ਭੁਲੱਥ,(ਰਜਿੰਦਰ,ਭੂਪੇਸ਼) : ਬਹੁਤ ਲੰਮੇ ਸਮੇਂ ਤੋਂ ਸਬ ਡਵੀਜ਼ਨ ਭੁਲੱਥ 'ਚ ਚੱਲੀ ਆ ਰਹੀ ਜੁਡੀਸ਼ੀਅਲ ਕੋਰਟ ਦੀ ਘਾਟ ਹੁਣ ਪੂਰੀ ਹੋ ਗਈ ਹੈ, ਕਿਉਂਕਿ 16 ਮਾਰਚ ਦਿਨ ਸ਼ਨੀਵਾਰ ਨੂੰ ਭੁਲੱਥ 'ਚ ਸਬ ਡਵੀਜ਼ਨ ਪੱਧਰ ਦੀ ਜੁਡੀਸ਼ੀਅਲ ਕੋਰਟ ਦਾ ਉਦਘਾਟਨ ਹੋ ਜਾਵੇਗਾ। ਜਿਸ ਸੰਬੰਧੀ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਲੋਂ ਆਰਡਰ ਜਾਰੀ ਕਰ ਦਿੱਤਾ ਗਿਆ ਹੈ। ਬੀਤੀ 12 ਮਾਰਚ ਨੂੰ ਮਾਣਯੋਗ ਹਾਈਕੋਰਟ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ 'ਚ ਭੁਲੱਥ 'ਚ ਨਵੀਂ ਕੋਰਟ ਦੀ ਸਥਾਪਨਾ ਕਰਦੇ ਹੋਏ ਇਥੇ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ) ਦੀ ਪੋਸਟ ਸਥਾਪਿਤ ਕੀਤੀ ਗਈ ਹੈ। ਜਿਸ ਸੰਬੰਧੀ ਜੱਜ ਡਾ. ਸੁਸ਼ੀਲ ਬੋਧ ਦੀ ਨਿਯੁਕਤੀ ਵੀ ਕਰ ਦਿੱਤੀ ਗਈ ਹੈ। ਮਾਣਯੋਗ ਹਾਈਕੋਰਟ ਵਲੋਂ ਕੱਢੇ ਗਏ ਆਰਡਰ 'ਚ 16 ਮਾਰਚ ਦਿਨ ਸ਼ਨੀਵਾਰ ਨੂੰ ਭੁਲੱਥ 'ਚ ਕੋਰਟ ਦਾ ਉਦਘਾਟਨ ਕੀਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਭੁਲੱਥ 'ਚ ਸਬ ਡਵੀਜ਼ਨ ਪੱਧਰ ਦਾ ਜੁਡੀਸ਼ੀਅਲ ਕੋਰਟ ਸ਼ੁਰੂ ਕਰਨ ਦੀ ਕਵਾਇਦ ਕਾਫੀ ਦੇਰ ਤੋਂ ਚੱਲੀ ਆ ਰਹੀ ਹੈ। ਜਿਸ ਸੰਬੰਧੀ ਬੀਤੇ ਵਰੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜੱਜ ਮਾਣਯੋਗ ਜਸਟਿਸ ਕੁਲਦੀਪ ਸਿੰਘ ਨੇ ਭੁਲੱਥ ਸ਼ਹਿਰ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਭੁਲੱਥ 'ਚ ਸਬ ਡਵੀਜ਼ਨ ਕੰਪਲੈਕਸ ਦੀ ਪੁਰਾਣੀ ਇਮਾਰਤ 'ਚ ਜੁਡੀਸ਼ੀਅਲ ਕੰਪਲੈਕਸ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਜਿਸ ਦਾ ਜਾਇਜਾ ਮਾਣਯੋਗ ਜਸਟਿਸ ਕੁਲਦੀਪ ਸਿੰਘ ਵਲੋਂ ਬੀਤੀਂ 4 ਮਾਰਚ ਨੂੰ ਵੀ ਲਿਆ ਗਿਆ ਸੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਟਿਸ ਕੁਲਦੀਪ ਸਿੰਘ ਨੇ ਕਿਹਾ ਸੀ ਕਿ ਮਾਰਚ ਦੇ ਅਖੀਰ ਜਾ ਅਪ੍ਰੈਲ ਦੇ ਪਹਿਲੇ ਹਫਤੇ ਇਥੇ ਕੋਰਟ ਸ਼ੁਰੂ ਹੋ ਜਾਵੇਗੀ। ਜਿਸ ਤੋਂ ਬਾਅਦ ਬੀਤੇ ਦਿਨੀਂ ਹਾਈਕੋਰਟ ਵਲੋਂ ਜਾਰੀ ਕੀਤੇ ਗਏ ਆਰਡਰਾਂ ਨਾਲ ਭੁਲੱਥ ਵਿਚ ਜੁਡੀਸ਼ੀਅਲ ਕੋਰਟ ਸ਼ੁਰੂ ਹੋਣ ਦੀ ਉਡੀਕ ਹੁਣ ਖਤਮ ਹੋ ਚੁੱਕੀ ਹੈ। ਇਥੇ ਇਹ ਦੱਸਣਯੋਗ ਹੈ ਕਿ ਜੁਡੀਸ਼ੀਅਲ ਕੋਰਟ ਲਈ ਤਿਆਰ ਕੀਤੇ ਗਏ ਕਮਰਿਆਂ ਤੇ ਇਮਾਰਤ ਤੋਂ ਇਲਾਵਾ ਕੋਰਟ ਰੂਮ ਦਾ ਕੰਮ ਵੀ ਲਗਭਗ ਮੁਕੰਮਲ ਹੈ। ਦੂਜੇ ਪਾਸੇ ਇਸ ਕੋਰਟ ਦੇ ਖੁੱਲਣ ਨਾਲ ਭੁਲੱਥ, ਬੇਗੋਵਾਲ, ਸੁਭਾਨਪੁਰ ਤੇ ਢਿੱਲਵਾਂ ਪੁਲਸ ਥਾਣਿਆਂ ਦੇ ਮਾਮਲੇ ਵੀ ਭੁਲੱਥ ਦੀ ਅਦਾਲਤ ਵਿਚ ਸੁਣੇ ਜਾਣਗੇ। ਇਸ ਤੋਂ ਇਲਾਵਾ ਸਬ ਡਵੀਜ਼ਨ ਭੁਲੱਥ ਦੇ ਲੋਕਾਂ ਨੂੰ ਵੀ ਹੁਣ ਅਦਾਲਤੀ ਕੰਮਾਂ ਲਈ ਕਪੂਰਥਲਾ ਨਹੀਂ ਜਾਣਾ ਪਵੇਗਾ, ਸਗੋਂ ਭੁਲੱਥ ਵਿਚ ਹੀ ਲਈ ਕੋਰਟ ਦੀ ਸਹੂਲਤ ਸ਼ੁਰੂ ਹੋ ਜਾਵੇਗੀ।
ਲੜਕੀ ਦੇ ਬਚਾਅ ਲਈ ਆਏ ਕੰਡਕਟਰ 'ਤੇ ਨੌਜਵਾਨਾਂ ਨੇ ਕੀਤਾ ਹਮਲਾ
NEXT STORY