ਮਹਿਤਪੁਰ (ਮਨੋਜ ਚੋਪੜਾ)- ਬੈਂਕ ’ਚੋਂ ਪੈਸੇ ਕਢਵਾ ਕੇ ਬਾਹਰ ਆਏ ਬਜ਼ੁਰਗ ਪਤੀ-ਪਤਨੀ ਦੇ 40,000 ਰੁਪਏ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਜਸਬੀਰ ਕੌਰ ਪਤਨੀ ਮੱਘਰ ਸਿੰਘ ਵਾਸੀ ਪਿੰਡ ਆਦਰਾਮਾਨ ਥਾਣਾ ਮਹਿਤਪੁਰ ਦੀ ਰਹਿਣ ਵਾਲੀ ਨੇ ਕਿਹਾ ਕਿ ਉਹ ਆਪਣੇ ਪਤੀ ਨਾਲ ਬੀਤੇ ਦਿਨ ਕਰੀਬ ਦੁਪਹਿਰ 2 ਵਜੇ ਪੰਜਾਬ ਨੈਸ਼ਨਲ ਬੈਂਕ ਬ੍ਰਾਂਚ ਮਹਿਤਪੁਰ ’ਚ ਪੈਸੇ ਕਢਵਾਉਣ ਲਈ ਗਈ ਅਤੇ ਆਪਣੇ ਖਾਤੇ ’ਚੋਂ 40,000 ਰੁਪਏ ਦੀ ਨਕਦੀ ਕਢਵਾਈ ਤੇ ਪੈਸੇ ਆਪਣੇ ਝੋਲੇ ’ਚ ਪਾ ਲਏ।
ਉਹ ਜਦ ਪੈਸੇ ਕਢਵਾ ਕੇ ਬਾਹਰ ਆਈ ਤਾਂ ਵੇਖਿਆ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਝੋਲੇ ਨੂੰ ਕਿਸੇ ਤਿੱਖੀ ਚੀਜ਼ ਨਾਲ ਕੱਟ ਲਾ ਕੇ ਉਸ ’ਚੋਂ 40,000 ਰੁਪਏ ਦੀ ਨਕਦੀ ਚੋਰੀ ਕਰ ਲਈ। ਬੈਂਕ ’ਚ ਕਾਫ਼ੀ ਭੀੜ ਸੀ ਅਤੇ ਜਿਸ ਸਮੇਂ ਉਹ ਪੈਸੇ ਕਢਵਾ ਰਹੀ ਸੀ ਤਾਂ ਕੁਝ ਲੋਕਾਂ ਦਾ ਧਿਆਨ ਉਸ ’ਚ ਸੀ। ਬਜ਼ੁਰਗ ਪਤੀ-ਪਤਨੀ ਨੇ ਪੁਲਸ ਤੋਂ ਮੰਗ ਕੀਤੀ ਹੈ ਬੈਂਕ ਅਤੇ ਆਸ-ਪਾਸ ਦੇ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕਰਵਾ ਕੇ ਚੋਰਾਂ ਦੀ ਭਾਲ ਕੀਤੀ ਜਾਵੇ ਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।
ਇਹ ਵੀ ਪੜ੍ਹੋ- ਡਿੰਪੀ ਢਿੱਲੋਂ ਦੇ 'ਆਪ' 'ਚ ਸ਼ਾਮਲ ਹੋਣ 'ਤੇ CM ਮਾਨ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਹੁਸ਼ਿਆਰਪੁਰ ਵਿਖੇ ਸਾਬਕਾ AIG ਆਸ਼ੀਸ਼ ਕਪੂਰ ਦੇ ਭਰਾ ਦੇ ਹਸਪਤਾਲ 'ਤੇ ਵਿਜੀਲੈਂਸ ਦੀ ਰੇਡ
NEXT STORY