ਨਵੀਂ ਦਿੱਲੀ— ਅਮਰੀਕੀ ਸਾਂਸਦਾਂ 'ਚ ਸ਼ਟਡਾਊਨ ਨੂੰ ਖਤਮ ਕਰਨ ਦਾ ਸਮਝੌਤਾ ਹੋ ਗਿਆ ਹੈ। ਅਜਿਹੇ 'ਚ ਉੱਥੇ ਸ਼ੇਅਰ ਬਾਜ਼ਾਰਾਂ 'ਚ ਚੰਗੀ ਤੇਜ਼ੀ ਦੇਖਣ ਨੂੰ ਮਿਲੀ। 8 ਫਰਵਰੀ ਤਕ ਸਰਕਾਰੀ ਖਰਚ ਜਾਰੀ ਰੱਖਣ 'ਤੇ ਸਹਿਮਤੀ ਬਣੀ ਹੈ।
ਡਾਓ ਜੋਂਸ ਅਤੇ ਐੱਸ. ਐਂਡ. ਪੀ. 500 ਇੰਡੈਕਸ ਨੇ ਨਵੀਂ ਉਚਾਈ ਨੂੰ ਛੂਹਿਆ ਹੈ। ਸੋਮਵਾਰ ਦੇ ਕਾਰੋਬਾਰੀ ਸਤਰ 'ਚ ਡਾਓ ਜੋਂਸ 142.9 ਅੰਕ ਯਾਨੀ 0.5 ਫੀਸਦੀ ਦੀ ਉਛਾਲ ਨਾਲ 26,214.6 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ. ਐਂਡ. ਪੀ. 500 ਇੰਡੈਕਸ 22.7 ਅੰਕ ਯਾਨੀ 0.8 ਫੀਸਦੀ ਦੀ ਮਜ਼ਬੂਤੀ ਨਾਲ 2,833 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕ 71.7 ਅੰਕ ਯਾਨੀ 1 ਫੀਸਦੀ ਦੀ ਤੇਜ਼ੀ ਨਾਲ 7,408 ਦੇ ਪੱਧਰ 'ਤੇ ਬੰਦ ਹੋਇਆ ਹੈ।
ਆਮਦਨ ਟੈਕਸ ਛੋਟ ਹੱਦ ਵਧਾ ਕੇ 3 ਲੱਖ ਰੁਪਏ ਕਰਨ ਦੀ ਜ਼ਰੂਰਤ : SBI
NEXT STORY