ਹਾਜੀਪੁਰ (ਜੋਸ਼ੀ)-ਹਾਜੀਪੁਰ ਪੁਲ ਵਿਖੇ ਮਾਈਨਿੰਗ ਮਿਨਰਲ ਐਕਟ ਦੇ ਤਹਿਤ ਦੋ ਬਜਰੀ ਨਾਲ ਲੋਡ ਟਿੱਪਰ ਕਾਬੂ ਕਰ ਕੇ ਕੇਸ ਦਰਜ ਕੀਤਾ ਗਿਆ ਹੈI ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ ’ਚ ਸੰਦੀਪ ਕੁਮਾਰ ਉੱਪ ਮੰਡਲ ਅਧਿਕਾਰੀ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਨੇ ਦੱਸਿਆ ਹੈ ਕਿ ਮੈਂ ਦੀਪਕ ਛਾਬੜਾ, ਜਤਿਨ ਗਰਗ ਅਤੇ ਹਰਮਿੰਦਰ ਪਾਲ ਦੇ ਨਾਲ ਪਿੰਡ ਭੱਲੋਵਾਲ ਦੇ ਲਾਗੇ ਨਹਿਰ 'ਤੇ ਅਚਾਨਕ ਚੈਕਿੰਗ ਕੀਤੀ ਤਾਂ ਟਿੱਪਰ ਨੰਬਰ ਪੀ. ਬੀ.02-ਈ. ਕੇ.-6590 ਅਤੇ ਪੀ. ਬੀ. 06 -5686 ਦੇ ਮਾਲਿਕ ਅਤੇ ਡਰਾਇਵਰ ਦੋਵੇਂ ਬਜਰੀ ਨਾਲ ਭਰੇ ਟਿੱਪਰ ਛੱਡ ਕੇ ਦੌੜ ਗਏI ਇਨ੍ਹਾਂ ਖ਼ਿਲਾਫ਼ ਹਾਜੀਪੁਰ ਪੁਲਸ ਸਟੇਸ਼ਨ ਵਿਖੇ ਮੁਕਦਮਾ ਨੰਬਰ 101 ਮਾਈਨਿੰਗ ਮਿਨਰਲ ਐਕਟ ਦੇ ਤਹਿਤ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈI
ਇਹ ਵੀ ਪੜ੍ਹੋ : 3 ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਕੀਤੀ ਖ਼ੁਦਕੁਸ਼ੀ, ਮਾਪਿਆਂ ਨੂੰ ਮਿਲਣ ਦੀ ਇੱਛਾ ਰਹਿ ਗਈ ਅਧੂਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹੁਣ ਬੈਸਾਖੀਆਂ ਦੇ ਸਹਾਰੇ ਚੱਲੇਗਾ ਜ਼ਿਲ੍ਹਾ ਪ੍ਰਸ਼ਾਸਨ, DC ਨੇ ਅਧਿਕਾਰੀਆਂ ਨੂੰ ਸੌਂਪੇ ਐਡੀਸ਼ਨਲ ਚਾਰਜ
NEXT STORY