ਨਵੀਂ ਦਿੱਲੀ (ਭਾਸ਼ਾ) – ਯੂਨੀਅਨ ਕੈਬਨਿਟ ਨੇ ਭਾਰਤ ’ਚ ਸੈਮੀਕੰਡਕਟਰ ਅਤੇ ਡਿਸਪਲੇਅ ਮੈਨੂਫੈਕਚਰਿੰਗ ਨੂੰ ਬੜ੍ਹਾਵਾ ਦੇਣ ਲਈ 76,000 ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਫੈਬਲੈੱਸ ਚਿੱਪ ਬਣਾਉਣ ਵਾਲੀ ਕੰਪਨੀ ਇੰਟੈੱਲ ਭਾਰਤ ’ਚ ਸੈਮੀ ਕੰਡਕਟਰ ਬਣਾਉਣ ਲਈ ਇਕ ਯੂਨਿਟ ਲਗਾਉਣ ਦੀ ਤਿਆਰੀ ’ਚ ਹੈ। ਅਮਰੀਕਾ ਸਥਿਤ ਇਸ ਚਿੱਪ ਬਣਾਉਣ ਵਾਲੀ ਕੰਪਨੀ ਦਾ ਐਲਾਨ ਉਸ ਸਮੇਂ ਹੋਇਆ ਜਦੋਂ ਹਾਲ ਹੀ ’ਚ ਯੂਨੀਅਨ ਕੈਬਨਿਟ ਨੇ ਦੇਸ਼ ’ਚ ਸੈਮੀਕੰਡਕਟਰ ਦੇ ਉਤਪਾਦਨ ਅਤੇ ਇਸ ਨਾਲ ਸਬੰਧਤ ਖੋਜ ਨੂੰ ਬੜ੍ਹਾਵਾ ਦੇਣ ਲਈ ਵੱਡੇ ਐਲਾਨ ਕੀਤੇ ਹਨ।
ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਆਤਮ ਨਿਰਭਰ ਯੋਜਨਾ ਤਹਿਤ ਦੇਸ਼ ’ਚ ਕਈ ਤਰ੍ਹਾਂ ਦੀ ਮੈਨੂਫੈਕਚਰਿੰਗ ਨੂੰ ਬੜ੍ਹਾਵਾ ਦੇਣ ’ਤੇ ਫੋਕਸ ਕਰ ਰਹੀ ਹੈ। ਇਸ ’ਚ ਸੈਮੀਕੰਡਕਟਰ ਵੀ ਸ਼ਾਮਲ ਹੈ। ਆਈ. ਟੀ. ਅਤੇ ਇਲੈਕਟ੍ਰਾਨਿਕਸ ਮਿਨਿਸਟਰ ਅਸ਼ਵਨੀ ਵੈਸ਼ਣਵ ਨੇ ਟਵਿਟਰ ’ਤੇ ਇੰਟੈੱਲ ਦਾ ਸਵਾਗਤ ਕਰਦੇ ਹੋਏ ਲਿਖਿਆ ‘ਇੰਟੈੱਲ-ਵੈੱਲਕਮ ਯੂ ਇੰਡੀਆ।’’
ਇਹ ਵੀ ਪੜ੍ਹੋ : ਚੀਨੀ ਕੰਪਨੀਆਂ ਦਾ ਫਰਜ਼ੀ ਸ਼ਹਿਦ ਖਾ ਕੇ ਬ੍ਰਿਟਿਸ਼ ਲੋਕ ਹੋ ਰਹੇ ਮੋਟਾਪੇ ਦਾ ਸ਼ਿਕਾਰ
ਇੰਡਸਟ੍ਰੀਜ਼ ਵਲੋਂ ਆ ਸਕਦਾ ਹੈ ਕਿ 1.7 ਲੱਖ ਕਰੋੜ ਦਾ ਨਿਵੇਸ਼
ਕੈਬਨਿਟ ਦੇ ਇਸ ਫੈਸਲੇ ਬਾਰੇ ਦੱਸਦੇ ਹੋਏ ਅਸ਼ਵਨੀ ਵੈਸ਼ਣਵ ਨੇ ਕਿਹਾ ਕਿ ਸਾਡੀ ਰੋਜ਼ਾਨਾ ਦੀ ਜ਼ਿੰਦਗੀ ’ਚ ਇਲੈਕਟ੍ਰਾਨਿਕਸ ਪ੍ਰੋਡਕਟਸ ਦੀ ਅਹਿਮ ਭੂਮਿਕਾ ਹੋ ਗਈ ਹੈ। ਉੱਥੇ ਹੀ ਇਲੈਕਟ੍ਰਾਨਿਕ ਪ੍ਰੋਡਕਟਸ ’ਚ ਸੈਮੀਕੰਡਕਟਰ ਚਿੱਪ ਦੀ ਅਹਿਮ ਭੂਮਿਕਾ ਹੁੰਦੀ ਹੈ। ਦੇਸ਼ ਨੂੰ ਹਾਈਟੈੱਕ ਪ੍ਰੋਡਕਟ ਦਾ ਗਲੋਬਲ ਹੱਬ ਬਣਾਉਣ ਲਈ ਸੈਮੀਕੰਡਕਟਰ ਚਿੱਪ ਬਣਾਉਣ ’ਚ ਸਾਨੂੰ ਮੁਹਾਰਤ ਹਾਸਲ ਕਰਨੀ ਹੋਵੇਗੀ, ਜਿਸ ਨੂੰ ਧਿਆਨ ’ਚ ਰੱਖਦੇ ਹੋਏ ਸਰਕਾਰ ਨੇ 76,000 ਕਰੋੜ ਰੁਪਏ ਦੀ ਇਹ ਯੋਜਨਾ ਸ਼ੁਰੂ ਕੀਤੀ ਹੈ। ਸਰਕਾਰ ਦਾ ਅਨੁਮਾਨ ਹੈ ਕਿ ਇਸ ਸਕੀਮ ਤਹਿਤ ਇੰਡਸਟ੍ਰੀਜ਼ ਵਲੋਂ 1.7 ਲੱਖ ਕਰੋੜ ਦਾ ਨਿਵੇਸ਼ ਆ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਉਮੀਦ ਹੈ ਕਿ ਇਸ ਸਕੀਮ ਦੇ ਤਹਿਤ ਮੀਡੀਆ ਟੈੱਕ, ਇੰਟੈੱਲ ਕੁਆਲਕਾਮ, ਟੈਕਸਸ ਇੰਸਟਰੂਮੈਂਟ ਵਰਗੀਆਂ ਕੰਪਨੀਆਂ ਭਾਰਤ ’ਚ ਆਪਣੀਆਂ ਇਕਾਈਆਂ ਲਗਾਉਣ ਲਈ ਪ੍ਰੋਤਸਾਹਿਤ ਹੋ ਸਕਦੀਆਂ ਹਨ।
ਇਹ ਵੀ ਪੜ੍ਹੋ : ਬਿਨਾਂ ਰਾਸ਼ਨ ਕਾਰਡ ਦੇ ਵੀ ਲੋਕ ਲੈ ਸਕਣਗੇ ਸਬਸਿਡੀ ਵਾਲਾ ਅਨਾਜ, ਜਾਣੋ ਕੀ ਹੈ ਸਰਕਾਰ ਦਾ ਪਲਾਨ
2 ਫੈਬ ਯੂਨਿਟ ਦੀ ਹੋਵੇਗੀ ਸਥਾਪਨਾ
ਸਰਕਾਰ ਉਸ ਸਮੇਂ ਇਹ ਸਕੀਮਲੈ ਕੇ ਆਉਣ ਦੀ ਤਿਆਰੀ ’ਚ ਹੈ ਜਦੋਂ ਪੂਰੀ ਦੁਨੀਆ ਸੈਮੀਕੰਡਕਟਰ ਦੀ ਸਪਲਾਈ ਦੀ ਕਮੀ ਦੀ ਸਮੱਸਿਆ ਨਾਲ ਜੂਝ ਰਹੀ ਹੈ। ਸੂਤਰਾਂ ਮੁਤਾਬਕ ਸਰਕਾਰ ਸੈਮੀਕੰਡਕਟਰ ਪ੍ਰਦਰਸ਼ਨ ਲਈ 2 ਫੈਬ ਯੂਨਿਟ ਦੀ ਸਥਾਪਨਾ ਦੀ ਤਿਆਰੀ ’ਚ ਹੈ। ਇਸ ਤੋਂ ਇਲਾਵਾ ਡਿਜਾਈਨਿੰਗ, ਮੈਨੂਫੈਕਚਰਿੰਗ ਲਈ 10 ਯੂਨਿਟ ਲਗਾਈਆਂ ਜਾ ਸਕਦੀਆਂ ਹਨ। ਇਸ ਸਕੀਮ ਤਹਿਤ ਭਾਰਤ ਨੂੰ ਸੈਮੀਕੰਡਕਟਰ ਮੈਨੂਫੈਕਚਰਿੰਗ ਹੱਬ ਬਣਾਉਣ ਦੀ ਯੋਜਨਾ ਹੈ। ਜ਼ਿਕਰਯੋਗ ਹੈ ਕਿ ਸੈਮੀ ਕੰਡਕਟਰ ਸਾਰੇ ਤਰ੍ਹਾਂ ਦੇ ਇਲੈਕਟ੍ਰਾਨਿਕ ਉਤਪਾਦਾਂ ’ਚ ਲੱਗਣ ਵਾਲੇ ਅਹਿਮ ਕੰਪੋਨੈਂਟਸ ’ਚ ਆਉਂਦਾ ਹੈ। ਪੂਰੀ ਦੁਨੀਆ ’ਚ ਸੈਮੀਕੰਡਕਟਰ ਦੀ ਸਪਲਾਈ ’ਚ ਆਈ ਕਮੀ ਕਾਰਨ ਹਾਲ ਹੀ ’ਚ ਸਮਾਰਟਫੋਨ, ਲੈਪਟਾਪ, ਕਾਰ ਅਤੇ ਕਈ ਤਰ੍ਹਾਂ ਦੇ ਉਤਪਾਦਾਂ ਦੇ ਉਤਪਾਦਨ ’ਤੇ ਉਲਟ ਅਸਰ ਪਿਆ ਹੈ।
ਇਹ ਵੀ ਪੜ੍ਹੋ : ਭਾਰਤ ਵਲੋਂ ਚੀਨ ਨੂੰ ਝਟਕਾ : ਪੰਜ ਉਤਪਾਦਾਂ ਉੱਤੇ 5 ਸਾਲ ਲਈ ਲਗਾਈ ਡੰਪਿੰਗ-ਰੋਕੂ ਡਿਊਟੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਸ਼ੇਅਰ ਬਾਜ਼ਾਰ : ਸੈਂਸੈਕਸ 171 ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ ਖੁੱਲ੍ਹਿਆ
NEXT STORY