ਨਵੀਂ ਦਿੱਲੀ—ਖੇਤੀਬਾੜੀ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਾਲੂ ਹਾੜੀ ਸੈਸ਼ਨ 'ਚ ਹੁਣ ਤੱਕ 253.52 ਲੱਖ ਹੈਕਟੇਅਰ 'ਚ ਕਣਕ ਦੀ ਫਸਲ ਬਿਜੀ ਗਈ ਹੈ। ਕਣਕ ਤੋਂ ਇਲਾਵਾ, ਚੌਲ, ਦਾਲਾਂ, ਮੋਟੇ ਅਨਾਜ ਅਤੇ ਤਿਲਹਨ ਵਰਗੀਆਂ ਹੋਰ ਹਾੜੀ ਫਸਲਾਂ ਦੀ ਬਿਜਾਈ ਵੀ ਪਿਛਲੇ ਸਾਲ ਦੇ ਸਮਾਨ ਸਮੇਂ ਦੇ ਮੁਕਾਬਲੇ ਘੱਟ ਰਕਬੇ 'ਚ ਹੋਈ ਹੈ। ਹਾੜੀ ਫਸਲਾਂ ਦੀ ਬਿਜਾਈ ਅਕਤੂਬਰ ਤੋਂ ਸ਼ੁਰੂ ਹੁੰਦੀ ਹੈ ਅਤੇ ਮਾਰਚ ਤੋਂ ਇਨ੍ਹਾਂ ਦੀ ਕਟਾਈ ਸ਼ੁਰੂ ਹੁੰਦੀ ਹੈ।
ਕਣਕ ਇਸ ਮੌਸਮ ਦੀ ਮੁੱਖ ਫਸਲ ਹੈ। ਮੰਤਰਾਲੇ ਵਲੋਂ ਜਾਰੀ ਬਿਜਾਈ ਦੇ ਨਵੇਂ ਅੰਕੜਿਆਂ ਮੁਤਾਬਕ ਫਸਲ ਸਾਲ 2018-19 (ਜੁਲਾਈ-ਜੂਨ) ਦੇ ਹਾੜੀ ਸੈਸ਼ਨ 'ਚ ਹੁਣ ਤੱਕ ਕਣਕ ਦੀ ਖੇਤੀ ਦਾ ਰਕਬਾ ਮਾਮੂਲੀ ਘੱਟ ਭਾਵ 253.52 ਲੱਖ ਹੈਕਟੇਅਰ ਰਿਹਾ ਹੈ। ਪਿਛਲੇ ਸ਼ੈਸਨ ਦੇ ਇਸ ਸਮੇਂ 'ਚ ਇਹ ਰਕਬਾ 257.47 ਲੱਖ ਹੈਕਟੇਅਰ ਸੀ। ਉੱਤਰ ਪ੍ਰਦੇਸ਼ 'ਚ 84.08 ਲੱਖ ਹੈਰਟੇਅਰ 'ਚ ਕਣਕ ਦੀ ਫਸਲ ਬਿਜੀ ਗਈ, ਜਦੋਂਕਿ ਚਾਲੂ ਹਾੜੀ ਮੌਸਮ ਦੇ ਮੱਧ ਪ੍ਰਦੇਸ਼ 'ਚ 47.94 ਲੱਖ ਹੈਕਟੇਅਰ, ਪੰਜਾਬ 'ਚ 34.69 ਲੱਖ ਹੈਕਟੇਅਰ, ਹਰਿਆਣਾ 'ਚ 24.04 ਲੱਖ ਹੈਕਟੇਅਰ ਅਤੇ ਰਾਜਸਥਾਨ 'ਚ 24.61 ਲੱਖ ਹੈਕਟੇਅਰ, ਪੰਜਾਬ 'ਚ 34.69 ਲੱਖ ਹੈਕਟੇਅਰ, ਹਰਿਆਣਾ 'ਚ 24.04 ਲੱਖ ਹੈਕਟੇਅਰ ਅਤੇ ਰਾਜਸਥਾਨ 'ਚ 24.61 ਲੱਖ ਹੈਕਟੇਅਰ ਕਣਕ ਬਿਜੀ ਗਈ। ਹਾੜੀ ਸ਼ੈਸ਼ਨ 'ਚ ਹੁਣ ਤੱਕ ਛੋਲੇ ਅਤੇ ਮੂੰਗੀ ਵਰਗੀਆਂ ਦਾਲਾਂ ਵੀ ਘੱਟ ਰਕਬੇ 'ਚ ਬਿਜੀਆਂ ਗਈਆਂ ਹਨ। ਇਨ੍ਹਾਂ ਦਾ ਰਕਬਾ 136.25 ਲੱਖ ਹੈਕਟੇਅਰ ਰਿਹਾ ਜੋ ਪਿਛਲੇ ਸਾਲ ਦੇ ਸਮਾਨ ਸਮੇਂ 'ਚ 143.40 ਲੱਖ ਹੈਕਟੇਅਰ ਸੀ।
ਤਿਲਹਨ ਦੀ ਖੇਤੀ ਦਾ ਰਕਬਾ ਪਹਿਲਾਂ ਦੇ 72.94 ਲੱਖ ਹੈਕਟੇਅਰ ਦੇ ਮੁਕਾਬਲੇ ਇਸ ਵਾਰ 72.53 ਲੱਖ ਹੈਕਟੇਅਰ 'ਤੇ ਲਗਭਗ ਸਥਿਰ ਰਿਹਾ, ਜਦੋਂ ਕਿ ਮੋਟੇ ਅਨਾਜ ਦੀ ਖੇਤੀ ਦਾ ਰਕਬਾ ਘਟ ਕੇ 40.26 ਲੱਖ ਹੈਕਟੇਅਰ ਰਹਿ ਗਿਆ ਜੋ ਪਿਛਲੇ ਸਾਲ ਇਸ ਸਮੇਂ 'ਚ 48.72 ਲੱਖ ਹੈਕਟੇਅਰ ਸੀ। ਚਾਲੂ ਹਾੜੀ ਮੌਸਮ 'ਚ ਅਜੇ ਤੱਕ ਝੋਨੇ ਦੀ ਖੇਤੀ ਦਾ ਰਕਬਾ ਘਟ ਭਾਵ 9.98 ਲੱਖ ਹੈਕਟੇਅਰ ਹੀ ਹੈ ਜੋ ਪਿਛਲੇ ਸਾਲ ਦੇ ਇਸ ਸਮੇਂ 'ਚ 14.58 ਲੱਖ ਹੈਕਟੇਅਰ ਸੀ। ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਸਭ ਹਾੜੀ ਫਸਲਾਂ ਦੇ ਤਹਿਤ ਬਿਜਿਆ ਗਿਆ ਕੁੱਲ ਰਕਬਾ 512.53 ਲੱਖ ਹੈਕਟੇਅਰ ਹੈ ਜੋ ਪਿਛਲੇ ਸਾਲ ਦੀ ਸਮਾਨ ਸਮੇਂ ਦੇ 537.12 ਲੱਖ ਹੈਕਟੇਅਰ ਤੋਂ ਘੱਟ ਹੈ।
ਹਵਾਈ ਕਿਰਾਇਆਂ 'ਤੇ ਲੱਗੇਗੀ ਲਗਾਮ, ਸਰਕਾਰ ਲਗਾ ਸਕਦੀ ਹੈ ਲਿਮਟ!
NEXT STORY