ਨੰਗਲ (ਚੌਹਾਨ)-ਸ੍ਰੀ ਅਨੰਦਪੁਰ ਸਾਹਿਬ/ਨੰਗਲ ਹਾਈਡਲ ਚੈਨਲ ਨਹਿਰ ਨੇੜੇ ਅਤੇ ਸਤਿਸੰਗ ਸੜਕ ਕੋਲ ਇਕ ਨੌਜਵਾਨ ਦੀ ਸ਼ੱਕੀ ਹਾਲਾਤ ਵਿਚ ਲਾਸ਼ ਬਰਾਮਦ ਹੋਈ ਹੈ। ਪੁਲਸ ਨੇ ਲਾਸ਼ ਨੂੰ ਕਬਜੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਪੁਰਦ ਕਰ ਦਿੱਤਾ ਹੈ।
ਮ੍ਰਿਤਕ ਦੇ ਤਾਏ ਦੇ ਲੜਕੇ ਰਾਜਵੀਰ ਸਿੰਘ ਨੇ ਕਿਹਾ ਕਿ ਨੌਜਵਾਨ ਦਾ ਨਾਮ ਗੁਰਦੀਪ ਸਿੰਘ ਹੈ ਅਤੇ ਉਸ ਦੀ ਉਮਰ ਕਰੀਬ 31 ਸਾਲ ਹੈ। ਹਾਲੇ ਤੱਕ ਉਸ ਦਾ ਵਿਆਹ ਨਹੀਂ ਹੋਇਆ ਸੀ। ਉਹ ਤਸਿਹੀਲ ਨੰਗਲ ਦੇ ਹੀ ਪਿੰਡ ਨੰਗਲੀ ਵਿਚ ਰਹਿੰਦਾ ਸੀ। ਉਹ ਰੋਜ਼ਾਨਾ ਦੀ ਤਰ੍ਹਾਂ ਬੀਤੀ ਸ਼ਾਮ ਵੀ ਆਪਣੇ ਮੋਟਰਸਾਈਕਲ ’ਤੇ ਰੇਲਵੇ ਪ੍ਰਾਜੈਕਟ ’ਚ ਕੰਮ ’ਤੇ ਗਿਆ ਸੀ ਪਰ ਜਦੋਂ ਸਵੇਰੇ ਦੇਰ ਤੱਕ ਉਹ ਨਹੀਂ ਪਹੁੰਚਿਆ ਤਾਂ ਅਸੀਂ ਉਸ ਦੀ ਭਾਲ ਕਰਨੀ ਸ਼ੁਰੂ ਕੀਤੀ ਅਤੇ ਮੋਬਾਇਲ ਲੋਕੇਸ਼ਨ ਤੋਂ ਪਤਾ ਲੱਗਿਆ ਕਿ ਉਹ ਨੰਗਲ ਵਿਚ ਹੈ। ਉਸ ਦੀ ਲਾਸ਼ ਕੋਲ ਮੋਬਾਇਲ ਫੋਨ ਤਾਂ ਲੱਭ ਗਿਆ ਪਰ ਉਸ ਦਾ ਪਰਸ ਅਤੇ ਮੋਟਰ ਸਾਈਕਲ ਗਾਇਬ ਹੈ। ਗੁਰਦੀਪ ਦੇ ਗਲ ’ਤੇ ਨਿਸ਼ਾਨ ਵੇਖੇ ਗਏ ਹਨ ਅਤੇ ਉਸ ਦੀ ਇਕ ਸਾਈਡ ਵੀ ਨੀਲੀ ਫਿਰ ਗਈ ਹੈ, ਜਿਵੇਂ ਉਸ ਦਾ ਕਿਸੇ ਨੇ ਸੋਚੀ ਸਮਝੀ ਸਾਜਿਸ਼ ਤਹਿਤ ਕਤਲ ਕੀਤਾ ਹੋਵੇ।
ਇਹ ਵੀ ਪੜ੍ਹੋ- ਜਲੰਧਰ ਵੈਸਟ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਅੱਜ ਕਰ ਸਕਦੀ ਹੈ ਉਮੀਦਵਾਰ ਦਾ ਐਲਾਨ
ਥਾਣਾ ਮੁਖੀ ਹਰਦੀਪ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੈ ਪੁਲਸ ਪਾਰਟੀ ਘਟਨਾ ਵਾਲੀ ਥਾਂ ’ਤੇ ਪਹੁੰਚ ਗਈ ਸੀ। ਵੇਖਣ ’ਤੇ ਪਤਾ ਚੱਲਦਾ ਹੈ ਕਿ ਕਿਸੇ ਜ਼ਹਿਰੀਲੀ ਚੀਜ ਦੇ ਕੱਟਣ ਨਾਲ ਉਕਤ ਨੌਜਵਾਨ ਦੀ ਮੌਤ ਹੋਈ ਹੈ ਕਿਉਂਕਿ ਜਿੱਥੇ ਉਸ ਦਾ ਸਰੀਰ ਨੀਲਾ ਪੈ ਗਿਆ ਸੀ ਅਤੇ ਮੂੰਹ ’ਚੋਂ ਝੱਗ ਜਿਹੀ ਨਜ਼ਰ ਆ ਰਹੀ ਸੀ। ਬਾਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਲੱਗੇਗਾ।
ਇਹ ਵੀ ਪੜ੍ਹੋ- ਗਰਮੀ ਤੋਂ ਜਲਦ ਮਿਲੇਗੀ ਰਾਹਤ, ਓਰੇਂਜ ਤੇ ਯੈਲੋ ਅਲਰਟ ਦਰਮਿਆਨ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਤਲੁਜ ਕੰਢੇ ਚੱਲੀ ਐਕਸਾਈਜ਼ ਵਿਭਾਗ ਦੀ ਸਰਚ ਮੁਹਿੰਮ ’ਚ 6800 ਲਿਟਰ ਲਾਹਣ ਬਰਾਮਦ, ਸਾਮਾਨ ਜ਼ਬਤ
NEXT STORY