ਨਵੀਂ ਦਿੱਲੀ — ਫੂਡ ਡਿਲਵਰੀ ਪਲੇਟਫਾਰਮ ਜ਼ੋਮੈਟੋ ਨੇ ਆਪਣੇ ਐਪ ਤੋਂ ਇਨਫਿਨੀਟੀ ਡਾਈਨਿੰਗ ਪ੍ਰੋਗਰਾਮ ਨੂੰ ਹਟਾ ਲਿਆ ਹੈ। ਜ਼ੋਮੈਟੋ ਦੇ ਇਕ ਬੁਲਾਰੇ ਨੇ ਦੱਸਿਆ, 'ਸਾਨੂੰ ਇਨਫਿਨਿਟੀ ਡਾਈਨਿੰਗ ਨੂੰ ਲੈ ਕੇ ਕਈ ਸੁਝਾਅ ਮਿਲੇ। ਉਨ੍ਹਾਂ 'ਤੇ ਅਮਲ ਕਰਦੇ ਹੋਏ ਅਸੀਂ ਇਸ ਪ੍ਰੋਗਰਾਮ ਨੂੰ ਰੋਕ ਰਹੇ ਹਾਂ।' ਬੁਲਾਰੇ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਿਰਫ 2 ਮਹੀਨੇ ਪਹਿਲਾਂ 300 ਤੋਂ ਜ਼ਿਆਦਾ ਰੈਸਟੋਰੈਂਟ ਦੇ ਨਾਲ ਤਿੰਨ ਸ਼ਹਿਰਾਂ 'ਚ ਸ਼ੁਰੂ ਕੀਤਾ ਗਿਆ ਸੀ।
ਮੁਨਾਫੇ 'ਤੇ ਪੈ ਰਿਹਾ ਅਸਰ
ਇਨਫਿਨਿਟੀ ਡਾਈਨਿੰਗ ਪ੍ਰੋਗਰਾਮ 'ਆਲ-ਯੂ-ਕੈਨ-ਈਟ' ਮਾਡਲ 'ਤੇ ਅਧਾਰਿਤ ਸੀ। ਇਹ ਹੀ ਗੁੜਗਾਓਂ ਦੀ ਜ਼ੋਮੈਟੋ ਅਤੇ ਰੈਸਟੋਰੈਂਟਸ ਦੇ ਵਿਚਕਾਰ ਝਗੜੇ ਦਾ ਮੁੱਖ ਕਾਰਨ ਸੀ। ਇਹ ਜ਼ੋਮੈਟੋ ਦੇ ਗੋਲਡ ਦੇ ਸਬਸਕ੍ਰਾਈਬਰ ਨੂੰ ਸਹਿਯੋਗੀ ਰੈਸਟੋਰੈਂਟਸ ਦੇ ਮੈਨਿਊ ਤੋਂ ਇਕ ਤੈਅ ਕੀਮਤ 'ਤੇ ਸੀਮਤ ਮਿਆਦ ਲਈ ਅਣਲਿਮਟਿਡ ਭੋਜਨ ਅਤੇ ਡ੍ਰਿੰਕ ਆਰਡਰ ਕਰਨ ਦੀ ਸਹੂਲਤ ਦਿੰਦਾ ਸੀ। ਬਾਕੀ ਰੈਸਟੋਰੈਂਟ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਮੁਨਾਫੇ 'ਤੇ ਇਸ ਦਾ ਕਾਫੀ ਬੁਰਾ ਅਸਰ ਪੈ ਰਿਹਾ ਹੈ।
ਜ਼ੋਮੈਟੋ ਨਾਲ ਵਿਵਾਦ ਜਾਰੀ
ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ(NRAI) ਦੇ ਪ੍ਰੈਜ਼ੀਡੈਂਟ ਰਾਹੁਲ ਸਿੰਘ ਨੇ ਕਿਹਾ, 'ਗੋਲਡ ਪ੍ਰੋਗਰਾਮ 'ਚ ਇਨਫਿਨਿਟੀ ਫੀਚਰ ਵੇਚਣ ਦੀ ਜ਼ੋਮੈਟੋ ਦੀ ਕੋਸ਼ਿਸ਼ ਨੇ ਰੈਸਟੋਰੈਂਟ ਦੇ ਸਬਰ ਦਾ ਬੰਨ੍ਹ ਤੋੜ ਦਿੱਤਾ ਹੈ। ਸਾਨੂੰ ਬਿਲਕੁੱਲ ਹੈਰਾਨੀ ਨਹੀਂ ਹੈ ਕਿ ਉਹ ਸਹੂਲਤ ਬੰਦ ਕਰਨੀ ਪਈ।' ਜ਼ਿਕਰਯੋਗ ਹੈ ਕਿ ਦੇਸ਼ ਭਰ ਦੇ ਰੈਸਟੋਰੈਂਟ ਨੇ 15 ਅਗਸਤ ਨੂੰ ਜ਼ੋਮੈਟੋ ਸਮੇਤ ਹੋਰ ਫੂਡ ਐਗਰੀਗੇਟਰਸ ਦੇ ਖਿਲਾਫ 'ਲਾਗਆਊਟ ਕੈਂਪੇਨ ਸ਼ੁਰੂ ਕੀਤਾ ਸੀ।
'10 ਛੋਟੇ ਦੇਸ਼ਾਂ ਤੋਂ ਆਉਂਦੈ ਕਾਲੇ ਧਨ ਦਾ FDI'
NEXT STORY