ਗੈਜੇਟ ਡੈਸਕ : ਮਸ਼ਹੂਰ ਮੈਸੇਜਿੰਗ ਐਪ WhatsApp ਦਾ ਸਰਵਰ ਬੁੱਧਵਾਰ ਅੱਧੀ ਰਾਤ ਨੂੰ ਦੁਨੀਆ ਭਰ 'ਚ ਡਾਊਨ ਹੋ ਗਿਆ। ਰਾਤ 2 ਵਜੇ ਤੋਂ ਬਾਅਦ ਸਰਵਰ ਡਾਊਨ ਹੋਣ ਕਾਰਨ ਯੂਜ਼ਰਸ ਨੂੰ ਮੈਸੇਜ ਭੇਜਣ ਅਤੇ ਹੋਰ ਡਿਵਾਈਸਜ਼ ਨਾਲ ਕੁਨੈਕਟ ਕਰਨ 'ਚ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸਰਵਰ 30 ਮਿੰਟ ਤੋਂ ਵੱਧ ਸਮੇਂ ਤੱਕ ਡਾਊਨ ਰਿਹਾ। ਲੋਕ ਵਟਸਐਪ ਦੀ ਵਰਤੋਂ ਨਹੀਂ ਕਰ ਪਾ ਰਹੇ ਸਨ। ਵਟਸਐਪ ਨੇ ਟਵੀਟ ਕੀਤਾ, "ਸੇਵਾਵਾਂ ਨੂੰ 30 ਮਿੰਟ ਲਈ ਮੁਅੱਤਲ ਕਰ ਦਿੱਤਾ ਗਿਆ ਹੈ, ਅਸੀਂ ਕੁਨੈਕਟੀਵਿਟੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ।"
ਇਹ ਵੀ ਪੜ੍ਹੋ : ਨਾਸਾ ਤੇ ਚੀਨ ਨੂੰ ਟੱਕਰ ਦੇਣ ਦੀ ਤਿਆਰੀ 'ਚ ਇਸਰੋ, ਬਣਾ ਰਿਹਾ ਪ੍ਰਮਾਣੂ ਰਾਕੇਟ
WhatsApp ਦੀਆਂ ਸਾਰੀਆਂ ਸੇਵਾਵਾਂ 30 ਮਿੰਟ ਤੋਂ ਵੱਧ ਸਮੇਂ ਤੱਕ ਬੰਦ ਰਹੀਆਂ। ਲੋਕਾਂ ਨੂੰ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਲ ਆਈ। ਟਵਿੱਟਰ 'ਤੇ ਵੀ ਲੋਕ ਵਟਸਐਪ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ ਸਨ। ਇਸ ਨਾਲ ਕਰੋੜਾਂ ਲੋਕ ਪ੍ਰਭਾਵਿਤ ਹੋਏ। ਹਾਲਾਂਕਿ, ਬਾਅਦ ਵਿੱਚ ਵਟਸਐਪ ਦੀਆਂ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਲੈਕਟ੍ਰਿਕ ਦੋਪਹੀਆ ਵਾਹਨਾਂ ਦੀ ਵਿਕਰੀ 'ਚ FAME-2 ਸਬਸਿਡੀ 'ਚ ਕਟੌਤੀ ਦੇ ਕਾਰਨ ਹੋਇਆ ਵਾਧਾ
NEXT STORY