ਜਲੰਧਰ (ਜ.ਬ.)— ਜਗਰਾਤੇ 'ਚ ਨਾ ਲਿਜਾਣ ਤੋਂ ਗੁੱਸੇ 'ਚ ਆਏ ਸ਼ਾਂਤੀ ਵਿਹਾਰ ਦੇ 8ਵੀਂ ਕਲਾਸ ਦੇ ਵਿਦਿਆਰਥੀ ਨੇ ਸਲਫਾਸ ਖਾ ਕੇ ਜਾਨ ਦੇ ਦਿੱਤੀ। ਬੱਚੇ ਦੇ ਮਾਤਾ-ਪਿਤਾ ਉਸ ਨੂੰ ਘਰ ਛੱਡ ਕੇ ਪੜ੍ਹਾਈ ਕਰਨ ਦਾ ਕਹਿ ਕੇ ਆਪ ਜਗਰਾਤੇ 'ਚ ਗਏ ਸਨ। ਮ੍ਰਿਤਕ ਦੀ ਪਛਾਣ ਸ਼ੁਭਮ (15) ਪੁੱਤਰ ਗੁੱਦਾ ਰਾਮ ਨਿਵਾਸੀ ਸ਼ਾਂਤੀ ਵਿਹਾਰ (ਮੂਲ ਨਿਵਾਸੀ ਬਿਹਾਰ) ਵਜੋਂ ਹੋਈ ਹੈ।
8ਵੀਂ ਕਲਾਸ ਦੀ ਪੜ੍ਹਾਈ ਕਰ ਰਿਹਾ ਸ਼ੁਭਮ ਪੜ੍ਹਨ-ਲਿਖਣ 'ਚ ਕਮਜ਼ੋਰ ਸੀ।
ਸ਼ਨੀਵਾਰ ਨੂੰ ਨੰਦਪੁਰ ਰੋਡ 'ਤੇ ਸਾਰੇ ਪਰਿਵਾਰ ਨੇ ਜਗਰਾਤੇ 'ਚ ਮੱਥਾ ਟੇਕਣ ਜਾਣਾ ਸੀ। ਸ਼ੁਭਮ ਵੀ ਜਗਰਾਤੇ 'ਚ ਜਾਣ ਦੀ ਜ਼ਿੱਦ ਕਰ ਰਿਹਾ ਸੀ ਪਰ ਮਾਤਾ-ਪਿਤਾ ਉਸ ਨੂੰ ਘਰ ਰਹਿ ਕੇ ਪੜ੍ਹਾਈ ਕਰਨ ਲਈ ਕਹਿ ਕੇ ਖੁਦ ਜਗਰਾਤੇ 'ਚ ਚਲੇ ਗਏ। ਇਸ ਗੱਲ ਤੋਂ ਗੁੱਸੇ 'ਚ ਆਏ ਸ਼ੁਭਮ ਨੇ ਘਰ 'ਚ ਰੱਖੀ ਸਲਫਾਸ ਦੀਆਂ ਗੋਲੀਆਂ ਖਾ ਲਈਆਂ। ਬੱਚੇ ਦੀ ਹਾਲਤ ਵਿਗੜਨ 'ਤੇ ਉਸ ਦੇ ਮਾਤਾ-ਪਿਤਾ ਨੂੰ ਫੋਨ ਕਰਕੇ ਸੂਚਨਾ ਦਿੱਤੀ ਗਈ ਅਤੇ ਬੱਚੇ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ। ਦੇਰ ਰਾਤ 2 ਵਜੇ ਤੋਂ ਬਾਅਦ ਬੱਚੇ ਨੇ ਦਮ ਤੋੜ ਦਿੱਤਾ।
ਮੌਕੇ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕਰਕੇ ਸ਼ੁਭਮ ਦੀ ਲਾਸ਼ ਨੂੰ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ 'ਚ ਭੇਜ ਦਿੱਤਾ। ਸ਼ੁਭਮ ਦੇ ਪਿਤਾ ਪੇਂਟਰ ਹਨ। ਸ਼ੁਭਮ ਦੀਆਂ 3 ਭੈਣਾਂ ਅਤੇ ਇਕ ਵੱਡਾ ਭਰਾ ਹੈ।
ਪ੍ਰਕਾਸ਼ ਪੁਰਬ ਨੂੰ ਲੈ ਕੇ ਕਾਂਗਰਸ ਤੇ ਸ਼੍ਰੋਮਣੀ ਕਮੇਟੀ ਦੀ ਇਕਸੁਰਤਾ ਨਾ ਬਣਨਾ ਵੱਡੀ ਨਾਲਾਇਕੀ : ਮਾਨ
NEXT STORY