ਕਪੂਰਥਲਾ, (ਭੂਸ਼ਣ)- ਸਿਵਲ ਹਸਪਤਾਲ ਕੰੰਪਲੈਕਸ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪਥਰੀ ਦੀ ਸ਼ਿਕਾਇਤ ਨੂੰ ਲੈ ਕੇ ਜ਼ੇਰੇ ਇਲਾਜ ਇਕ ਵਿਅਕਤੀ ਨੇ ਦਰੱਖਤ ਨਾਲ ਫਾਹ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਜਾਣਕਾਰੀ ਅਨੁਸਾਰ ਮੰਗਲਵਾਰ ਦੀ ਸਵੇਰੇ ਕੁੱਝ ਲੋਕਾਂ ਨੇ ਸਿਵਲ ਹਸਪਤਾਲ ਕੰੰਪਲੈਕਸ ’ਚ ਇਕ ਦਰੱਖਤ ’ਤੇ ਕਿਸੇ ਵਿਅਕਤੀ ਨੂੰ ਲਟਕਦੇ ਹੋਏ ਵੇਖਿਆ ਜਿਸ ਦੀ ਸੂਚਨਾ ਮਿਲਦੇ ਹੀ ਮੌਕੇ ’ਤੇ ਪੁੱਜੀ ਸਿਟੀ ਪੁਲਸ ਨੇ ਜਦੋਂ ਫ਼ਾਂਸੀ ਲੈਣ ਵਾਲੇ ਵਿਅਕਤੀ ਦੀ ਲਾਸ਼ ਨੂੰ ਹੇਠਾਂ ਉਤਾਰ ਕੇ ਆਸਪਾਸ ਦੇ ਲੋਕਾਂ ਨਾਲ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਦੀ ਪਛਾਣ ਪ੍ਰਕਾਸ਼ ਪੁੱਤਰ ਬਾਬੂ ਰਾਮ ਨਿਵਾਸੀ ਸੁਲਤਾਨਪੁਰ ਲੋਧੀ ਦੇ ਤੌਰ ’ਤੇ ਹੋਈ। ਮੁਲਜ਼ਮ ਦੀ ਜਾਣਕਾਰ ਨੇਹਾ ਕੁਮਾਰੀ ਪੁੱਤਰੀ ਮਹਿੰਦਰ ਪਾਲ ਨੇ ਸਿਟੀ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਨੂੰ ਕਾਫ਼ੀ ਦਿਨਾਂ ਤੋਂ ਪਥਰੀ ਦੀ ਸ਼ਿਕਾਇਤ ਸੀ, ਜਿਸ ਦੇ ਕਾਰਨ ਉਹ ਕਾਫ਼ੀ ਪ੍ਰੇਸ਼ਾਨ ਸੀ ਅਤੇ ਉਹ ਆਪਣੇ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਆਇਆ ਸੀ। ਉਥੇ ਹੀ ਮ੍ਰਿਤਕ ਦੇ ਅਸਲੀ ਪਰਿਵਾਰ ਦੀ ਪਛਾਣ ਨਹੀਂ ਹੋ ਸਕੀ। ਫਿਲਹਾਲ ਸਿਟੀ ਪੁਲਸ ਨੇ 72 ਘੰਟੇ ਲਈ ਲਾਸ਼ ਨੂੰ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਰਖਵਾ ਦਿੱਤਾ ਹੈ।
ਸਕੂਲ ਤੋਂ ਘਰ ਪਰਤ ਰਹੀ 6 ਸਾਲਾ ਬੱਚੀ ਨਾਲ ਜਬਰ-ਜ਼ਨਾਹ, ਮੁਲਜ਼ਮ ਫਰਾਰ
NEXT STORY