ਨਵੀਂ ਦਿੱਲੀ - ਆਨਲਾਈਨ ਫੂਡ ਡਿਲੀਵਰੀ ਐਪ ਕੰਪਨੀ Swiggy ਤੋਂ ਬਾਅਦ ਹੁਣ ਦੇਸ਼ ਦੀ ਮਸ਼ਹੂਰ IT ਕੰਪਨੀ Wipro 'ਚ ਨੌਕਰੀ ਦੇ ਸੰਕਟ ਨੂੰ ਲੈ ਕੇ ਬੁਰੀ ਖਬਰ ਸਾਹਮਣੇ ਆਈ ਹੈ। ਵਿਪਰੋ ਵੀ ਆਪਣੇ ਕਰਮਚਾਰੀਆਂ ਨੂੰ ਝਟਕਾ ਦੇਣ ਜਾ ਰਹੀ ਹੈ ਅਤੇ ਕਰਮਚਾਰੀਆਂ ਦੀ ਛਾਂਟੀ ਕਰਨ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਵਿਪਰੋ ਆਪਣੇ ਮਾਰਜਨ ਨੂੰ ਸੁਧਾਰਨ ਲਈ ਛਾਂਟੀ ਦਾ ਰਾਹ ਅਪਣਾ ਰਹੀ ਹੈ। ਕੰਪਨੀ ਦੇ ਇਸ ਕਦਮ ਕਾਰਨ ਮੱਧ ਦਰਜੇ ਦੇ ਸੈਂਕੜੇ ਮੁਲਾਜ਼ਮਾਂ ਦੀਆਂ ਨੌਕਰੀਆਂ ਖੁੱਸ ਜਾਣਗੀਆਂ। ਰਿਪੋਰਟਾਂ ਅਨੁਸਾਰ ਕੰਪਨੀ ਵਿੱਚ 100 ਤੋਂ ਵੱਧ ਮੱਧ-ਪੱਧਰ ਦੇ ਕਰਮਚਾਰੀ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਜਾਰੀ ਕਰੇਗਾ ਨਵੇਂ ਨੋਟ, ਆਧੁਨਿਕ ਸੁਰੱਖਿਆ ਤਕਨੀਕ ਨਾਲ ਲੈਸ ਹੋਵੇਗੀ ਇਹ ਕਰੰਸੀ
ਮੁਨਾਫੇ ਦੇ ਮਾਰਜਿਨ ਨੂੰ ਸੁਧਾਰਨ ਲਈ ਛਾਂਟੀ
ਵਿਪਰੋ ਮੱਧ-ਪੱਧਰ ਦੇ ਕਰਮਚਾਰੀਆਂ ਨੂੰ ਛਾਂਟਣ ਦੀ ਪ੍ਰਕਿਰਿਆ ਵਿੱਚ ਹੈ ਕਿਉਂਕਿ ਕੰਪਨੀ ਆਪਣੇ ਮੁਨਾਫੇ ਦੇ ਮਾਰਜਿਨ ਵਿੱਚ ਸੁਧਾਰ ਕਰਨਾ ਚਾਹੁੰਦੀ ਹੈ। ਇਹ ਦਰਸਾਉਂਦਾ ਹੈ ਕਿ IT ਕੰਪਨੀਆਂ ਲਈ ਮਾਰਜਿਨ ਵਿੱਚ ਸੁਧਾਰ ਕਰਨ ਅਤੇ ਲਾਗਤਾਂ ਨੂੰ ਬਚਾਉਣ ਲਈ ਕਰਮਚਾਰੀਆਂ ਦੀ ਛਾਂਟੀ ਕਰਨਾ ਇੱਕ ਰੁਝਾਨ ਬਣ ਗਿਆ ਹੈ।
ਇਹ ਵੀ ਪੜ੍ਹੋ : Richest Person: Elon Musk ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਬਰਨਾਰਡ ਅਰਨੌਲਟ
ਘੱਟ ਮੁਨਾਫਾ ਮਾਰਜਿਨ ਇੱਕ ਬਣਿਆ ਚੁਣੌਤੀ
ਵਿਪਰੋ ਨੂੰ ਇਸ ਸਮੇਂ ਭਾਰਤ ਦੀਆਂ ਚਾਰ ਸਭ ਤੋਂ ਵੱਡੀਆਂ ਸੂਚੀਬੱਧ ਆਈ.ਟੀ. ਸੇਵਾ ਕੰਪਨੀਆਂ ਵਿੱਚੋਂ ਸਭ ਤੋਂ ਘੱਟ ਮੁਨਾਫ਼ਾ ਹਾਸਲ ਕਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਸੰਬਰ ਤਿਮਾਹੀ 'ਚ ਇਸ ਦਾ ਮਾਰਜਨ 16 ਫੀਸਦੀ ਸੀ, ਜੋ ਕਿ ਟਾਟਾ ਕੰਸਲਟੈਂਸੀ ਸਰਵਿਸਿਜ਼(25ਫ਼ੀਸਦੀ), ਇੰਫੋਸਿਸ(20.5 ਫ਼ੀਸਦੀ) ਅਤੇ ਐੱਚ.ਸੀ.ਐੱਲ. (19.8 ਫ਼ੀਸਦੀ) ਤੋਂ ਬਹੁਤ ਘੱਟ ਹੈ।
ਮੈਸੇਜ ਭੇਜਣੇ ਸ਼ੁਰੂ ਕੀਤੇ
ਰਿਪੋਰਟਾਂ ਸੁਝਾਅ ਦਿੰਦੀਆਂ ਹਨ ਕਿ ਨੌਕਰੀਆਂ ਵਿੱਚ ਕਟੌਤੀ ਮੁੱਖ ਤੌਰ 'ਤੇ ਮੱਧ-ਪੱਧਰ ਦੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੀ ਹੈ, ਖਾਸ ਤੌਰ 'ਤੇ ਉਹ ਜਿਹੜੇ ਆਨਸਾਈਟ ਕੰਮ ਕਰਦੇ ਹਨ। ਖਬਰਾਂ ਮੁਤਾਬਕ ਇਸ ਮਹੀਨੇ ਦੀ ਸ਼ੁਰੂਆਤ 'ਚ ਮੈਸੇਜ ਆਉਣੇ ਸ਼ੁਰੂ ਹੋ ਗਏ ਸਨ। ਜਿਸ ਤਹਿਤ ਮੱਧ ਦਰਜੇ ਦੇ ਸੈਂਕੜੇ ਮੁਲਾਜ਼ਮਾਂ ਨੂੰ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਗਰੀਬਾਂ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਹੋਵੇਗਾ ਪੂਰਾ, ਕੇਂਦਰ ਸਰਕਾਰ ਲਿਆ ਸਕਦੀ ਹੈ ਨਵੀਂ ਆਵਾਸ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Budget 2024 Highlights: ਵਿੱਤ ਮੰਤਰੀ ਸੀਤਾਰਮਨ ਨੇ ਅੰਤਰਿਮ ਬਜਟ 'ਚ ਕੀਤੇ ਇਹ ਸਾਰੇ ਅਹਿਮ ਐਲਾਨ
NEXT STORY