ਜਲੰਧਰ (ਮਹੇਸ਼)-ਢਿੱਲਵਾਂ ਚੌਂਕ ਨੇੜੇ ਐਤਵਾਰ ਨੂੰ ਇਕ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟੱਕਰ ਨਾਲ ਐਕਟਿਵਾ ਸਵਾਰ ਪਤੀ-ਪਤਨੀ ਅਤੇ 3 ਬੱਚੇ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। 11 ਮਹੀਨਿਆਂ ਦੀ 1 ਬੱਚੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮਾਮਲੇ ਦੀ ਜਾਂਚ ਦਕੋਹਾ (ਨੰਗਲਸ਼ਾਮਾ) ਪੁਲਸ ਚੌਂਕੀ ਦੇ ਏ. ਐੱਸ. ਆਈ. ਟਹਿਲ ਦਾਸ ਕਰ ਰਹੇ ਹਨ। ਪੁਲਸ ਨੇ ਦੋਸ਼ੀ ਮੋਟਰਸਾਈਕਲ ਚਾਲਕ ਮੁਹੰਮਦ ਨਾਂ ਦੇ ਨੀਗਰੋ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ- ਜਲੰਧਰ ਜ਼ਿਲ੍ਹੇ ਦੀ ਇਸ ਫੈਕਟਰੀ 'ਚ ਚੱਲ ਰਿਹਾ ਸੀ ਗਊਆਂ ਨੂੰ ਵੱਢਣ ਦਾ ਕੰਮ, 13 ਨੌਜਵਾਨ ਰੰਗੇ ਹੱਥੀਂ ਗ੍ਰਿਫ਼ਤਾਰ
ਮਿਲੀ ਜਾਣਕਾਰੀ ਮੁਤਾਬਕ ਐਕਟਿਵਾ ਸਵਾਰ ਕਮਲ ਵਿਹਾਰ ਨਿਵਾਸੀ ਸੰਜੀਵ ਕੁਮਾਰ ਆਪਣੀ ਪਤਨੀ ਰਚਨਾ, 2 ਬੇਟੀਆਂ (11 ਮਹੀਨਿਆਂ ਦੀ ਅਰਾਧਿਆ, 6 ਸਾਲ ਦੀ ਤਨਿਸ਼ਕਾ) ਅਤੇ 5 ਸਾਲ ਦੀ ਭਤੀਜੀ ਪ੍ਰਤਿਸ਼ਠਾ ਨਾਲ ਗੁਰਦੁਆਰਾ ਤੱਲ੍ਹਣ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਵੱਲ ਜਾ ਰਿਹਾ ਸੀ। ਢਿੱਲਵਾਂ ਚੌਂਕ ਨੇੜੇ ਹੁਸ਼ਿਆਰਪੁਰ ਰੋਡ ਤੋਂ ਗਲਤ ਸਾਈਡ ਆ ਰਹੇ ਇਕ ਨੀਗਰੋ ਨੇ ਆਪਣਾ ਮੋਟਰਸਾਈਕਲ ਉਨ੍ਹਾਂ ਦੀ ਐਕਟਿਵਾ ਵਿਚ ਮਾਰ ਦਿੱਤਾ, ਜਿਸ ਤੋਂ ਬਾਅਦ ਉਹ ਸਾਰੇ ਸੜਕ ’ਤੇ ਡਿੱਗ ਕੇ ਜ਼ਖ਼ਮੀ ਹੋ ਗਏ ਅਤੇ ਲੋਕਾਂ ਨੇ ਉਨ੍ਹਾਂ ਨੂੰ ਨਜ਼ਦੀਕੀ ਜੌਹਲ ਹਸਪਤਾਲ ਵਿਚ ਦਾਖ਼ਲ ਕਰਵਾਇਆ। ਜ਼ਖ਼ਮੀ ਲੋਕਾਂ ਦੀ ਐਕਟਿਵਾ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ।
ਇਹ ਵੀ ਪੜ੍ਹੋ- ਜਲੰਧਰ: ਗੁਰੂ ਨਾਨਕ ਮਿਸ਼ਨ ਚੌਂਕ 'ਚ ਭਿੜੇ ਭਿਖਾਰੀ, ਦਿਵਿਆਂਗ ਭਿਖਾਰੀ ਨੂੰ ਵੇਖ ਲੋਕਾਂ ਦੇ ਉੱਡੇ ਹੋਸ਼
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਚੋਰ 15 ਤੋਲੇ ਕਰੀਬ ਸੋਨੇ ਦੇ ਗਹਿਣੇ ਤੇ 50 ਹਜ਼ਾਰ ਨਕਦੀ ਲੈ ਕੇ ਹੋਏ ਫਰਾਰ
NEXT STORY