ਹਾਜੀਪੁਰ (ਜੋਸ਼ੀ)- ਹਾਜੀਪੁਰ ਪੁਲਸ ਸਟੇਸ਼ਨ ਵਿਖੇ ਪਸ਼ੂ ਤਸਕਰੀ ਦੇ ਦੋਸ਼ ਹੇਠ ਤਿੰਨ ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ׀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਹਾਜੀਪੁਰ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਹਾਜੀਪੁਰ ਪੁਲਸ ਨੂੰ ਦਿੱਤੇ ਬਿਆਨ 'ਚ ਰਾਮਪਾਲ ਸ਼ਰਮਾ ਪੁੱਤਰ ਸੁਰੇਸ਼ ਕੁਮਾਰ ਵਾਸੀ ਮੋਤਲਾ ਪੁਲਸ ਸਟੇਸ਼ਨ ਮੁਕੇਰੀਆਂ ਨੇ ਦੱਸਿਆ ਹੈ ਕਿ ਉਹ ਅਤੇ ਉਸ ਦੇ ਵਰਕਰਾਂ ਵੱਲੋਂ ਇਕ ਕੈਟਰ ਨੰਬਰੀ ਯੂ. ਪੀ.11-ਬੀ. ਟੀ. 6559 ਜਿਸ ਵਿਚ ਡਰਾਈਵਰ ਜੋਗੇਸ਼ ਕੁਮਾਰ ਪੁੱਤਰ ਪ੍ਰੇਮ ਚੰਦ ਵਾਸੀ ਕਾਸਮਪੁਰ ਥਾਨਾਂ ਨਕੁਰ ਜ਼ਿਲ੍ਹਾ ਸਹਾਰਨਪੁਰ ਯੂ.ਪੀ, ਕਾਲਾ ਪੁੱਤਰ ਇੰਨ ਵਾਸੀ ਅੰਬੇਟਾਪੀਰ ਥਾਨਾਂ ਨਕੁਰ ਜ਼ਿਲ੍ਹਾ ਸਹਾਰਨਪੁਰ ਯੂ.ਪੀ., ਫ਼ਸਰ ਪੁੱਤਰ ਨੂਰ ਹੁਸਨ ਵਾਸੀ ਗੰਗੋਹ ਥਾਨਾਂ ਗੰਗੋਹ ਜ਼ਿਲ੍ਹਾ ਸਹਾਰਨਪੁਰ ਯੂ. ਪੀ. ਨੂੰ ਕਰੀਬ 48 ਪਸ਼ੂ ਮੱਝਾਂ ਅਤੇ ਕੱਟੇ ਕੈਟਰ ਵਿਚ ਬੜੀ ਬੇਰਹਿਮੀ ਨਾਲ ਬੰਨ੍ਹ ਕੇ ਲੱਦੇ ਹੋਏ ਸਨ, ਜੋ ਇਨ੍ਹਾਂ ਨੂੰ ਸ਼ੈਲਟਰ ਹਾਉਸ ਵਿਚ ਵੱਢਣ ਲਈ ਲੈ ਕੇ ਜਾ ਰਹੇ ਸਨ। ਉਨ੍ਹਾਂ ਨੂੰ ਹਾਜੀਪੁਰ ਦੇ ਟੀ-ਪੁਆਇੰਟ ਨੇੜੇ ਰੋਕ ਕੇ ਏ. ਐੱਸ. ਆਈ. ਭਰਤ ਸਿੰਘ ਵੱਲੋਂ ਕੈਟਰ ਚਾਲਕ ਅਤੇ ਉਸ ਦੇ ਸਾਥੀਆਂ ਕੋਲ ਇਸ ਸਬੰਧੀ ਕੋਈ ਵੀ ਪਰਮਿੰਟ, ਕਾਗਜ਼ਾਤ ਜਾਂ ਪਹੁੰਚ ਰਸੀਦ ਨਾ ਪੇਸ਼ ਕਰਨ 'ਤੇ ਹਾਜੀਪੁਰ ਪੁਲਸ ਸਬੰਧੀ ਜੋਗੇਸ਼ ਕੁਮਾਰ, ਕਾਲਾ ਅਤੇ ਫ਼ਸਰ ਨੂੰ ਕਾਬੂ ਕਰਕੇ ਇਨ੍ਹਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ׀
ਇਹ ਵੀ ਪੜ੍ਹੋ: ਜਲੰਧਰ 'ਚ ਹੁਣ ਬਰਲਟਨ ਪਾਰਕ ਨਹੀਂ ਸਗੋਂ ਇਸ ਪਾਰਕ 'ਚ ਲੱਗੇਗੀ ਪਟਾਕਾ ਮਾਰਕਿਟ, DC ਵੱਲੋਂ NOC ਜਾਰੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਹੁਣ ਬਰਲਟਨ ਪਾਰਕ ਨਹੀਂ ਸਗੋਂ ਇਸ ਪਾਰਕ 'ਚ ਲੱਗੇਗੀ ਪਟਾਕਾ ਮਾਰਕਿਟ, DC ਵੱਲੋਂ NOC ਜਾਰੀ
NEXT STORY