ਨਵੀਂ ਦਿੱਲੀ-7ਵੇਂ ਤਨਖਾਹ ਕਮਿਸ਼ਨ ਤੋਂ ਬਾਅਦ ਨਿੱਜੀ ਖਰਚ ਯੋਗ ਕਮਾਈ 'ਚ ਵਾਧੇ ਦੇ ਨਾਲ ਆਮਦਨ ਟੈਕਸ ਛੋਟ ਹੱਦ 50,000 ਰੁਪਏ ਵਧਾ ਕੇ 3 ਲੱਖ ਰੁਪਏ ਕੀਤੇ ਜਾਣ ਦੀ ਜ਼ਰੂਰਤ ਹੈ। ਇਹ ਗੱਲ ਐੱਸ. ਬੀ. ਆਈ. ਦੀ ਇਕ ਰਿਪੋਰਟ 'ਚ ਕਹੀ ਗਈ ਹੈ। ਇਸ ਕਦਮ ਨਾਲ ਕਰੀਬ 75 ਲੱਖ ਲੋਕਾਂ ਨੂੰ ਫਾਇਦਾ ਹੋਵੇਗਾ।
ਐੱਸ. ਬੀ. ਆਈ. ਈਕੋਰੈਪ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਮੌਜੂਦਾ ਹੋਮ ਲੋਨ ਲੈਣ ਵਾਲੇ ਲੋਕਾਂ ਲਈ ਵਿਆਜ ਭੁਗਤਾਨ ਛੋਟ ਹੱਦ 2 ਲੱਖ ਤੋਂ ਵਧਾ ਕੇ 2.5 ਲੱਖ ਰੁਪਏ ਕੀਤੀ ਜਾਂਦੀ ਹੈ ਤਾਂ ਇਸ ਨਾਲ 75 ਲੱਖ ਮਕਾਨ ਖਰੀਦਦਾਰਾਂ ਨੂੰ ਸਿੱਧੇ ਤੌਰ 'ਤੇ ਫਾਇਦਾ ਹੋਵੇਗਾ, ਜਦੋਂ ਕਿ ਸਰਕਾਰ ਲਈ ਇਸ ਦੀ ਲਾਗਤ ਸਿਰਫ 7,500 ਕਰੋੜ ਰੁਪਏ ਹੋਵੇਗੀ।
ਟਿਕਟ ਹੋਣ ਦੇ ਬਾਵਜੂਦ 33 ਘੰਟੇ ਨਹੀਂ ਮਿਲੀ ਸੀਟ, ਹੁਣ ਰੇਲਵੇ ਦੇਵੇਗਾ ਹਰਜਾਨਾ
NEXT STORY