ਨਵੀਂ ਦਿੱਲੀ—ਉਦਯੋਗ ਅਤੇ ਵਪਾਰਕ ਮੰਤਰੀ ਸੁਰੇਸ਼ ਪ੍ਰਭੂ ਨੇ ਕਿਹਾ ਕਿ ਸਰਕਾਰ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) 'ਚ ਨਿਰਯਾਤ ਦੀ ਹਿੱਸੇਦਾਰੀ ਵਧਾ ਕੇ 20 ਫੀਸਦੀ ਕਰਨ ਦੇ ਲਈ ਰਣਨੀਤਿਕ ਦਸਤਾਵੇਜ਼ ਪੇਸ਼ ਕਰੇਗੀ।
ਕੋਲਕਾਤਾ 'ਚ ਨਿਰਯਾਤ ਉਤਸ਼ਾਹਿਤ ਪ੍ਰੀਸ਼ਦਾਂ ਨਾਲ ਗੱਲਬਾਤ 'ਚ ਉਨ੍ਹਾਂ ਨੇ ਦੇਸ਼ ਦੇ ਨਿਰਯਾਤ ਨੂੰ ਅੱਗੇ ਵਧਾਉਣ ਲਈ ਜੀ.ਡੀ.ਪੀ. ਦਾ 20 ਫੀਸਦੀ ਕਰਨ ਲਈ ਰਣਨੀਤਿਕ ਦਸਤਾਵੇਜ਼ ਲਿਆਏਗੀ। ਇਸ ਲਈ ਉਨ੍ਹਾਂ ਨੇ ਉਦਯੋਗ ਨਾਲ ਨਿਰਯਾਤ ਨੂੰ ਵਾਧਾ ਦੇਣ ਲਈ ਉਚਿਤ ਵਪਾਰ ਯੋਜਨਾ ਤਿਆਰ ਕਰਨ ਦਾ ਅਨੁਰੋਧ ਕੀਤਾ ਹੈ। ਨਿਰਯਾਤ ਦੇ ਸਾਬਕਾ ਸੰਗਠਨ ਫਿਓ ਦੇ ਮੁਤਾਬਕ ਵਰਤਮਾਨ 'ਚ ਜੀ.ਡੀ.ਪੀ. 'ਚ ਨਿਰਯਾਤ ਦੀ ਹਿੱਸੇਦਾਰੀ 18 ਤੋਂ 19 ਫੀਸਦੀ ਹੈ।
ਰੁਪਏ ਦੀ ਕਮਜ਼ੋਰ ਸ਼ੁਰੂਆਤ, 14 ਪੈਸੇ ਟੁੱਟ ਕੇ 64.20 'ਤੇ ਖੁੱਲ੍ਹਿਆ
NEXT STORY