ਮੋਹਾਲੀ (ਨਿਆਮੀਆਂ) : ਫੇਜ਼-2 ਦੀ ਮਾਰਕੀਟ ਵਿਖੇ ਯੰਗਸਟਰ ਵੈੱਲਫੇਅਰ ਸੁਸਾਇਟੀ ਵੱਲੋਂ 23ਵਾਂ ਸਾਲਾਨਾ ਸ਼੍ਰੀ ਸੁੰਦਰਕਾਂਡ ਪਾਠ ਤੇ ਭਜਨ ਸੰਧਿਆ ਕਰਵਾਈ ਗਈ। ਸੁਸਾਇਟੀ ਪ੍ਰਧਾਨ ਨਿਤਿਸ਼ ਵਿੱਜ ਤੇ ਚੇਅਰਮੈਨ ਹਰਬੰਸ ਸਿੰਘ ਦੀ ਅਗਵਾਈ ਹੇਠ ਕਰਵਾਏ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ਼ੋਭ ਯਾਤਰਾ ਨਾਲ ਹੋਈ। ਇਹ ਯਾਤਰਾ ਫੇਜ਼-3ਏ ਸਥਿਤ ਸ਼੍ਰੀ ਵੈਸ਼ਨੋ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਇਲਾਕੇ ਦੀ ਪਰਿਕਰਮਾ ਕਰਦੀ ਹੋਈ ਫੇਜ਼-2 ਵਿਖੇ ਸਮਾਪਤ ਹੋਈ। ਇਸ ਉਪਰੰਤ ਅਸ਼ੋਕ ਕੁਮਾਰ ਤੇ ਮੈਂਬਰਾਂ ਨੇ ਦੁਪਹਿਰ 1 ਵਜੇ ਸੰਗੀਤਮਈ ਸੁੰਦਰਕਾਂਡ ਪਾਠ ਕੀਤਾ।
ਪਾਠ ਉਪਰੰਤ ਭਜਨ ਗਾਇਕ ਰੌਸ਼ਨ ਪ੍ਰਿੰਸ ਨੇ ਸ਼੍ਰੀ ਬਾਲਾ ਜੀ ਦਾ ਗੁਣਗਾਨ ਕੀਤਾ। ਉਨ੍ਹਾਂ ਨੇ ਕਈ ਪ੍ਰਸਿੱਧ ਭਜਨ ਪੇਸ਼ ਕੀਤੇ। ਭਜਨ ਗਾਇਕ ਮੁਕੇਸ਼ ਇਨਾਇਤ ਨੇ ਵੀ ਪੇਸ਼ਕਾਰੀ ਦਿੱਤੀ। ਇਸ ਮੌਕੇ ਬਾਲਾ ਜੀ ਦੀ ਪਾਲਕੀ ਖਿੱਚ ਦਾ ਕੇਂਦਰ ਰਹੀ। ਸੁਸਾਇਟੀ ਮੈਂਬਰਾਂ ਨੇ ਸ੍ਰੀ ਹਨੂਮਾਨ ਜੀ ਨੂੰ ਫੁੱਲਾਂ ਦੀ ਪਾਲਕੀ ’ਚ ਬਿਠਾ ਕੇ ਪੰਡਾਲ ’ਚ ਲਿਆਂਦਾ ਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ।
ਇਸ ਮੌਕੇ ਮੇਅਰ ਅਮਰਜੀਤ ਸਿੰਘ ਸਿੱਧੂ, ਸਾਬਕਾ ਮੰਤਰੀ ਬਲਬੀਰ ਸਿੱਧੂ, ਡਿਪਟੀ ਮੇਅਰ ਕੁਲਜੀਤ ਬੇਦੀ, ਸ਼ਿਵ ਸੈਨਾ ਹਿੰਦ ਦੇ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ, ਸ੍ਰੀ ਹਿੰਦੂ ਤਖ਼ਤ ਦੇ ਅਸ਼ੋਕ ਤਿਵਾੜੀ, ਸੋਨੂੰ ਸੇਠੀ, ਦਵਿੰਦਰ ਕੌਰ ਵਾਲੀਆ, ਬਲਜੀਤ ਕੌਰ, ਜਸਪ੍ਰੀਤ ਕੌਰ, ਵਿਸ਼ਾਲ ਸਮੇਤ ਕਈ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਪੰਜਾਬ ਸਰਕਾਰ ਦਾ ਵੱਡਾ ਐਲਾਨ, ਚਾਈਨਾ ਡੋਰ ਦੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ ਇਨਾਮ
NEXT STORY