ਜਲੰਧਰ (ਖੁਰਾਣਾ)-10 ਮਾਰਚ ਨੂੰ ਹੋਣ ਜਾ ਰਹੀਆਂ ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਲਈ ਪ੍ਰਚਾਰ ਦਾ ਦੌਰ ਬੀਤੇ ਦਿਨ ਖ਼ਤਮ ਹੋ ਗਿਆ। ਸ਼ਨੀਵਾਰ ਨੂੰ ਸਾਰੇ ਉਮੀਦਵਾਰ ਡੋਰ-ਟੂ-ਡੋਰ ਜਾਂ ਕਿਸੇ ਹੋਰ ਢੰਗ ਨਾਲ ਪ੍ਰਚਾਰ ਨਹੀਂ ਕਰ ਸਕਣਗੇ ਪਰ ਮੰਨਿਆ ਜਾ ਰਿਹਾ ਹੈ ਕਿ ਉਮੀਦਵਾਰਾਂ ਵੱਲੋਂ ਫੋਨ ’ਤੇ ਕਾਲਿੰਗ ਕਰਨ ਦਾ ਸਿਲਸਿਲਾ ਜਾਰੀ ਰਹੇਗਾ। ਇਸੇ ਵਿਚਕਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਲੱਬ ਦੀ ਵਾਗਡੋਰ ਸੰਭਾਲ ਲਈ ਹੈ ਅਤੇ ਐਤਵਾਰ ਨੂੰ ਹੋਣ ਵਾਲੀ ਵੋਟਿੰਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਤੱਕ ਜਾਰੀ ਰਹੇਗੀ। ਦੇਰ ਰਾਤ ਤੱਕ ਸਾਰੇ ਨਤੀਜੇ ਐਲਾਨੇ ਜਾਣ ਦੀ ਉਮੀਦ ਹੈ।
ਇਨ੍ਹਾਂ ਚੋਣਾਂ ਲਈ ਅਾਬਜ਼ਰਵਰ ਪੀ. ਸੀ. ਐੱਸ. ਅਧਿਕਾਰੀ ਜਸਵੀਰ ਸਿੰਘ ਨੂੰ ਲਾਇਆ ਗਿਆ ਹੈ, ਜਦਕਿ ਰਿਟਰਨਿੰਗ ਅਫ਼ਸਰ ਅਮਰਜੀਤ ਬੈਂਸ ਅਤੇ ਏ. ਆਰ. ਓ. ਪੁਨੀਤ ਸ਼ਰਮਾ ਨੇ ਵੋਟਿੰਗ ਤੇ ਗਿਣਤੀ ਦੇ ਪ੍ਰਬੰਧ ਕਰ ਲਏ ਹਨ। ਕਲੱਬ ਦੇ ਪਾਰਕਿੰਗ ਏਰੀਆ ਵਿਚ ਵੋਟਰਾਂ ਨੂੰ ਜੋ ਪਰਚੀਆਂ ਮਿਲਣਗੀਆਂ, ਉਨ੍ਹਾਂ ’ਤੇ ਉਨ੍ਹਾਂ ਦੀ ਫੋਟੋ ਛਪੀ ਹੋਵੇਗੀ। ਵੋਟਿੰਗ ਦੌਰਾਨ ਕਲੱਬ ਦੇ ਲਾਅਨ ਏਰੀਆ ਵਿਚ ਪੋਲਿੰਗ ਬੂਥ ਬਣਾਏ ਗਏ ਹਨ। ਵੋਟਰ ਆਪਣੇ ਮੋਬਾਈਲ ਫੋਨ ਅੰਦਰ ਨਹੀਂ ਲਿਜਾ ਸਕਣਗੇ। ਇਨ੍ਹਾਂ ਚੋਣਾਂ ਲਈ ਸੁਰੱਖਿਆ ਦੇ ਵੀ ਉਚਿਤ ਪ੍ਰਬੰਧ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਕਲੱਬ ਦੇ 14 ਅਹੁਦਿਆਂ ਲਈ ਇਸ ਸਮੇਂ 24 ੳੁਮੀਦਵਾਰ ਮੈਦਾਨ ਵਿਚ ਹਨ। ਵੋਟਿੰਗ ਵਾਲੇ ਦਿਨ ਸਾਰੇ ਉਮੀਦਵਾਰਾਂ ਦੇ ਹਜ਼ਾਰਾਂ ਸਮਰਥਕਾਂ ਦੇ ਕਲੱਬ ਸਾਹਮਣੇ ਇਕੱਤਰ ਹੋਣ ਦੀ ਆਸ ਪ੍ਰਗਟ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਮਾਣ ਦੀ ਗੱਲ: ਦੇਸ਼ ਦੀ ਧੀ ਹੋਣ ਦੀ ਜ਼ਿੰਮੇਵਾਰੀ ਬਾਖ਼ੂਬੀ ਨਾਲ ਨਿਭਾਅ ਰਹੀ CRPF ਕਮਾਂਡੈਂਟ ਕਮਲ ਸਿਸੋਦੀਆ
ਗੇਮ ਚੇਂਜਰ ਸਾਬਿਤ ਹੋਈ ਪ੍ਰੋਗਰੈਸਿਵ ਵੱਲੋਂ ਵੰਡਰਲੈਂਡ ’ਚ ਕੀਤੀ ਗਈ ਪਾਰਟੀ
ਕਲੱਬ ਚੋਣਾਂ ਵਿਚ ਖੜ੍ਹੇ ਪ੍ਰੋਗਰੈਸਿਵ ਗਰੁੱਪ ਦੀ ਕੋਰ ਕਮੇਟੀ ਦੇ ਮੈਂਬਰਾਂ ਪੱਪੂ ਖੋਸਲਾ, ਨਰੇਸ਼ ਤਿਵਾੜੀ, ਕਮਲ ਸ਼ਰਮਾ ਕੋਕੀ, ਵਿੱਕੀ ਪੁਰੀ, ਧੀਰਜ ਸੇਠ, ਰਾਕੇਸ਼ ਨੰਦਾ, ਜਸਬੀਰ ਸਿੰਘ ਬਿੱਟੂ, ਰਿਸ਼ੂ ਝਾਂਜੀ, ਪੱਪੀ ਅਰੋੜਾ, ਸਤੀਸ਼ ਠਾਕੁਰ ਗੋਰਾ, ਅਮਰੀਕ ਸਿੰਘ ਘਈ, ਐਡਵੋਕੇਟ ਦਲਜੀਤ ਸਿੰਘ ਛਾਬੜਾ ਅਤੇ ਗੁਰਸ਼ਰਨ ਿਸੰਘ ਆਦਿ ਦੇ ਯਤਨਾਂ ਨਾਲ ਬੀਤੀ ਰਾਤ ਪ੍ਰੋਗਰੈਸਿਵ ਗਰੁੱਪ ਦੇ ਸਮਰਥਨ ’ਚ ਪ੍ਰਭਾਵਸ਼ਾਲੀ ਪਾਰਟੀ ਦਾ ਆਯੋਜਨ ਕੀਤਾ ਗਿਆ, ਜੋ ਇਨ੍ਹਾਂ ਚੋਣਾਂ ਲਈ ਗੇਮ ਚੇਂਜਰ ਸਾਬਿਤ ਹੋਈ। ਕੋਰ ਕਮੇਟੀ ਦੇ ਇਕ ਦਾਅਵੇ ਅਨੁਸਾਰ ਗਰੁੱਪ ਦੇ ਸਮਰਥਕਾਂ ਵੱਲੋਂ ਆਯੋਜਿਤ ਇਸ ਪਾਰਟੀ ਵਿਚ ਲੱਗਭਗ 1500 ਤੋਂ ਵੱਧ ਵੋਟਰ ਮੌਜੂਦ ਸਨ, ਜਿਨ੍ਹਾਂ ਨੇ ਖੁੱਲ੍ਹ ਕੇ ਪ੍ਰੋਗਰੈਸਿਵ ਗਰੁੱਪ ਨੂੰ ਸਮਰਥਨ ਿਦੱਤਾ। ਇਸ ਪ੍ਰੋਗਰਾਮ ਵਿਚ ਪ੍ਰੋਗਰੈਸਿਵ ਗਰੁੱਪ ਦੇ ਸਾਰੇ ਉਮੀਦਵਾਰ ਮੌਜੂਦ ਰਹੇ, ਿਜਨ੍ਹਾਂ ਦੇ ਵਿਜ਼ਨ ਬਾਰੇ ਸਾਰਿਆਂ ਨੂੰ ਜਾਣਕਾਰੀ ਦਿੱਤੀ ਗਈ।
ਲਗਭਗ ਡੇਢ ਮਹੀਨਾ ਪਹਿਲਾਂ ਜਿਮਖਾਨਾ ਕਲੱਬ ਚੋਣਾਂ ਦਾ ਸ਼ੈਡਿਊਲ ਜਾਰੀ ਹੋ ਗਿਆ ਸੀ, ਉਦੋਂ ਕਲੱਬ ਪ੍ਰਧਾਨ ਵੱਲੋਂ ਕਲੱਬ ਦੇ ਸੰਚਾਲਨ ਲਈ ਇਕ ਐਡਹਾਕ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਵਿਚ 2 ਪੀ. ਸੀ. ਐੱਸ. ਅਧਿਕਾਰੀਆਂ ਅਮਿਤ ਮਹਾਜਨ ਅਤੇ ਬਲਬੀਰ ਰਾਜ ਨੂੰ ਲਿਆ ਗਿਆ ਸੀ। ਕਮੇਟੀ ਦੇ ਹੋਰ ਮੈਂਬਰ ਸਨ ਪ੍ਰਵੀਨ ਗੁਪਤਾ, ਅਮਰਜੀਤ ਿਸੰਘ ਰਾਣਾ, ਸੁਮਿਤ ਵੱਟਾ ਅਤੇ ਕਨਵ ਨੰਦਾ। ਆਪਣੇ ਕਾਰਜਕਾਲ ਦੌਰਾਨ ਇਨ੍ਹਾਂ ਸਭ ਨੇ ਟੀਮ ਵਰਕ ਦੇ ਰੂਪ ਿਵਚ ਕੰਮ ਕੀਤਾ ਅਤੇ ਨਾਲ ਹੀ ਨਾਲ ਸਾਰੀਆਂ ਫਾਈਲਾਂ ਨੂੰ ਤੁਰੰਤ ਨਿਪਟਾਇਆ। ਕਲੱਬ ਦੀ ਮੇਨਟੀਨੈਂਸ ਨਾਲ ਸਬੰਧਤ ਕੰਮ ਵੀ ਮੌਕੇ ’ਤੇ ਹੀ ਕਰਵਾ ਿਦੱਤੇ ਗਏ। ਐਤਵਾਰ ਨੂੰ ਹੋ ਰਹੀਆਂ ਚੋਣਾਂ ਤੋਂ ਬਾਅਦ ਕਲੱਬ ਦੀ ਕਮਾਨ ਚੁਣੀ ਗਈ ਕਮੇਟੀ ਦੇ ਹੱਥ ਵਿਚ ਆ ਜਾਵੇਗੀ। ਕਲੱਬ ਮੈਂਬਰਾਂ ਨੇ ਐਡਹਾਕ ਕਮੇਟੀ ਦੀ ਕਾਰਜਸ਼ੈਲੀ ਦੀ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ : ਮਾਲਵਾ, ਦੋਆਬਾ 'ਚ 2-2 ਤਾਂ ਮਾਝਾ ਜ਼ੋਨ ’ਚ ਨਹੀਂ ਹੈ ਇਕ ਵੀ ਰਾਖਵੀਂ ਸੀਟ!
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਾਂਗਰਸ, ਫਾਰੂਕ ਤੇ ਮੁਫਤੀ ਦੀ ਤਿਕੜੀ ਨੇ ਹੀ ਕਸ਼ਮੀਰ ਦੀ ਖੇਡ ਵਿਗਾੜੀ ਸੀ : ਚੁੱਘ
NEXT STORY