ਵੈੱਬ ਡੈਸਕ- ਹਿੰਦੂ ਧਰਮ 'ਚ ਦੇਵਉਠਨੀ ਏਕਾਦਸ਼ੀ ਦਾ ਵਿਸ਼ੇਸ਼ ਮਹੱਤਵ ਹੈ। ਇਹ ਉਹ ਦਿਨ ਹੁੰਦਾ ਹੈ ਜਦੋਂ ਭਗਵਾਨ ਵਿਸ਼ਨੂੰ ਜੀ ਆਪਣੀ ਚਾਰ ਮਹੀਨੇ ਦੀ ਯੋਗ ਨੀਂਦ ਤੋਂ ਜਾਗਦੇ ਹਨ। ਉਨ੍ਹਾਂ ਦੇ ਜਾਗਣ ਨਾਲ ਹੀ ਚਾਤੁਰਮਾਸ ਦਾ ਸਮਾਪਨ ਹੋ ਜਾਂਦਾ ਹੈ ਅਤੇ ਘਰਾਂ 'ਚ ਮੁੜ ਸ਼ੁੱਭ ਤੇ ਮੰਗਲਿਕ ਕਾਰਜਾਂ ਦੀ ਸ਼ੁਰੂਆਤ ਹੁੰਦੀ ਹੈ।
ਦੇਵਉਠਨੀ ਏਕਾਦਸ਼ੀ ਕਦੋਂ ਹੈ (Dev Uthani Ekadashi 2025 Date)
ਸਾਲ 2025 'ਚ ਦੇਵਉਠਨੀ ਏਕਾਦਸ਼ੀ 1 ਨਵੰਬਰ (ਸ਼ਨੀਵਾਰ) ਨੂੰ ਮਨਾਈ ਜਾਵੇਗੀ।
ਇਸ ਏਕਾਦਸ਼ੀ ਦਾ ਪਾਰਣ ਸਮਾਂ 2 ਨਵੰਬਰ ਦੁਪਹਿਰ 1:11 ਤੋਂ 3:23 ਵਜੇ ਤੱਕ ਰਹੇਗਾ।
ਹਰੀ ਵਾਸਰ ਦੇ ਸਮਾਪਤ ਹੋਣ ਦਾ ਸਮਾਂ ਦੁਪਹਿਰ 12:55 ਵਜੇ ਦਾ ਹੈ।
ਗੌਣ ਦੇਵਉਤਥਾਨ ਏਕਾਦਸ਼ੀ
ਗੌਣ ਦੇਵ ਉਤਥਾਨ ਏਕਾਦਸ਼ੀ ਵਰਤ 2 ਨਵੰਬਰ ਨੂੰ ਹੈ, ਜਿਸ ਦਾ ਪਾਰਣ ਸਮਾਂ 3 ਨਵੰਬਰ ਸਵੇਰੇ 6:34 ਤੋਂ 8:46 ਵਜੇ ਤੱਕ ਰਹੇਗਾ।
ਦੇਵਉਠਨੀ ਏਕਾਦਸ਼ੀ ਕਿਵੇਂ ਮਨਾਈ ਜਾਂਦੀ ਹੈ
	- ਸਵੇਰੇ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਵਰਤ ਦਾ ਸੰਕਲਪ ਲਓ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰੋ।
- ਘਰ ਦੇ ਵੇਹੜੇ 'ਚ ਵਿਸ਼ਨੂੰ ਜੀ ਦੇ ਚਰਨਾਂ ਦੀ ਆਕ੍ਰਿਤੀ ਬਣਾਓ।
- ਇਕ ਓਖਲੀ 'ਚ ਗੇਰੂ ਨਾਲ ਚਿੱਤਰ ਬਣਾ ਕੇ, ਉਸ ’ਤੇ ਫਲ, ਸਿੰਘਾੜੇ, ਰਿਤੂਫਲ, ਮਠਿਆਈ, ਬੇਰ ਅਤੇ ਗੰਨੇ ਰੱਖੋ ਤੇ ਡਲੀਆ ਨਾਲ ਢੱਕ ਦਿਓ।
- ਸ਼ਾਮ ਨੂੰ ਵਿਸ਼ਨੂੰ ਜੀ ਸਮੇਤ ਸਾਰੇ ਦੇਵਤਿਆਂ ਦੀ ਵਿਧੀਪੂਰਵਕ ਪੂਜਾ ਕਰੋ ਅਤੇ ਘਰ ਦੇ ਬਾਹਰ ਦੀਵੇ ਜਗਾਓ।
- ਰਾਤ ਦੇ ਸਮੇਂ ਸ਼ੰਖ, ਘੰਟੇ ਤੇ ਘੜਿਆਲ ਵਜਾ ਕੇ ਭਗਵਾਨ ਨੂੰ ਜਗਾਓ ਅਤੇ ਇਹ ਬੋਲੋ,“ਉਠੋ ਦੇਵਾ, ਬੈਠਾ ਦੇਵਾ, ਆਂਗੂਰੀਆ ਚਟਕਾਓ ਦੇਵਾ, ਨਵੀਂ ਸੂਤ, ਨਵਾਂ ਕਪਾਸ, ਦੇਵ ਉਠਾਏ ਕਾਰਤਿਕ ਮਾਸ।”
- ਇਸ ਤੋਂ ਬਾਅਦ ਭਗਵਾਨ ਵਿਸ਼ਨੂ ਦੀ ਆਰਤੀ ਕਰੋ ਤੇ ਪ੍ਰਸਾਦ ਵੰਡੋ।
ਤੁਲਸੀ ਵਿਵਾਹ ਦਾ ਮਹੱਤਵ (Tulsi Vivah on Dev Uthani Ekadashi)
ਦੇਵਉਠਨੀ ਏਕਾਦਸ਼ੀ ਦੇ ਦਿਨ ਕਈ ਸਥਾਨਾਂ ’ਤੇ ਤੁਲਸੀ ਵਿਵਾਹ ਦਾ ਵੀ ਆਯੋਜਨ ਹੁੰਦਾ ਹੈ। ਇਸ ਦਿਨ ਤੁਲਸੀ ਦੇ ਪੌਦੇ ਦਾ ਭਗਵਾਨ ਸ਼ਾਲਿਗ੍ਰਾਮ ਨਾਲ ਵਿਆਹ ਕਰਾਇਆ ਜਾਂਦਾ ਹੈ। 
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਇਨ੍ਹਾਂ 3 ਰਾਸ਼ੀਆਂ ਵਾਲੇ ਲੋਕਾਂ ਲਈ ਬੇਹੱਦ Lucky ਸਾਬਿਤ ਹੋਵੇਗਾ ਅਗਲਾ ਸਾਲ ! ਵਰ੍ਹੇਗਾ ਪੈਸਿਆਂ ਦਾ ਮੀਂਹ
NEXT STORY