ਆਟੋ ਡੈਸਕ– ਕੋਵਿਡ-19 ਮਹਾਮਾਰੀ ਦੇ ਚਲਦੇ ਫਰੰਟਲਾਈਨ ’ਤੇ ਕੰਮ ਕਰ ਰਹੇ ਕਾਮਿਆਂ ਲਈ ਯਾਮਾਹਾ ਮੋਟਰ ਇੰਡੀਆ ਨੇ ਨਵੀਂ ਫਾਈਨਾਂਸ ਸਕੀਮ ਪੇਸ਼ ਕੀਤੀ ਹੈ। ਇਸ ਫਾਈਨਾਂਸ ਸਕੀਮ ਤਹਿਤ ਨਵੇਂ ਯਾਮਾਹਾ ਦੋਪਹੀਆ ਵਾਹਨ ਦੀ ਖਰੀਦ ’ਤੇ ਪਹਿਲੇ 3 ਮਹੀਨਿਆਂ ਲਈ ਮਾਸਿਕ ਕਿਸਤ ਦਾ ਸਿਰਫ 50 ਫੀਸਦੀ ਹੀ ਭੁਗਤਾਨ ਕਰਨਾ ਹੋਵੇਗਾ। ਇਸ ਨਵੀਂ ਸਕੀਮ ਨੂੰ ਯਾਮਾਹਾ ਦੇ ਸਾਰੇ ਅਧਿਕਾਰਤ ਡੀਲਰਸ਼ਿਪ ’ਤੇ ਮੁਹੱਈਆ ਕੀਤਾ ਗਿਆ ਹੈ। ਕੰਪਨੀ ਨੇ ਦੱਸਿਆ ਕਿ ਇਹ ਸਕੀਮ ਉਨ੍ਹਾਂ ਲੋਕਾਂ ਲਈ ਬਾਈਕ ਖਰੀਦਣਾ ਆਸਾਨ ਬਣਾਏਗੀ ਜੋ ਮਹਾਮਾਰੀ ਕਾਰਨ ਬਾਈਕ ਖਰੀਦਣ ਦਾ ਪਲਾਨ ਟਾਲ ਚੁੱਕੇ ਸਨ।

31 ਜੁਲਾਈ ਤਕ ਚੁੱਕ ਸਕਦੇ ਹੋ ਇਸ ਸਕੀਮ ਦਾ ਲਾਭ
ਇਹ EMI ਸਕੀਮ ਡਾਕਟਰਾਂ, ਸਿਹਤ ਕਾਮਿਆਂ ਅਤੇ ਪੁਲਸ ਆਦਿ ਵਰਗੇ ਫਰੰਟਲਾਈਨ ਕਾਮਿਆਂ ਲਈ ਲਿਆਈ ਗਈ ਹੈ। ਗਾਹਕ ਇਸ ਸਕੀਮ ਦਾ ਲਾਭ 31 ਜੁਲਾਈ ਤਕ ਚੁੱਕ ਸਕਦੇ ਹਨ। ਕੰਪਨੀ ਆਪਣੇ ਗਾਹਕਾਂ ਨੂੰ ਪੂਰੀ ਸੁਰੱਖਿਆ ਮੁਹੱਈਆ ਕਰਵਾਉਣ ਲਈ ਡੀਲਰਸ਼ਿਪਸ ’ਤੇ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਕਰ ਰਹੀ ਹੈ।
ਮੋਟੋਰੋਲਾ ਦਾ ਸਭ ਤੋਂ ਸਸਤਾ 5ਜੀ ਫੋਨ ਲਾਂਚ, ਜਾਣੋ ਕੀਮਤ
NEXT STORY