ਨਵੀਂ ਦਿੱਲੀ– ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਪਣੇ ਈ-ਕਾਮਰਸ ਪੋਰਟਲ ਅਤੇ ਮੋਬਾਇਲ ਐਪ ਰਾਹੀਂ ਭਾਰਤ ’ਚ ਸਿੱਧੀ ਵਿਕਰੀ ਸ਼ੁਰੂ ਕਰ ਦਿੱਤੀ ਹੈ।ਇਸ ਕਦਮ ਨਾਲ ਕੰਪਨੀ ਸਿੰਗਲ ਬ੍ਰਾਂਡ ਰਿਟੇਲ (ਐੱਫ.ਡੀ.ਆਈ.) ਦਾ ਲਾਭ ਲੈਣ ਵਾਲੀ ਪਹਿਲੀ ਮੋਹਰੀ ਇਲੈਕਟ੍ਰੋਨਿਕਸ ਬ੍ਰਾਂਡ ਬਣ ਗਈ ਹੈ।
ਸ਼ਿਓਮੀ ਟੈਕਨਾਲੋਜੀ ਇੰਡੀਆ ਨੂੰ ਪਹਿਲਾਂ ਹੀ ਕੰਪਨੀ ਦੇ ਈ-ਕਾਮਰਸ ਪੋਰਟਲ ਐੱਮ.ਆਈ. ਡਾਟ ਕਾਮ ਅਤੇ ਐੱਮ.ਆਈ. ਸਟੋਰ ਐਪ ’ਚ ਵਿਕਰੇਤਾ ਦੇ ਰੂਪ ’ਚ ਸੂਚੀਬੱਧ ਕਰ ਲਿਆ ਗਿਆ ਹੈ ਜਿਸ ’ਤੇ ਸਮਾਰਟਫੋਨ ਤੋਂ ਲੈ ਕੇ ਟੈਲੀਵਿਜ਼ਨ ਵਰਗੇ ਪ੍ਰੋਡਕਟਸ ਦੀ ਪੂਰੀ ਸੀਰੀਜ਼ ਹੈ। ਸ਼ਿਓਮੀ ਦੀ ਭਾਰਤੀ ਵੈੱਬਸਾਈਟ ਅਤੇ ਐਪ ’ਚ ਪ੍ਰੋਡਕਟਸ ਨੂੰ ਪਹਿਲਾਂ ਟੀ.ਵੀ.ਐੱਸ. ਇਲੈਕਟ੍ਰੋਨਿਕਸ ਦੁਆਰਾ ਵੇਚਿਆ ਜਾਂਦਾ ਸੀ, ਜਿਸ ਦੇ ਨਾਲ ਹੁਣ ਡਿਸਟ੍ਰੀਬਿਊਸ਼ਨ ਇਕਰਾਰਨਾਮਾ ਖਤਮ ਕਰ ਦਿੱਤਾ ਗਿਆ ਹੈ। ਹਾਲਾਂਕਿ ਟੀ.ਵੀ.ਐੱਸ. ਸ਼ਿਓਮੀ ਦੇ ਇਲੈਕਟ੍ਰੋਨਿਕ ਪ੍ਰੋਡਕਟਸ ਲਈ ਵਾਰੰਟੀ ਅਤੇ ਮੁਰੰਮਤ ਸੇਵਾਵਾਂ ਪ੍ਰਦਾਨ ਕਰਨਾ ਜਾਰੀ ਰੱਖੇਗਾ।
ਭਾਰਤ 'ਚ ਸਮਾਟਫੋਨ 'ਤੇ ਵੀਡੀਓ ਸਟ੍ਰੀਮਿੰਗ ਅਨੁਭਵ ਬੇਹੱਦ ਹੀ ਖਰਾਬ, ਓਪਨਸਿਗਨਲ
NEXT STORY