ਚੰਡੀਗੜ੍ਹ : ਜੇਕਰ ਤੁਸੀ ਵੀ ਥੈਲੇਸੀਮੀਆ ਪੀੜਤ ਹੋ, ਸਰੀਰ 'ਚ ਖ਼ੂਨ ਨਹੀਂ ਬਣਦਾ, ਵਾਰ-ਵਾਰ ਖ਼ੂਨ ਚੜਾਉਣਾ ਪੈਂਦਾ ਹੈ ਤਾਂ ਹੁਣ ਤੁਹਾਨੂੰ ਉਮਰਭਰ ਦੇ ਦਰਦ ਤੋਂ ਨਹੀਂ ਗੁਜ਼ਰਣਾ ਪਵੇਗਾ। ਪੰਜਾਬ 'ਚ ਹੁਣ ਇਕ ਅਰਜ਼ੀ ਨਾਲ ਬੱਚੇ ਦਾ ਬੌਨ ਮੈਰੋ ਟਰਾਂਸਪਲਾਂਟ ਕਰਵਾਇਆ ਜਾ ਸਕਦਾ ਹੈ। ਬੌਨ ਮੈਰੋ ਟਰਾਂਸਪਲਾਂਟ ਦਾ 10 ਲੱਖ ਰੁਪਏ ਤੱਕ ਦਾ ਖ਼ਰਚਾ ਨੈਸ਼ਨਲ ਮਿਸ਼ਨ ਦੇ ਤਹਿਤ ਸਿਹਤ ਅਤੇ ਪਰਿਵਾਰ ਕਲਆਣ ਮੰਤਰਾਲੇ ਅਤੇ ਕੋਲ ਇੰਡੀਆ ਲੀਮੀਟਿਡ ਸੰਯੁਕਤ ਰੂਪ ਨਾਲ ਦੇਵੇਗਾ। ਪੈਸੇ ਥੈਲੇਸੀਮੀਆ ਬਾਲ ਸੇਵਾ ਯੋਜਨਾ ਤਹਿਤ ਸਿੱਧੇ ਹਸਪਤਾਲ ਨੂੰ ਮਿਲਣਗੇ। 13 ਸਾਲ ਤੱਕ ਬੱਚਿਆਂ ਨੂੰ ਬੌਨ ਮੈਰੋ ਟਰਾਂਸਪਲਾਂਟ ਹੁਣ ਤੱਕ ਪੀ. ਜੀ. ਆਈ. ਚੰਡੀਗੜ੍ਹ ਤੇ ਸੀ. ਐੱਸ. ਸੀ. ਲੁਧਿਆਣਾ 'ਚ ਹੀ ਹੋ ਸਕੇਗਾ।
ਇਹ ਵੀ ਪੜ੍ਹੋ- ਗਰੀਬ ਪਰਿਵਾਰਾਂ 'ਤੇ ਟੁੱਟਾ ਦੁੱਖਾਂ ਦਾ ਪਹਾੜ, ਦਰਦਨਾਕ ਹਾਦਸੇ ਨੇ ਖੋਹ ਲਏ ਮਾਪਿਆਂ ਦੇ ਜਵਾਨ ਪੁੱਤ
ਦੇਸ਼ਭਰ 'ਚ ਇਹ ਯੋਜਨਾ ਸਾਲ 2017 'ਚ ਸ਼ੁਰੂ ਹੋਈ ਸੀ। ਦੋ ਚਰਨ ਪੂਰੇ ਹੋ ਚੁੱਕੇ ਹਨ। 8 ਮਈ ਨੂੰ ਤੀਸਰਾ ਚਰਨ ਸ਼ੁਰੂ ਹੋਵੇਗਾ। ਪ੍ਰਾਈਵੇਟ ਹਸਪਤਾਲ 'ਚ ਇਸ ਤੋਂ ਕਰੀਬ 25 ਤੋਂ 30 ਲੱਖ ਰੁਪਏ ਰੁਪਏ ਖ਼ਰਚ ਹੁੰਦੇ ਹਨ। ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਡਾ. ਬੌਬੀ ਗੁਲਾਟੀ ਮੁਤਾਬਕ ਹੁਣ ਪੰਜਾਬ 'ਚ ਵੀ ਇਹ ਯੋਜਨਾ ਲਾਗੂ ਹੋ ਗਈ ਹੈ। ਮਰੀਜ਼ ਪੋਰਟਲ 'ਤੇ ਆਨਲਾਈਨ ਅਰਜ਼ੀ ਜੇ ਸਕਦੇ ਹਨ। ਪੰਜਾਬ 'ਚ ਥੈਲੇਸੀਮੀਆ ਦੇ ਕੁੱਲ 1497 ਮਰੀਜ਼ ਹਨ, ਜਿਨ੍ਹਾਂ 'ਚ ਜ਼ਿਆਦਾਤਰ ਬੱਚੇ ਸ਼ਾਮਲ ਹਨ। ਜਦੋਂ ਬੌਨ ਮੈਰੋ ਮੇਚ ਹੋ ਜਾਣਦਾ ਹੈ ਤਾਂ ਥੈਲੇਸੀਮੀਆ ਬਾਲ ਸੇਵਾ ਯੋਜਨਾ ਤਹਿਤ ਟਰਾਂਸਪਲਾਂਟ ਲਈ ਐੱਨ. ਐੱਚ. ਐੱਮ. ਸਿੱਧਾ ਹਸਪਤਾਲ ਨੂੰ 10 ਲੱਖ ਰੁਪਏ ਦਾ ਖ਼ਰਚਾ ਦੇਵੇਗੀ।
ਇਹ ਵੀ ਪੜ੍ਹੋ- ਵੱਡੀ ਲਾਪ੍ਰਵਾਹੀ! ਬਿਨਾਂ ਕਾਰਡ ਪੜ੍ਹੇ ਸਿਹਤ ਕਰਮੀਆਂ ਨੇ ਬੱਚੇ ਦੇ ਲਗਾਏ 4 ਟੀਕੇ, ਹੋਈ ਮੌਤ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਮਕਾਨ ਦਾ ਤਾਲਾ ਤੋੜ ਕੇ ਲੱਖਾਂ ਦੀ ਨਕਦੀ ਤੇ ਗਹਿਣੇ ਚੋਰੀ
NEXT STORY