ਜਲੰਧਰ (ਵਰੁਣ)–ਜਵਾਲਾ ਨਗਰ ਵਿਚ ਮਨੀ ਐਕਸਚੇਂਜਰ ’ਤੇ ਚਾਕੂਆਂ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਦੇਰ ਰਾਤ ਹੀ ਪੁਲਸ ਨੇ ਕੇਸ ਦਰਜ ਕਰ ਲਿਆ ਸੀ। ਥਾਣਾ ਨੰਬਰ 1 ਦੇ ਮੁਖੀ ਸੁਖਬੀਰ ਸਿੰਘ ਨੇ ਦੱਸਿਆ ਕਿ ਜਵਾਲਾ ਨਗਰ ਵਿਚ ਅਰੋੜਾ ਮੋਬਾਇਲ ਸ਼ਾਪ ਦੇ ਮਾਲਕ ਸੁਨੀਲ ਨੇ ਉਨ੍ਹਾਂ ਨੂੰ ਬਿਆਨ ਦਿੱਤੇ ਸਨ ਕਿ ਸ਼ਾਂਤੀ ਵਿਹਾਰ ਦੀ ਰਹਿਣ ਵਾਲੀ ਔਰਤ ਉਸ ਦੀ ਦੁਕਾਨ ’ਤੇ ਪੈਸੇ ਟਰਾਂਸਫਰ ਕਰਵਾਉਣ ਆਈ ਸੀ ਪਰ ਸਰਵਰ ਡਾਊਨ ਹੋਣ ਕਾਰਨ ਪੈਸੇ ਟਰਾਂਸਫਰ ਨਹੀਂ ਹੋਏ, ਜਿਸ ਕਾਰਨ ਉਸਨੇ ਪੈਸੇ ਆਪਣੇ ਕੋਲ ਰੱਖ ਕੇ ਬਾਅਦ ਵਿਚ ਦੁਬਾਰਾ ਕੋਸ਼ਿਸ਼ ਕਰਨ ਨੂੰ ਕਿਹਾ।
ਇਹ ਵੀ ਪੜ੍ਹੋ : PPR ਮਾਰਕੀਟ ’ਚ ਜਾਣ ਵਾਲੇ ਸਾਵਧਾਨ, ਵੱਡੇ ਐਕਸ਼ਨ ਦੀ ਤਿਆਰੀ 'ਚ ਪੁਲਸ, ਮਾਲਕ ਵੀ ਨਹੀਂ ਜਾਣਗੇ ਬਖ਼ਸ਼ੇ
ਕੁਝ ਸਮੇਂ ਬਾਅਦ ਔਰਤ ਦੋਬਾਰਾ ਆਈ ਅਤੇ ਦੁਕਾਨ ਵਿਚ ਹੰਗਾਮਾ ਕਰਨ ਲੱਗੀ। ਉਸ ਨੇ ਦੋਬਾਰਾ ਚੈੱਕ ਕਰਨ ਨੂੰ ਕਿਹਾ ਪਰ ਇਸ ਦੌਰਾਨ ਔਰਤ ਦਾ ਬੇਟਾ ਚਾਕੂ ਲੈ ਕੇ ਆ ਗਿਆ ਅਤੇ ਸੁਨੀਲ ’ਤੇ ਹਮਲਾ ਕਰ ਦਿੱਤਾ। ਜ਼ਖ਼ਮੀ ਸੁਨੀਲ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿਸ ਦੇ ਇਲਾਜ ਉਪਰੰਤ ਉਸ ਨੂੰ ਛੁੱਟੀ ਮਿਲ ਗਈ ਹੈ। ਪੁਲਸ ਨੇ ਸੁਨੀਲ ਦੇ ਬਿਆਨਾਂ ’ਤੇ ਮੁਲਜ਼ਮ ਇੰਦਰ ਪ੍ਰਤਾਪ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਇਸ ਮਸਾਜ ਸੈਂਟਰ ’ਚ ਚੱਲ ਰਿਹੈ ਗੰਦਾ ਧੰਦਾ, ਸਾਹਮਣੇ ਆਏ ਸਟਿੰਗ ਨਾਲ ਹੋਇਆ ਵੱਡਾ ਖ਼ੁਲਾਸਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਆਪ੍ਰੇਸ਼ਨ ਸੀਲ-5 ਤਹਿਤ ਐਕਸ਼ਨ 'ਚ ਪੁਲਸ, ਸ਼ਰਾਰਤੀ ਅਨਸਰਾਂ 'ਤੇ ਰੱਖੀ ਨਜ਼ਰ
NEXT STORY