ਚੰਡੀਗੜ੍ਹ : ਅਕਾਲੀ ਦਲ ਨਾਲ ਵਿਵਾਦ ਤੋਂ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਉਸ ਦੀ ਕਿਰਦਾਰਕੁਸ਼ੀ ਲਈ ਸੋਸ਼ਲ ਮੀਡੀਆ 'ਤੇ ਮੁਹਿੰਮ ਚਲਾਈ ਜਾ ਰਹੀ ਹੈ। ਬਰਾੜ ਨੇ ਕਿਹਾ ਕਿ ਕੈਨੇਡਾ ਦੇ ਗਗਨ ਨਾਂ ਦੇ ਇਕ ਨੌਜਵਾਨ ਦਾ ਨਾਂ ਲੈ ਕੇ ਉਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਜਿਸ ਵਿਚ ਕਿਹਾ ਜਾ ਰਿਹਾ ਹੈ ਕਿ ਉਸ ਨੇ ਉਕਤ ਨੌਜਵਾਨ ਤੋਂ ਪੈਸੇ ਲਏ ਹਨ, ਪਰ ਅਜਿਹਾ ਕੁਝ ਵੀ ਨਹੀਂ ਹੈ, ਨਾ ਤਾਂ ਉਹ ਗਗਨ ਨਾਮ ਦੇ ਨੌਜਵਾਨ ਨੂੰ ਜਾਣਦੇ ਹਨ ਅਤੇ ਨਾ ਹੀ ਉਸ ਨਾਲ ਕੋਈ ਸੰਬੰਧ ਹੈ। ਬਰਾੜ ਨੇ ਕਿਹਾ ਕਿ ਉਨ੍ਹਾਂ ਦਾ ਕੋਈ ਰਿਸ਼ਤੇਦਾਰ ਇਮੀਗ੍ਰੇਸ਼ਨ ਦਾ ਕੰਮ ਨਹੀਂ ਕਰਦਾ ਹੈ ਅਤੇ ਨਾ ਹੀ ਉਸ ਦਾ ਕੋਈ ਮੋਹਾਲੀ ਵਿਚ ਦਫਤਰ ਹੈ।
ਬਰਾੜ ਨੇ ਕਿਹਾ ਕਿ ਕੱਲ੍ਹ ਸੁਖਬੀਰ ਸਿੰਘ ਬਾਦਲ ਨੇ ਆਪਣਾ ਸਾਰਾ ਆਈ. ਟੀ. ਵਿੰਗ ਦੀ ਮੀਟਿੰਗ ਕਰਕੇ ਉਨ੍ਹਾਂ ਨੂੰ ਕਿਹਾ ਕਿ ਚਰਨਜੀਤ ਬਰਾੜ ਦੀ ਵੱਧ ਤੋਂ ਵੱਧ ਕਿਰਦਾਰਕੁਸ਼ੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੈਨੂੰ ਬਦਨਾਮ ਕਰਨ ਨਾਲ ਪਾਰਟੀ ਮਜ਼ਬੂਤ ਨਹੀਂ ਹੋਵੇਗੀ। ਮੈਂ ਸ਼ੁਰੂ ਤੋਂ ਤੁਹਾਡੇ ਨਾਲ ਰਿਹਾ ਜੇ ਮੈਂ ਕੋਈ ਗ਼ਲਤ ਕੰਮ ਕੀਤਾ ਤਾਂ ਇਸ ਦਾ ਮਤਲਬ ਤੁਹਾਡੀ ਰਹਿਨੁਮਾਈ ਹੇਠ ਹੀ ਕੀਤਾ ਸੀ। ਲਿਹਾਜ਼ਾ ਇਕ ਉਂਗਲ ਜੇ ਮੇਰੇ ਵੱਲ ਚੁੱਕੋਗੇ ਤਾਂ ਚਾਰ ਉਂਗਲਾਂ ਤੁਹਾਡੇ ਵੱਲ ਵੀ ਉਠਣਗੀਆਂ।
ਦਿਨ-ਦਿਹਾੜੇ ਪਿਸਤੌਲ ਦੀ ਨੌਕ ’ਤੇ ਲੁੱਟੀ ਸੁਨਿਆਰੇ ਦੀ ਦੁਕਾਨ- 'ਕਹਿੰਦੇ ਜਿਸ ਨੂੰ ਮਰਜ਼ੀ ਬੁਲਾ ਲਓ'
NEXT STORY