ਜਲੰਧਰ - ਹਿੰਦੂ ਕੈਲੰਡਰ ਦੇ ਅਨੁਸਾਰ ਮਹਾਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਖ਼ ਨੂੰ ਮਨਾਇਆ ਜਾਂਦਾ ਹੈ। ਮਾਨਤਾਵਾਂ ਅਨੁਸਾਰ ਸ਼ਿਵਰਾਤਰੀ ਵਾਲੇ ਦਿਨ ਮਾਤਾ ਪਾਰਵਤੀ ਅਤੇ ਭਗਵਾਨ ਸ਼ਿਵ ਦਾ ਵਿਆਹ ਹੋਇਆ ਸੀ। ਅਜਿਹੇ ਵਿੱਚ ਭੋਲੇਨਾਥ ਦੇ ਭਗਤ ਹਰ ਸਾਲ ਇਸ ਤਿਉਹਾਰ ਨੂੰ ਬੜੀ ਧੂਮਧਾਮ ਨਾਲ ਮਨਾਉਂਦੇ ਹਨ। ਮਹਾਸ਼ਿਵਰਾਤਰੀ ਦੇ ਦਿਨ, ਭਗਵਾਨ ਸ਼ਿਵ ਦੇ ਸ਼ਰਧਾਲੂ ਸ਼ਰਧਾ ਅਤੇ ਵਿਸ਼ਵਾਸ ਨਾਲ ਵਰਤ ਵੀ ਰੱਖਦੇ ਹਨ ਅਤੇ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਰੇ ਰੀਤੀ-ਰਿਵਾਜਾਂ ਨਾਲ ਪੂਜਾ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਮਹਾਸ਼ਿਵਰਾਤਰੀ ਦੇ ਦਿਨ ਭੋਲੇਨਾਥ ਖੁਦ ਧਰਤੀ 'ਤੇ ਮੌਜੂਦ ਸ਼ਿਵਲਿੰਗ 'ਚ ਨਿਵਾਸ ਕਰਦੇ ਹਨ, ਇਸ ਲਈ ਮਹਾਸ਼ਿਵਰਾਤਰੀ ਦੇ ਦਿਨ ਸ਼ਿਵ ਦੀ ਪੂਜਾ ਕਰਨ ਨਾਲ ਕਈ ਗੁਣਾ ਲਾਭ ਮਿਲਦਾ ਹੈ।
8 ਮਾਰਚ ਨੂੰ ਹੈ ਮਹਾਸ਼ਿਵਰਾਤਰੀ
ਪੰਚਾਂਗ ਅਨੁਸਾਰ ਫਾਲਗੁਨ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਾਰੀਖ਼ ਦੀ ਸ਼ੁਰੂਆਤ 08 ਮਾਰਚ ਨੂੰ ਰਾਤ 09:57 ਵਜੇ ਹੋ ਰਹੀ ਹੈ ਅਤੇ ਅਗਲੇ ਦਿਨ ਯਾਨੀ 09 ਮਾਰਚ ਨੂੰ ਸ਼ਾਮ 06:17 ਵਜੇ ਇਸ ਦੀ ਸਮਾਪਤ ਹੋਵੇਗੀ। ਭਗਵਾਨ ਸ਼ਿਵ ਦੀ ਪੂਜਾ ਪ੍ਰਦੋਸ਼ ਕਾਲ ਦੌਰਾਨ ਕੀਤੀ ਜਾਂਦੀ ਹੈ। ਇਸ ਲਈ ਉਦੈ ਤਿਥੀ ਨੂੰ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਸਾਲ ਮਹਾਸ਼ਿਵਰਾਤਰੀ ਦਾ ਵਰਤ 08 ਮਾਰਚ 2024 ਨੂੰ ਮਨਾਇਆ ਜਾਵੇਗਾ।
ਇਹ ਵੀ ਪੜ੍ਹੋ - ਮਹਾਸ਼ਿਵਰਾਤਰੀ 'ਤੇ ਬਣ ਰਿਹਾ ਇਹ ਸ਼ੁੱਭ ਯੋਗ, ਇਨ੍ਹਾਂ 5 ਰਾਸ਼ੀਆਂ ਦੀ ਚਮਕੇਗੀ ਕਿਸਮਤ, ਪੈਸੇ ਦੀ ਹੋਵੇਗੀ ਵਰਖ਼ਾ
ਮਹਾਸ਼ਿਵਰਾਤਰੀ ਦੀ ਪੂਜਾ ਦਾ ਸ਼ੁੱਭ ਮਹੂਰਤ
8 ਮਾਰਚ ਨੂੰ ਸ਼ਿਵਰਾਤਰੀ ਦੀ ਪੂਜਾ ਦਾ ਸਮਾਂ ਸ਼ਾਮ 06:25 ਵਜੇ ਤੋਂ ਲੈ ਕੇ ਰਾਤ 09:28 ਤੱਕ ਰਹੇਗਾ। ਇਸ ਤੋਂ ਇਲਾਵਾ ਚਾਰ ਪ੍ਰਹਾਰਾਂ ਦੇ ਸ਼ੁਭ ਮਹੂਰਤ ਇਸ ਤਰ੍ਹਾਂ ਹਨ।
ਰਾਤ ਪਹਿਲੇ ਪ੍ਰਹਾਰ ਦੀ ਪੂਜਾ ਦਾ ਸਮਾਂ - ਸ਼ਾਮ 06:25 ਤੋਂ ਲੈ ਕੇ ਰਾਤ 09:28 ਤੱਕ
ਰਾਤ ਦੇ ਦੂਜੇ ਪ੍ਰਹਾਰ ਦੀ ਪੂਜਾ ਦਾ ਸਮਾਂ - 09 ਮਾਰਚ ਰਾਤ 09:28 ਵਜੇ ਤੋਂ 12:31 ਵਜੇ ਤੱਕ
ਰਾਤ ਤ੍ਰਿਤੀਆ ਪ੍ਰਹਾਰ ਦੀ ਪੂਜਾ ਦਾ ਸਮਾਂ - 12:31 ਸਵੇਰ ਤੋਂ ਲੈ ਕੇ 03:34 ਸਵੇਰੇ ਤੱਕ
ਰਾਤ ਚਤੁਰਥ ਪ੍ਰਹਾਰ ਦੀ ਪੂਜਾ ਦਾ ਸਮਾਂ - 03:34 ਸਵੇਰ ਤੋਂ ਲੈ ਕੇ 06:37 ਸਵੇਰ ਤੱਕ
ਇਹ ਵੀ ਪੜ੍ਹੋ - ਮਹਾਸ਼ਿਵਰਾਤਰੀ ਵਾਲੇ ਦਿਨ ਸ਼ਿਵ ਜੀ ਦੇ ਭਗਤ ਜ਼ਰੂਰ ਕਰਨ ਇਹ 3 ਉਪਾਅ, ਹੋਵੇਗੀ ਧਨ ਦੀ ਪ੍ਰਾਪਤੀ
ਮਹਾਸ਼ਿਵਰਾਤਰੀ ਦੀ ਪੂਜਾ ਕਿਵੇਂ ਕਰੀਏ?
. ਮਹਾਸ਼ਿਵਰਾਤਰੀ ਦੇ ਦਿਨ ਸਵੇਰੇ ਉੱਠ ਕੇ ਇਸ਼ਨਾਨ ਕਰੋ ਅਤੇ ਫਿਰ ਭਗਵਾਨ ਸ਼ਿਵ ਜੀ ਦਾ ਵਰਤ ਰੱਖਣ ਦਾ ਸੰਕਲਪ ਲਓ।
. ਸੰਕਲਪ ਦੌਰਾਨ ਵਰਤ ਦੀ ਮਿਆਦ ਪੂਰੀ ਕਰਨ ਲਈ ਭਗਵਾਨ ਸ਼ਿਵ ਦਾ ਆਸ਼ੀਰਵਾਦ ਲਓ।
. ਇਸ ਦਿਨ ਤੁਸੀਂ ਫਲਾਂ ਖਾਣ ਵਾਲਾ ਵਰਤ ਜਾਂ ਨਿਰਜਲਾ ਵਰਤ ਰੱਖਣ ਦਾ ਸੰਕਲਪ ਲਓ।
. ਇਸ ਤੋਂ ਬਾਅਦ ਸ਼ੁਭ ਮਹੂਰਤ ਵਿਚ ਭਗਵਾਨ ਸ਼ਿਵ ਦੀ ਪੂਜਾ ਕਰੋ।
. ਸਭ ਤੋਂ ਪਹਿਲਾਂ ਭਗਵਾਨ ਸ਼ੰਕਰ ਨੂੰ ਪੰਚਾਮ੍ਰਿਤ ਨਾਲ ਇਸ਼ਨਾਨ ਕਰਵਾਓ।
. ਨਾਲ ਹੀ 8 ਘੜੇ ਕੇਸਰ ਦੇ ਪਾਣੀ ਦੇ ਚੜ੍ਹਾਓ।
. ਇਸ ਦਿਨ ਸਾਰੀ ਰਾਤ ਦੀਵਾ ਜਗਾਓ।
. ਭਗਵਾਨ ਸ਼ਿਵ ਨੂੰ ਚੰਦਨ ਦਾ ਤਿਲਕ ਲਗਾਓ।
. ਬੇਲਪੱਤਰ, ਭੰਗ, ਧਤੂਰਾ, ਜਾਫਲ, ਕਮਲ ਗੱਟੇ, ਫਲ, ਮਿਠਾਈਆਂ, ਮਿੱਠਾ ਪਾਨ, ਅਤਰ ਅਤੇ ਦਕਸ਼ਨਾ ਚੜ੍ਹਾਓ।
. ਇਸ ਤੋਂ ਬਾਅਦ ਕੇਸਰ ਦੀ ਬਣੀ ਖੀਰ ਦੇ ਪ੍ਰਸ਼ਾਦ ਦਾ ਭੋਗ ਲਗਾਓ ਅਤੇ ਸਾਰਿਆਂ ਨੂੰ ਵੰਡੋ।
ਇਹ ਵੀ ਪੜ੍ਹੋ - Mahashivratri : ਮਹਾਸ਼ਿਵਰਾਤਰੀ ਦਾ ਵਰਤ ਰੱਖਣ ਵਾਲੇ ਲੋਕ ਇਨ੍ਹਾਂ ਚੀਜ਼ਾਂ ਦਾ ਕਰਨ ਸੇਵਨ, ਨਹੀਂ ਹੋਣਗੇ ਬੀਮਾਰ
ਅੱਜ ਦੇ ਦਿਨ 'ਤੇ ਵਿਸ਼ੇਸ਼ : ਕਲਿਆਣ ਦੀ ਰਾਤ-‘ਮਹਾਸ਼ਿਵਰਾਤਰੀ’
NEXT STORY