਬਦਲਾਅ
NEXT STORY