ਕਪੂਰਥਲਾ (ਭੂਸ਼ਣ/ਮਲਹੋਤਰਾ)-ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਲਾਟਰੀ ਦੀ ਆੜ ’ਚ ਦੜ੍ਹਾ-ਸੱਟਾ ਲਗਾਉਣ ਦੇ ਮਾਮਲੇ ’ਚ ਕਾਰਵਾਈ ਕਰਦਿਆਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 3600 ਰੁਪਏ ਦੀ ਨਕਦੀ, ਦੜ੍ਹਾ-ਸੱਟਾ ਲਗਾਉਣ ਵਾਲੀਆਂ ਪਰਚੀਆਂ ਤੇ ਰਜਿਸਟਰ ਬਰਾਮਦ ਕੀਤਾ ਹੈ। ਮੁਲਜ਼ਮ ਦਾ ਸਾਥੀ ਜਿਥੇ ਫਰਾਰ ਹੋ ਗਿਆ, ਉੱਥੇ ਹੀ ਥਾਣਾ ਸਿਟੀ ਪੁਲਸ ਨੇ ਦੋ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਐੱਸ. ਐੱਸ. ਪੀ. ਕਪੂਰਥਲਾ ਦਯਾਮਾ ਹਰੀਸ਼ ਓਮਪ੍ਰਕਾਸ਼ ਦੇ ਹੁਕਮਾਂ ’ਤੇ ਜ਼ਿਲ੍ਹਾ ਭਰ ’ਚ ਚੱਲ ਰਹੀ ਅਪਰਾਧ ਵਿਰੋਧੀ ਮੁਹਿੰਮ ਦੇ ਤਹਿਤ ਐੱਸ. ਪੀ. (ਡੀ.) ਜਗਜੀਤ ਸਿੰਘ ਸਰੋਆ ਤੇ ਡੀ. ਐੱਸ. ਪੀ. (ਡੀ.) ਅੰਮ੍ਰਿਤ ਸਵਰੂਪ ਡੋਗਰਾ ਦੀ ਨਿਗਰਾਨੀ ’ਚ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਸਿਕੰਦਰ ਸਿੰਘ ਦੀ ਅਗਵਾਈ ਹੇਠ ਪੁਲਸ ਟੀਮ ਨੇ ਇਕ ਮੁਖਬਰ ਖਾਸ ਦੀ ਸੂਚਨਾ ’ਤੇ ਦੜ੍ਹਾ ਸੱਟਾ ਲਗਾ ਰਹੇ ਸ਼ਿਵ ਸ਼ੰਕਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ ਬੱਕਰਖਾਨਾ ਕਪੂਰਥਲਾ ਤੇ ਰਾਜੂ ਅਟਵਾਲ ਮੁਹੱਲਾ ਸ਼ਹਿਰੀਆਂ ਦੀ ਦੁਕਾਨ ’ਤੇ ਛਾਪੇਮਾਰੀ ਕੀਤੀ, ਜਿਥੋਂ ਭਾਰੀ ਮਾਤਰਾ ’ਚ ਦੜ੍ਹਾ ਸੱਟਾ ਲਗਾਉਣ ਵਾਲੀਆਂ ਪਰਚੀਆਂ, ਰਜਿਸਟਰ ਤੇ 3600 ਰੁਪਏ ਦੀ ਨਕਦੀ ਬਰਾਮਦ ਕੀਤੀ। ਇਸ ਦੌਰਾਨ ਪੁਲਸ ਨੇ ਸ਼ਿਵ ਸ਼ੰਕਰ ਪੁੱਤਰ ਅਸ਼ੋਕ ਕੁਮਾਰ ਨੂੰ ਮੌਕੇ ’ਤੇ ਕਾਬੂ ਕਰ ਲਿਆ, ਜਦਕਿ ਉਸ ਦੇ ਸਾਥੀ ਰਾਜੂ ਅਟਵਾਲ ਦੀ ਤਲਾਸ਼ ਜਾਰੀ ਹੈ। ਦੋਵਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਕਪੂਰਥਲਾ ਕੇਂਦਰੀ ਜੇਲ੍ਹ ’ਚੋਂ 6 ਮੋਬਾਇਲ ਫੋਨ, ਸਿਮ ਕਾਰਡ ਤੇ ਹੋਰ ਸਾਮਾਨ ਬਰਾਮਦ
NEXT STORY